ਮੱਖੂ, 8 ਮਾਰਚ(ਕੁਲਵਿੰਦਰ ਸਿੰਘ ਸੰਧੂ)-ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਪ੍ਰਧਾਨ ਕਾਂਗਰਸ ਕਮੇਟੀ ਜ਼ਿਲ੍ਹਾ ਫ਼ਿਰੋਜ਼ਪੁਰ ਅੱਜ ਬਲਾਕ ਮੱਖੂ ਦੇ ਪਿੰਡ ਸਦਰ ਵਾਲਾ ਦੇ ਕਾਂਗਰਸੀ ਆਗੂ ਗੁਰਲਾਲ ਸਿੰਘ ਗੋਰਾ ਦੇ ਗ੍ਰਹਿ ਵਿਖੇ ਰੱਖੇ ਸਮਾਰੋਹ ਵਿਚ ਪਹੁੰਚੇ ਗੁਰਲਾਲ ਸਿੰਘ ਗੋਰਾ ਦੀ ਅਗਵਾਈ ਹੇਠ ਜਸਬੀਰ ਸਿੰਘ, ਰਘਬੀਰ ਸਿੰਘ, ਕਸ਼ਮੀਰ ਸਿੰਘ, ਸੁਬੇਗ ਸਿੰਘ, ਸੰਨੀ ਚੌਧਰੀ, ਸਟੀਵਨ, ਪਿਆਰਾ ਚੌਧਰੀ, ਦਵਿੰਦਰ ਸਿੰਘ, ਦਲਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਪਿੰਡ ਵਰਿਆਂ ਤੋਂ ਪ੍ਰਗਟ ਸਿੰਘ, ਕੁਲਦੀਪ ਸਿੰਘ, ਸਤਪਾਲ ਸਿੰਘ, ਅਜੇ ਸਿੰਘ ਪਿੰਡ ਵਿੰਝੋਕੇ ਤੋਂ ਜਗਜੀਤ ਸਿੰਘ, ਜਸਕਰਨ ਸਿੰਘ, ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ, ਲਵਪ੍ਰੀਤ ਸਿੰਘ ਗਗਨਦੀਪ ਸਿੰਘ, ਸਲੀਮ ਆਦਿ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਪਣੇ ਪਰਿਵਾਰਾਂ ਸਮੇਤ ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ ਦੀ ਅਗਵਾਈ ਕਬੂਲਦੇ ਹੋਏ ਕਾਂਗਰਸ ਵਿਚ ਸ਼ਾਮਿਲ ਹੋ ਗਏ | ਕੁਲਬੀਰ ਸਿੰਘ ਜ਼ੀਰਾ ਵਲੋਂ ਸ਼ਾਮਿਲ ਹੋਏ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ੀਰਾ ਪਰਿਵਾਰ ਆਪਣੇ ਹਰੇਕ ਵਰਕਰ ਨੂੰ ਆਪਣਾ ਪਰਿਵਾਰ ਸਮਝਦਾ ਹੈ ਅਤੇ ਆਪ ਨੂੰ ਪੂਰਾ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ 2027 ਵਿਚ ਸਰਕਾਰ ਬਣਾਉਣਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਜਨਤਾ ਦੇ ਭਰੋਸੇ 'ਤੇ ਖਰੀ ਨਹੀਂ ਉੱਤਰੀ ਅਤੇ ਪੰਜਾਬ ਅਤੇ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਤੋਂ ਭਗੌੜੇ ਹੋ ਚੁੱਕੇ ਹਨ | ਇਸ ਮੌਕੇ ਸ. ਜ਼ੀਰਾ ਤੋਂ ਇਲਾਵਾ ਯੂਥ ਆਗੂ ਮਹਿਕ ਦੀਪ ਸਿੰਘ ਜ਼ੀਰਾ, ਸ਼ਿਵ ਸਾਗਰ ਸ਼ਰਮਾ ਪ੍ਰਧਾਨ ਕਾਂਗਰਸ ਕਮੇਟੀ ਬਲਾਕ ਮੱਖੂ (ਸ਼ਹਿਰੀ), ਬੋਹੜ ਸਿੰਘ ਸਦਰ ਵਾਲਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਰਵੀ ਚੋਪੜਾ ਸਾਬਕਾ ਕੌਂਸਲਰ ਮੱਖੂ, ਨਸੀਬ ਸਿੰਘ ਖ਼ਾਲਸਾ, ਨੰਬਰਦਾਰ ਕੁਲਵੰਤ ਸਿੰਘ, ਜਸਕਰਨ ਸਿੰਘ, ਬੰਟੀ ਵਰਿਆਂ, ਅੰਗਰੇਜ਼ ਸਿੰਘ ਘੁੱਦੂਵਾਲਾ, ਸਾਬਕਾ ਸਰਪੰਚ ਨਛੱਤਰ ਸਿੰਘ ਖ਼ਾਲਸਾ, ਨਿਰਮਲ ਸਿੰਘ ਮਹਰਾਣਾ, ਗੁਰਦਿਆਲ ਸਿੰਘ ਗੈਰੀ, ਕਾਰਜ ਸਿੰਘ ਸੂਦਾਂ, ਅਮਨਦੀਪ ਸਿੰਘ ਪੀਰ ਮੁਹੰਮਦ, ਗੁਰਪਿੰਦਰ ਸਿੰਘ ਪੀਰ ਮੁਹੰਮਦ, ਰਮਨਦੀਪ ਸਿੰਘ ਰਸੂਲਪੁਰ, ਬਲਜੀਤ ਸਿੰਘ ਨੰਬਰਦਾਰ ਕੁਤਬਪੁਰ, ਗੁਰਲਾਭ ਸਿੰਘ ਕੁਤਬਪੁਰ, ਅਨਮੋਲ ਸਿੰਘ ਸ਼ਾਹਜੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ |
ਕੁਲਬੀਰ ਸਿੰਘ ਜ਼ੀਰਾ ਦਾ ਕਾਫ਼ਲਾ ਹੋਇਆ ਹੋਰ ਵੱਡਾ <br/>
ਅਜੀਤ ਡੈਸਕ
09-03-2026