ਫਿਰੋਜ਼ਪੁਰ 8 ਮਾਰਚ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਮੰਡਲ ਦੇ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਅੱਜ 'ਅੰਤਰਰਾਸ਼ਟਰੀ ਮਹਿਲਾ ਦਿਵਸ' ਪ੍ਰੋਗਰਾਮ ਦਾ ਆਯੋਜਨ ਉਤਸ਼ਾਹ ਨਾਲ ਕੀਤਾ ਗਿਆ | ਭਾਰਤੀ ਰੇਲਵੇ, ਮਹਿਲਾ ਯਾਤਰੀਆਂ ਅਤੇ ਆਪਣੀਆਂ ਮਹਿਲਾ ਕਰਮਚਾਰੀਆਂ ਲਈ ਵੱਖ-ਵੱਖ ਭਲਾਈ ਗਤੀਵਿਧੀਆਂ ਚਲਾਉਂਦੀ ਹੈ | ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਭਾਰਤੀ ਰੇਲਵੇ ਵਲੋਂ ਕਈ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ | ਟਰੇਨਾਂ ਵਿਚ ਮਹਿਲਾਵਾਂ, ਸੀਨੀਅਰ ਸਿਟੀਜ਼ਨਾਂ ਅਤੇ ਗਰਭਵਤੀ ਮਹਿਲਾਵਾਂ ਲਈ ਰਾਖਵੀਂਆਂ ਅਤੇ ਹੇਠਲੀਆਂ ਬਰਥਾਂ ਦੀ ਵਿਸ਼ੇਸ਼ ਵਿਵਸਥਾ ਹੈ | ਇਸ ਤੋਂ ਇਲਾਵਾ ਕਈ ਸਟੇਸ਼ਨਾਂ 'ਤੇ ਮਹਿਲਾਵਾਂ ਲਈ ਵੱਖਰੇ ਰਿਜ਼ਰਵੇਸ਼ਨ ਕਾਊਾਟਰ, ਵੇਟਿੰਗ ਰੂਮ ਅਤੇ ਪਖਾਨਿਆਂ ਦੀ ਸਹੂਲਤ ਉਪਲਬਧ ਹੈ | ਪਰਮਦੀਪ ਸਿੰਘ ਸੈਣੀ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਉੱਤਰ ਰੇਲਵੇ ਫਿਰੋਜ਼ਪੁਰ ਨੇ ਦੱਸਿਆ ਕਿ ਮੇਲ/ਐਕਸਪੈੱ੍ਰਸ ਟਰੇਨਾਂ ਦੇ ਅਣ-ਰਾਖਵੇਂ ਡੱਬਿਆਂ ਵਿਚ ਵੀ ਮਹਿਲਾਵਾਂ ਲਈ ਵੱਖਰੀ ਥਾਂ ਨਿਰਧਾਰਿਤ ਕੀਤੀ ਗਈ ਹੈ | ਮਹਿਲਾ ਕਰਮਚਾਰੀਆਂ ਦੇ ਕਲਿਆਣ ਲਈ ਭਾਰਤੀ ਰੇਲਵੇ ਵਲੋਂ ਬਾਲ ਸੰਭਾਲ (ਕ੍ਰੈਚ) ਸਹੂਲਤ, ਸਿਖਲਾਈ ਪ੍ਰੋਗਰਾਮ ਅਤੇ ਵਜ਼ੀਫ਼ੇ ਵਰਗੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ | ਨਾਲ ਹੀ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕਰਕੇ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ | ਜਿਸ ਨਾਲ ਮਹਿਲਾਵਾਂ ਨੂੰ ਅੱਗੇ ਵਧਣ ਅਤੇ ਸਮਾਜ ਵਿੱਚ ਸਸ਼ਕਤ ਭੂਮਿਕਾ ਨਿਭਾਉਣ ਲਈ ਉਤਸ਼ਾਹ ਮਿਲਦਾ ਹੈ | ਅੱਜ ਜਲੰਧਰ ਸਿਟੀ ਸਟੇਸ਼ਨ 'ਤੇ ਬੁਕਿੰਗ, ਸੁਰੱਖਿਆ, ਸਿਗਨਲਿੰਗ ਅਤੇ ਟਰੈਕ ਮੇਨਟੇਨੈਂਸ ਸਮੇਤ ਸਾਰੇ ਸੰਚਾਲਨ ਅਤੇ ਰੱਖ-ਰਖਾਅ ਸਬੰਧੀ ਕੰਮ ਪੂਰੀ ਤਰ੍ਹਾਂ ਮਹਿਲਾ ਕਰਮਚਾਰੀਆਂ ਦੁਆਰਾ ਚਲਾਏ ਗਏ | ਇਸ ਤੋਂ ਇਲਾਵਾ ਜਲੰਧਰ ਸਿਟੀ ਤੋਂ ਫਿਰੋਜ਼ਪੁਰ ਕੈਂਟ ਵਿਚਕਾਰ ਚੱਲੀ ਰੇਲ ਗੱਡੀ ਸੰਖਿਆ 54643 ਦਾ ਸੰਚਾਲਨ ਪੂਰੀ ਤਰ੍ਹਾਂ ਮਹਿਲਾ ਰੇਲ ਕਰਮਚਾਰੀਆਂ ਦੇ ਜ਼ਿੰਮੇ ਰਿਹਾ | ਟਰੇਨ ਨੰਬਰ 54643 ਨੂੰ ਮਹਿਲਾ ਪੁਆਇੰਟਸਮੈਨ ਦੁਆਰਾ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ | ਇਸ ਮੌਕੇ 'ਤੇ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਯਾਤਰੀਆਂ 'ਤੇ ਰੋਕ ਲਗਾਉਣ ਦੇ ਉਦੇਸ਼ ਨਾਲ ''ਫੋਰਟਰੈਸ ਟਿਕਟ ਚੈਕਿੰਗ'' ਮੁਹਿੰਮ ਚਲਾਈ ਗਈ, ਜੋ ਪੂਰੀ ਤਰ੍ਹਾਂ ਮਹਿਲਾ ਟਿਕਟ ਚੈਕਿੰਗ ਸਟਾਫ ਦੁਆਰਾ ਕੀਤੀ ਗਈ | ਇਸ ਵਿਸ਼ੇਸ਼ ਮੁਹਿੰਮ ਦੌਰਾਨ ਕੁੱਲ 220 ਬਿਨਾ ਟਿਕਟ ਯਾਤਰੀਆਂ ਨੂੰ ਫੜਿਆ ਗਿਆ | ਜਿਨ੍ਹਾਂ ਤੋਂ 1,11,000 ਦਾ ਮਾਲੀਆ ਵਸੂਲਿਆ ਗਿਆ | ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਮਹਿਲਾ ਕਰਮਚਾਰੀਆਂ ਨੂੰ ਵਧਾਈ ਦਿੱਤੀ ਅਤੇ ਰੇਲ ਯਾਤਰਾ ਨੂੰ ਵਧੇਰੇ ਸੁਰੱਖਿਅਤ ਅਤੇ ਯਾਤਰੀਆਂ ਲਈ ਸੁਵਿਧਾਜਨਕ ਬਣਾਉਣ ਵਿਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ | ਉਨ੍ਹਾਂ ਦੱਸਿਆ ਕਿ ਭਾਰਤੀ ਰੇਲਵੇ ਵਿਚ ਮਹਿਲਾਵਾਂ ਦੀ ਕਾਰਜ-ਭਾਗੀਦਾਰੀ ਲਗਾਤਾਰ ਵਧ ਰਹੀ ਹੈ ਅਤੇ ਹੁਣ ਉਨ੍ਹਾਂ ਦੀ ਮੌਜੂਦਗੀ ਕੇਵਲ ਦਫ਼ਤਰਾਂ ਤੱਕ ਸੀਮਤ ਨਹੀਂ ਰਹਿ ਗਈ ਹੈ | ਆਪਣੇ ਸਮਰਪਣ ਅਤੇ ਫ਼ਰਜ਼ ਨਿਭਾਉਣ ਦੀ ਭਾਵਨਾ ਨਾਲ ਮਹਿਲਾ ਰੇਲ ਕਰਮਚਾਰੀ ਨਾ ਕੇਵਲ ਟਰੇਨ ਸੰਚਾਲਨ ਨੂੰ ਸੁਚਾਰੂ ਬਣਾਏ ਰੱਖਣ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ | ਸਗੋਂ ਦੂਜੀਆਂ ਮਹਿਲਾਵਾਂ ਲਈ ਵੀ ਪ੍ਰੇਰਨਾ ਦਾ ਸਰੋਤ ਬਣ ਰਹੀਆਂ ਹਨ | ਉਨ੍ਹਾਂ ਅੱਗੇ ਦੱਸਿਆ ਕਿ ਭਵਿੱਖ ਵਿਚ ਨੌਜਵਾਨ ਲੜਕੀਆਂ ਨੂੰ ਰੇਲਵੇ ਵਿਚ ਕੈਰੀਅਰ ਬਣਾਉਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਅੱਜ ਇਕ ਪਹਿਲ ਕੀਤੀ ਗਈ | ਵੱਖ-ਵੱਖ ਸਕੂਲਾਂ ਤੋਂ ਆਈਆਂ ਵਿਦਿਆਰਥਣਾਂ ਨੂੰ ਦਿਖਾਇਆ ਗਿਆ ਕਿ ਕਿਵੇਂ ਮਹਿਲਾਵਾਂ ਸਟੇਸ਼ਨ ਸੰਚਾਲਨ ਦੀ ਅਗਵਾਈ ਕਰ ਰਹੀਆਂ ਹਨ | ਟਰੇਨਾਂ ਚਲਾ ਰਹੀਆਂ ਹਨ ਅਤੇ ਲੋਕੋ 'ਤੇ ਪਟੜੀਆਂ ਦੇ ਰੱਖ-ਰਖਾਅ ਦਾ ਕੰਮ ਵੀ ਸੰਭਾਲ ਰਹੀਆਂ ਹਨ |
ਫਿਰੋਜ਼ਪੁਰ ਮੰਡਲ ਵਲੋਂ ਜਲੰਧਰ ਸਿਟੀ ਸਟੇਸ਼ਨ 'ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ <br/>
ਅਜੀਤ ਡੈਸਕ
09-03-2026