15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਜਯੋਤੀ ਯਾਦਵ ਖ਼ਿਲਾਫ਼ ਬਠਿੰਡਾ ਰੈਲੀ 'ਚ ਸ਼ਾਮਿਲ ਹੋਏ ਮੁੱਦਕੀ ਦੇ ਕਿਸਾਨ

Ad Position 21
No active advertisement
ਅਜੀਤ ਡੈਸਕ 08-03-2026

ਮੁੱਦਕੀ, 7 ਮਾਰਚ (ਭਾਰਤ ਭੂਸ਼ਨ ਅਗਰਵਾਲ)-ਦਿਉਨ ਪਿੰਡ ਵਿਚ ਜਯੋਤੀ ਯਾਦਵ ਵਲੋਂ ਕਿਸਾਨਾਂ ਉੱਪਰ ਕੀਤੇ ਹਮਲੇ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਬਠਿੰਡਾ ਵਿਚ ਸਾਂਝਾ ਕਿਸਾਨ ਮੋਰਚਾ ਵਲੋਂ ਕੀਤੀ ਗਈ ਭਰਵੀਂ ਰੈਲੀ 'ਚ ਸ਼ਾਮਿਲ ਹੋਣ ਲਈ ਮੁੱਦਕੀ ਅਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ ਡਕੌਂਦਾ ਜਥੇਬੰਦੀ ਨੇ ਹਿੱਸਾ ਲਿਆ | ਇਸ ਮੌਕੇ ਕਿਸਾਨ ਆਗੂ ਗੁਲਜ਼ਾਰ ਸਿੰਘ ਕਬਰਵੱਛਾ, ਬਲਾਕ ਪ੍ਰਧਾਨ ਬਲਵੰਤ ਸਿੰਘ ਸ਼ਹਿਜ਼ਾਦੀ, ਡਕੌਂਦਾ ਇਕਾਈ ਪ੍ਰਧਾਨ ਜੋਗਿੰਦਰ ਸਿੰਘ ਸੰਧੂ ਛਿੰਦਾ, ਬੂਟਾ ਸਿੰਘ ਮਿਰਜ਼ੇ, ਜੋਗਿੰਦਰ ਸਿੰਘ ਸਰਹੰਦ ਵਾਲੇ ਨੇ ਜਯੋਤੀ ਯਾਦਵ ਵਲੋਂ ਕਿਸਾਨਾਂ ਉੱਪਰ ਕੀਤੇ ਹਮਲੇ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਇਹੋ ਜਿਹੇ ਅਫ਼ਸਰਾਂ ਉੱਪਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਜੋ ਆਪਣੇ ਅਫ਼ਸਰਸ਼ਾਹੀ ਦੇ ਹੰਕਾਰ ਵਿਚ ਕਾਨੂੰਨ ਦੀਆਂ ਹੱਦਾਂ ਭੁੱਲ ਲੋਕਾਂ ਉੱਪਰ ਅੱਤਿਆਚਾਰ ਕਰਨ ਤੋਂ ਡਰਦੇ ਨਹੀਂ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਉੱਪਰ ਹਮਲੇ ਕਰਨ ਵਾਲੀ ਪੁਲਿਸ ਅਫ਼ਸਰ ਜਯੋਤੀ ਯਾਦਵ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਜੇਕਰ ਸਰਕਾਰ ਨੇ ਕਾਰਵਾਈ ਨਹੀਂ ਕੀਤੀ ਤਾਂ ਕਿਸਾਨ ਜਥੇਬੰਦੀਆਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਸੜਕ 'ਤੇ ਉੱਤਰ ਧਰਨੇ ਪ੍ਰਦਰਸ਼ਨ ਕਰਨ ਤੋਂ ਗੁਰੇਜ਼ ਨਹੀਂ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਪੰਜਾਬ ਦੇ ਵਫ਼ਦ ਨੇ ਪੀ.ਡਬਲਿਯੂ.ਡੀ. ਦੇ ਐਕਸੀਅਨ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਧੰਨ-ਧੰਨ ਬਾਬਾ ਕਾਲਾ ਮਹਿਰ ਦਾ ਚਾਰ ਰੋਜ਼ਾ ਸਾਲਾਨਾ ਖੇਡ ਮੇਲਾ 17 ਤੋਂ <br/>
Ad Position 24