15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਬਾਜੀਦਪੁਰ ਵਿਖੇ ਕਰਵਾਇਆ ਦਾਖ਼ਲਾ ਮੇਲਾ <br/>

Ad Position 21
No active advertisement
ਅਜੀਤ ਡੈਸਕ 08-03-2026
ਫ਼ਿਰੋਜ਼ਪੁਰ, 7 ਮਾਰਚ (ਗੁਰਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਵਿੱਦਿਅਕ ਅਦਾਰੇ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਬਜੀਦਪੁਰ ਵਿਖੇ ਦਾਖ਼ਲਾ ਮੇਲਾ ਕਰਵਾਇਆ ਗਿਆ | ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਪਵਨਦੀਪ ਕੌਰ ਨੇ ਦੱਸਿਆ ਕਿ ਇਸ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ, ਸੁਖਮਿੰਦਰ ਸਿੰਘ ਸਕੱਤਰ ਵਿੱਦਿਆ ਅਤੇ ਬੀਬਾ ਸਤਵੰਤ ਕੌਰ ਅਸਿਸਟੈਂਟ ਡਾਇਰੈਕਟਰ ਦੀ ਅਗਵਾਈ 'ਚ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਮੇਂ-ਸਮੇਂ 'ਤੇ ਆਧੁਨਿਕ ਸਹੂਲਤਾਂ ਮੁਹੱਈਆ ਜਾਂਦੀਆਂ ਹਨ, ਬਾਰੇ ਮਾਪਿਆਂ ਨੂੰ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿਸ ਤਰ੍ਹਾਂ ਇਸ ਲੜੀ ਤਹਿਤ ਸਾਇੰਸ ਲੈਬ, ਮੈਥ ਲੈਬ, ਕੰਪਿਊਟਰ ਲੈਬ ਅਤੇ ਲਾਇਬ੍ਰੇਰੀ ਦੀ ਵਿਸ਼ੇਸ਼ ਸਹੂਲਤ ਹੈ | ਸਕੂਲ ਵਿਚ ਸਮਾਰਟ ਕਲਾਸ ਰੂਮ, ਸੀ.ਸੀ.ਟੀ.ਵੀ. ਕੈਮਰੇ, ਸਾਫ਼ ਪਾਣੀ ਲਈ ਆਰ.ਓ ਅਤੇ ਜਨਰੇਟਰ ਦਾ ਵਿਸ਼ੇਸ਼ ਪ੍ਰਬੰਧ ਹੈ | ਵਿਦਿਆਰਥੀਆਂ ਦੇ ਸਰੀਰਕ ਵਿਕਾਸ ਨੂੰ ਮੁੱਖ ਰੱਖਦਿਆਂ ਖੁੱਲ੍ਹੇ ਖੇਡ ਮੈਦਾਨ ਵੀ ਹਨ | ਸ਼ਬਦ ਕੀਰਤਨ ਅਤੇ ਸੰਗੀਤ ਦੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਗੁਰਬਾਣੀ ਨਾਲ ਜੋੜਨ ਲਈ ਧਾਰਮਿਕ ਸਿੱਖਿਆ ਅਧਿਆਪਕ ਅਤੇ ਸਾਰੇ ਵਿਸ਼ਿਆਂ ਲਈ ਉੱਚ ਸਿੱਖਿਆ ਪ੍ਰਾਪਤ ਅਧਿਆਪਕ ਸੇਵਾਵਾਂ ਨਿਭਾ ਰਹੇ ਹਨ | ਧਾਰਮਿਕ ਪ੍ਰੀਖਿਆ 'ਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ, ਛੋਟੇ ਬੱਚਿਆਂ ਲਈ ਬਿਲਕੁਲ ਵੱਖਰੀ ਕਿਸਮ ਦਾ ਉਪਰਾਲਾ ਕਰਦਿਆਂ ਬਚਪਨ ਪ੍ਰਾਜੈਕਟ ਦੇ ਤਹਿਤ ਨਰਸਰੀ ਲੈਬ ਦੀ ਸ਼ੁਰੂਆਤ ਕੀਤੀ ਗਈ | ਜਿੱਥੇ ਬੱਚਿਆਂ ਨੂੰ ਵਿੱਦਿਅਕ ਖਿਡੌਣਿਆਂ ਰਾਹੀਂ ਪੜ੍ਹਨਾ ਸਿਖਾਇਆ ਜਾਂਦਾ ਹੈ | ਇਸ ਦੇ ਨਾਲ ਹੀ ਛੋਟੇ ਬੱਚਿਆਂ ਲਈ ਪਲੇਅ ਸਟੇਸ਼ਨ, ਐੱਲ.ਈ.ਡੀ. ਜਿੰਮ ਦੀ ਵਿਸ਼ੇਸ਼ ਸਹੂਲਤ ਪ੍ਰਦਾਨ ਕੀਤੀ ਗਈ, ਨਰਸਰੀ ਜਮਾਤ ਦਾਖ਼ਲੇ ਲਈ ਫ਼ੀਸਾਂ ਵਿਚ ਵਿਸ਼ੇਸ਼ ਛੋਟ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਸਿਵਲ ਸਰਵਿਸਿਜ਼ ਐਪਟੀਟਿਊਡ ਟੈੱਸਟ ਦੀ ਤਿਆਰੀ ਲਈ ਸੀ.ਸੈੱਟ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ | ਇਹਨਾਂ ਸਕੂਲਾਂ ਦੇ ਪੜ੍ਹੇ ਵਿਦਿਆਰਥੀਆਂ ਲਈ ਕਾਲਜ ਵਿਚ ਦਾਖਲਾ ਲੈਣ ਲਈ ਵਿਸ਼ੇਸ਼ ਕੋਟਾ ਮੁਹੱਈਆ ਕਰਵਾਇਆ ਜਾਂਦਾ ਹੈ | ਪਿ੍ੰਸੀਪਲ ਨੇ ਦੱਸਿਆ ਕਿ ਸਮੇਂ-ਸਮੇਂ 'ਤੇ ਮੁਕਾਬਲੇ ਦੇ ਇਮਤਿਹਾਨਾਂ ਯੂ.ਪੀ.ਐੱਸ.ਸੀ, ਆਈ.ਪੀ.ਐੱਸ ਅਤੇ ਪੀ.ਸੀ.ਐੱਸ ਦੀ ਤਿਆਰੀ ਲਈ ਨਿਸ਼ਚੇ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇਂਦਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚੰਡੀਗੜ੍ਹ ਵਿਖੇ ਚਲਾਇਆ ਜਾ ਰਿਹਾ ਹੈ ਜਿੱਥੇ ਵਿਦਿਆਰਥੀਆਂ ਨੂੰ ਮੁਫ਼ਤ ਕੋਚਿੰਗ ਦਿੱਤੀ ਜਾਂਦੀ ਹੈ | ਇਸ ਤੋਂ ਇਲਾਵਾ ਅੰਮਿ੍ਤਧਾਰੀ ਵਿਦਿਆਰਥੀਆਂ ਲਈ ਵਜ਼ੀਫ਼ਾ, ਸਕੇ ਭੈਣ ਭਰਾਵਾਂ ਦੀ ਫ਼ੀਸ ਵਿਚ ਛੋਟ, ਸਟੇਟ ਲੈਵਲ ਖੇਡ ਚੁੱਕੇ ਬੱਚਿਆਂ ਦੀ ਫ਼ੀਸ ਵਿਚ ਛੋਟ, ਬੋਰਡ ਦੀਆਂ ਕਲਾਸਾਂ ਵਿਚ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਦੀ ਫ਼ੀਸ ਵਿਚ ਛੋਟ, ਅਪਾਹਜ ਮਾਤਾ ਪਿਤਾ ਜਾਂ ਬੱਚੇ ਦੀ ਫ਼ੀਸ ਵਿਚ ਛੋਟ ਅਤੇ ਕਿਸੇ ਵੀ ਤਰ੍ਹਾਂ ਦੇ ਲੋੜਵੰਦ ਵਿਦਿਆਰਥੀਆਂ ਦੀਆਂ ਫ਼ੀਸਾਂ ਵਿਚ ਹੋਰ ਕਈ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ | ਸਕੂਲ ਪਿ੍ੰਸੀਪਲ ਪਵਨਦੀਪ ਕੌਰ ਵਲੋਂ ਇਸ ਮੇਲੇ ਦੌਰਾਨ ਪਹੁੰਚ ਕੇ ਨਵੇਂ ਦਾਖ਼ਲੇ ਕਰਵਾਉਣ ਵਾਲੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |

Ad Position 22
No active advertisement
ਪਿਛਲੀ ਖ਼ਬਰ ਵਿਨੋਦ ਮੇਘ ਦੇ ਹਲਕਾ ਇੰਚਾਰਜ ਬਣਨ 'ਤੇ ਅਕਾਲੀ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ <br/> ਅਗਲੀ ਖ਼ਬਰ ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਮਹੀਨੇਵਾਰ ਮੀਟਿੰਗ <br/>
Ad Position 24