18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪੇਪਰਾਂ ਦੌਰਾਨ ਜ਼ਮੀਨੀ ਹਕੀਕਤ ਦੇਖਣ ਲਈ ਸਰਕਾਰ ਆਪਣੇ ਆਗੂਆਂ ਦੀਆਂ ਡਿਊਟੀਆਂ ਲਗਾਵੇ <br/>

Ad Position 21
No active advertisement
ਅਜੀਤ ਡੈਸਕ 09-03-2026
ਜ਼ੀਰਾ, 8 ਮਾਰਚ(ਪ੍ਰਤਾਪ ਸਿੰਘ ਹੀਰਾ)-ਆਮ ਆਦਮੀ ਪਾਰਟੀ ਦੀ ਸਰਕਾਰ ਵੋਟਾਂ ਵੇਲੇ ਪੰਜਾਬੀਆਂ ਵਿੱਚ ਸਿੱਖਿਆ ਪ੍ਰਣਾਲੀ ਅਤੇ ਸਿਹਤ ਸਹੂਲਤਾਂ ਨੂੰ ਲੈ ਕੇ ਕੀਤੇ ਪ੍ਰਚਾਰ ਕਰਕੇ ਸਰਕਾਰ ਬਣਾਉਣ ਵਿਚ ਸਫਲ ਹੋਈ ਸੀ, ਪਰ ਇਹ ਦੋਵੇਂ ਸਹੂਲਤਾਂ ਦੀ ਤਸਵੀਰ ਜ਼ਮੀਨੀ ਪੱਧਰ 'ਤੇ ਕੁਝ ਹੋਰ ਨਜ਼ਰ ਆ ਰਹੀ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਬਿਜਲੀ ਬੋਰਡ ਆਗੂ ਬਲਕਾਰ ਸਿੰਘ ਭੁੱਲਰ, ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਆਪਣੇ ਪਿ੍ੰਸੀਪਲਾਂ ਨੂੰ ਸਿੰਘਾਪੁਰ ਵਿਚ ਟਰੇਨਿੰਗ ਦੇਣ ਲਈ ਭੇਜ ਰਹੀ ਹੈ | ਜੇਕਰ ਉਹ ਪ੍ਰਾਇਮਰੀ ਅਤੇ ਹਾਈ ਸਕੂਲਾਂ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦਾ ਪੜ੍ਹਾਈ ਦਾ ਪੱਧਰ ਚੈੱਕ ਕਰੇ ਤਾਂ ਜ਼ਮੀਨੀ ਹਕੀਕਤਾਂ ਕੁਝ ਹੋਰ ਬਿਆਨ ਕਰਨਗੀਆਂ | ਇਹਨਾਂ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅੱਜ ਕੱਲ ਵਿਦਿਆਰਥੀ ਦੇ ਪੇਪਰ ਚੱਲ ਰਹੇ ਹਨ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਜਾਣਨ ਲਈ ਪੰਜਾਬ ਸਰਕਾਰ ਨਾਲ ਸੰਬੰਧਿਤ ਆਗੂ ਹਲਕਾ ਵਿਧਾਇਕ, ਵੱਖ ਵੱਖ ਵਿਭਾਗਾਂ 'ਚ ਲਗਾਏ ਗਏ ਚੇਅਰਮੈਨ ਅਤੇ ਬਲਾਕ ਪ੍ਰਧਾਨ ਕੋਆਰਡੀਨੇਟਰ ਦੀਆਂ ਡਿਊਟੀਆਂ ਲਗਾ ਕੇ ਪੇਪਰ ਚੈੱਕ ਕੀਤੇ ਜਾਣ ਕਿ ਸਿੱਖਿਆ ਵਿਭਾਗ ਵਿਚ ਕੋਈ ਤਬਦੀਲੀ ਹੋਈ ਹੈ ਜਾਂ ਇਕੱਲੀ ਖਾਨਾ ਪੂਰਤੀ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ | ਜੇਕਰ ਪਾਰਟੀ ਦੇ ਲੀਡਰ ਇਮਾਨਦਾਰੀ ਨਾਲ ਸਕੂਲਾਂ ਨੂੰ ਚੈੱਕ ਕਰਕੇ ਰਿਪੋਰਟ ਦੇਣ ਕਿ ਪੇਪਰ ਦੇਣ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਪੱਧਰ ਕੀ ਹੈ ਅਤੇ ਪੜ੍ਹਾਈ ਦਾ ਲੈਵਲ ਸਰਕਾਰੀ ਸਕੂਲਾਂ ਵਿਚ ਕਿੰਨਾ ਕੁ ਉੱਪਰ ਆਇਆ ਹੈ ਤਾਂ ਸਰਕਾਰ ਦੇ ਦਾਅਵਿਆਂ ਵਾਅਦਿਆਂ ਦੀ ਫ਼ੂਕ ਨਿਕਲਦੀ ਨਜ਼ਰ ਆਵੇਗੀ | ਇਸ ਸਬੰਧੀ ਕੁਝ ਟੀਚਰਾਂ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ ਵਿਚ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕਿਸੇ ਵੀ ਵਿਦਿਆਰਥੀ ਨੂੰ ਫ਼ੇਲ੍ਹ ਨਾ ਕਰਨ ਦੀ ਨੀਤੀ ਦੇ ਚੱਲਦਿਆਂ ਅਧਿਆਪਕਾਂ ਵੱਲੋਂ ਨਾ ਚਾਹੁੰਦਿਆਂ ਹੋਇਆਂ ਵੀ ਪੇਪਰਾਂ ਵਿਚ ਥੋੜ੍ਹੀ ਬਹੁਤੀ ਨਕਲ ਕਰਵਾ ਕੇ ਬੁੱਤਾ ਸਾਰਨਾ ਪੈਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਮੋਹਾਲੀ ਰੈਲੀ 'ਚ ਸ਼ਾਮਿਲ ਹੋਣ ਲਈ ਫਿਰੋਜ਼ਪੁਰ ਤੋਂ ਮੁਲਾਜ਼ਮ ਤੇ ਪੈਨਸ਼ਨਰਾਂ ਦੇ ਜਥੇ ਹੋਏ ਰਵਾਨਾ <br/> ਅਗਲੀ ਖ਼ਬਰ ਅਕਾਲੀ ਦਲ ਦੇ ਵੱਡੇ ਚਿਹਰੇ ਭਾਜਪਾ ਵਿਚ ਹੋਣਗੇ ਸ਼ਾਮਿਲ- ਰਾਣਾ ਗੁਰਮੀਤ ਸਿੰਘ ਸੋਢੀ <br/>
Ad Position 24