ਗੁਰੂਹਰਸਹਾਏ, 8 ਮਾਰਚ (ਹਰਚਰਨ ਸਿੰਘ ਸੰਧੂ)-ਕਿਸੇ ਵਿਅਕਤੀ ਦੀ ਮਾਲਕੀ ਜ਼ਮੀਨ ਤੋਂ ਚੋਰੀ ਸਫ਼ੈਦੇ ਵੱਢਣ ਦੇ ਦੋਸ਼ ਹੇਠਾਂ 2 ਵਿਅਕਤੀਆਂ 'ਤੇ ਮੁਕੱਦਮਾ ਦਰਜ ਕੀਤਾ ਹੈ | ਮੁੱਦਈ ਪਰਮਪਾਲ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਚੰਡੀਗੜ੍ਹ ਵਲੋਂ ਇਸ ਸਬੰਧੀ ਪੁਲਿਸ ਥਾਣਾ ਗੁਰੂਹਰਸਹਾਏ ਨੂੰ ਦਰਖਾਸਤ ਮੌਸੂਲ ਹੋਈ ਕਿ ਉਸਦੀ ਮਾਲਕੀ ਜ਼ਮੀਨ ਵਿਚੋਂ ਸਫ਼ੈਦੇ ਚੋਰੀ ਵੱਢੇ ਜਾ ਰਹੇ ਹਨ | ਦਰਖਾਸਤ ਦੀ ਪੜਤਾਲ ਕੀਤੀ ਗਈ ਜਿਸ ਦੌਰਾਨ ਵਾਚਣ 'ਤੇ ਪਾਇਆ ਗਿਆ ਕਿ ਮੁੱਦਈ ਦੀ ਮਾਲਕੀ ਜ਼ਮੀਨ ਵਿਚੋਂ ਸਫ਼ੈਦੇ ਵੱਢ ਕੇ ਚੋਰੀ ਹੋਏ ਹਨ | ਜਿਸ 'ਤੇ ਪੁਲਿਸ ਨੇ ਮਾਹੀਪਾਲ ਸਿੰਘ,ਹਰਬੀਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀਆਨ ਨੇੜੇ ਮਾਤਾ ਸਾਹਿਬ ਕੌਰ ਸਕੂਲ ਗੁੱਦੜ ਢੰਡੀ ਰੋਡ ਗੁਰੂਹਰਸਹਾਏ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ |