ਕੁੱਲਗੜ੍ਹੀ, 7 ਮਾਰਚ (ਸੁਖਜਿੰਦਰ ਸਿੰਘ ਸੰਧੂ)- ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਪਿੰਡ ਘਟਿਆ ਵਾਲੀ ਬੋਦਲਾ ਜ਼ਿਲ੍ਹਾ ਫ਼ਾਜ਼ਿਲਕਾ ਵਲੋਂ ਅਥਲੈਟਿਕ ਮੇਲਾ ਕਰਵਾਇਆ ਗਿਆ | ਇਸ ਮੇਲੇ 'ਚ ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਅਰਪਨ ਕੌਰ ਜਮਾਤ ਛੇਵੀਂ ਨੇ ਦÏੜ ਦੋ ਕਿੱਲੋਮੀਟਰ ਵਿਚ ਜਿੱਤ ਪ੍ਰਾਪਤ ਕਰਕੇ 5100 ਰੁਪਏ ਦਾ ਇਨਾਮ ਜਿੱਤਿਆ | ਇਸੇ ਤਰ੍ਹਾਂ ਅਜ਼ਾਦਵੀਰ ਸਿੰਘ ਜਮਾਤ ਤੀਜ਼ੀ ਨੇ 15 ਕਿੱਲੋਮੀਟਰ ਦÏੜ 'ਚ ਜਿੱਤ ਪ੍ਰਾਪਤ ਕਰ 8000 ਰੁਪਏ ਦਾ ਇਨਾਮ ਪ੍ਰਾਪਤ ਕੀਤਾ | ਸਕੂਲ ਮੈਨੇਜਮੈਂਟ ਕਮੇਟੀ ਨੇ ਇਹਨਾਂ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਅਤੇ ਵਧਾਈਆਂ ਦਿੱਤੀਆਂ¢ ਸਕੂਲ ਦੇ ਪਿ੍ੰਸੀਪਲ ਰੀਤੂ ਚੋਪੜਾ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਗਤੀਵਿਧੀਆਂ 'ਚ ਰੁਚੀ ਲੈ ਚੰਗੇ ਨਾਗਰਿਕ ਬਣ ਕਾਮਯਾਬ ਹੋਣ ਲਈ ਪ੍ਰੇਰਿਤ ਕੀਤਾ¢