31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਦੇਵ ਸਮਾਜ ਕਾਲਜ ਫ਼ਾਰ ਵੁਮੈਨ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਾਈਬਰ ਸੁਰੱਖਿਆ ਬਾਰੇ ਜਾਗਰੂਕਤਾ ਲੈਕਚਰ

Ad Position 21
No active advertisement
ਅਜੀਤ ਡੈਸਕ 07-03-2026
ਫ਼ਿਰੋਜ਼ਪੁਰ, 6 ਮਾਰਚ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ ਫ਼ਿਰੋਜ਼ਪੁਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਵਿਦਿਆਰਥਣਾਂ ਨੂੰ ਡਿਜੀਟਲ ਦੁਨੀਆ ਵਿਚ ਮਹਿਲਾਵਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨ ਲਈ ਸਾਈਬਰ ਸ਼ੀਲਡ ਡਿਜੀਟਲ ਵਰਲਡ ਵਿਚ ਮਹਿਲਾਵਾਂ ਦੀ ਸੁਰੱਖਿਆ ਅਤੇ ਸਨਮਾਨ ਵਿਸ਼ੇ 'ਤੇ ਜਾਗਰੂਕਤਾ ਲੈਕਚਰ ਕਰਵਾਇਆ ਗਿਆ | ਕਾਲਜ ਦੇ ਜਿਨਸੀ ਸ਼ੋਸ਼ਣ ਰੋਕੂ ਸੈੱਲ ਵਲੋਂ ਪੋਸਟ ਗ੍ਰੈਜੂਏਟ ਬੋਟਨੀ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਡਿਜੀਟਲ ਮਾਧਿਅਮਾਂ ਦੇ ਫ਼ਾਇਦਿਆਂ ਦੇ ਨਾਲ-ਨਾਲ ਉਨ੍ਹਾਂ ਨਾਲ ਜੁੜੇ ਸਾਈਬਰ ਖ਼ਤਰਿਆਂ ਬਾਰੇ ਵੀ ਸੁਚੇਤ ਕਰਨਾ ਸੀ | ਵਿਸ਼ਾ ਮਾਹਿਰ ਰਾਜੇਸ਼ ਕੁਮਾਰ ਨੇ ਸਾਈਬਰ ਸੁਰੱਖਿਆ ਨਾਲ ਜੁੜੇ ਮੁੱਦਿਆਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਨੇ ਮਹਿਲਾਵਾਂ ਨੂੰ ਦਰਪੇਸ਼ ਸਾਈਬਰ ਧੱਕੇਸ਼ਾਹੀ, ਆਨਲਾਈਨ ਸਟਾਕਿੰਗ, ਡੀਪਫੇਕ, ਫਿਸ਼ਿੰਗ ਅਤੇ ਵੱਖ-ਵੱਖ ਆਨਲਾਈਨ ਘੁਟਾਲਿਆਂ ਬਾਰੇ ਸਮਝਾਉਂਦਿਆਂ ਦੱਸਿਆ ਕਿ ਇਨ੍ਹਾਂ ਤੋਂ ਬਚਾਅ ਲਈ ਕਿਹੜੀਆਂ ਸੁਰੱਖਿਅਤ ਡਿਜੀਟਲ ਆਦਤਾਂ ਅਪਣਾਉਣੀਆਂ ਚਾਹੀਦੀਆਂ ਹਨ | ਇੰਟਰਐਕਟਿਵ ਸੈਸ਼ਨ ਦੌਰਾਨ ਬੀ.ਐੱਸ.ਸੀ. ਮੈਡੀਕਲ ਦੀਆਂ ਵਿਦਿਆਰਥਣਾਂ ਨੂੰ ਸਾਈਬਰ ਕਾਨੂੰਨਾਂ, ਵਨ ਸਟਾਪ ਸੈਂਟਰ, ਡਿਜੀਟਲ ਸ਼ਕਤੀ ਅਤੇ ਸ਼ੀ-ਬਾਕਸ ਪੋਰਟਲ ਵਰਗੀਆਂ ਸਰਕਾਰੀ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ | ਸੈਸ਼ਨ ਦੇ ਅੰਤ ਵਿਚ ਰਾਜੇਸ਼ ਸਚਦੇਵਾ ਨੇ ਵਿਦਿਆਰਥਣਾਂ ਦੇ ਪ੍ਰਸ਼ਨਾਂ ਦੇ ਸੰਤੁਸ਼ਟੀਜਨਕ ਜਵਾਬ ਦੇ ਕੇ ਉਨ੍ਹਾਂ ਦੀਆਂ ਸ਼ੰਕਾਵਾਂ ਦੂਰ ਕੀਤੀਆਂ | ਇਸ ਮੌਕੇ ਪਿ੍ੰਸੀਪਲ ਡਾ. ਸੰਗੀਤਾ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਜਿਨਸੀ ਸ਼ੋਸ਼ਣ ਰੋਕੂ ਸੈੱਲ ਦੀ ਇੰਚਾਰਜ ਡਾ. ਗੀਤਾਂਜਲੀ ਅਤੇ ਪੋਸਟ ਗ੍ਰੈਜੂਏਟ ਬੋਟਨੀ ਵਿਭਾਗ ਦੇ ਮੁਖੀ ਡਾ. ਮਨੀਸ਼ ਕੁਮਾਰ ਨੂੰ ਵਧਾਈ ਦਿੱਤੀ | ਪ੍ਰੋਗਰਾਮ ਦੌਰਾਨ ਮਿਸ ਡੌਲਫੀ, ਮਿਸ ਸਰਬਜੀਤ ਕੌਰ ਅਤੇ ਮਿਸ ਸ਼ਿਫਾ ਸਮੇਤ ਕਾਲਜ ਦਾ ਅਧਿਆਪਕ ਵਰਗ ਵੀ ਮੌਜੂਦ ਸੀ |
Ad Position 22
No active advertisement
ਪਿਛਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਲੀਡਰਸ਼ਿਪ ਦੀ ਹੋਈ ਹੰਗਾਮੀ ਬੈਠਕ ਅਗਲੀ ਖ਼ਬਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ 8 ਤੋਂ 11 ਤੱਕ ਮੁਹਾਲੀ 'ਚ ਕੀਤੇ ਜਾਣਗੇ ਰੈਲੀਆਂ ਤੇ ਮੁਜ਼ਾਹਰੇ
Ad Position 24