ਜ਼ੀਰਾ, 8 ਮਾਰਚ (ਰਜਨੀਸ਼ ਕਥੂਰੀਆ)-ਭਾਰਤੀ ਜਨਤਾ ਪਾਰਟੀ ਵਲੋਂ 14 ਮਾਰਚ ਨੂੰ ਪਿੰਡ ਕਿੱਲੀ ਚਾਹਲਾਂ ਵਿਖੇ (ਮੋਗਾ) ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਪੰਜਾਬ ਦੀ ਸਿਆਸੀ ਫ਼ਿਜ਼ਾ ਵਿਚ ਨਵਾਂ ਮੋੜ ਲੈ ਕੇ ਆਵੇਗੀ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਹਲਕਾ ਜ਼ੀਰਾ ਦੇ ਇੰਚਾਰਜ ਅਵਤਾਰ ਸਿੰਘ ਜ਼ੀਰਾ ਵਲੋਂ ਆਪਣੇ ਨਿਵਾਸ 'ਤੇ ਰੈਲੀ ਦੀਆਂ ਤਿਆਰੀਆਂ ਸਬੰਧੀ ਰੱਖੀ ਗਈ ਮੀਟਿੰਗ ਦੌਰਾਨ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਹਨਾਂ ਕਿਹਾ ਕਿ ਜਿਹੜੇ ਸੂਬਿਆਂ ਵਿਚ ਭਾਜਪਾ ਦੀ ਸਰਕਾਰ ਹੈ ਉਹ ਸੂਬੇ ਤਰੱਕੀ ਅਤੇ ਵਿਕਾਸ ਦੇ ਕੰਮਾਂ ਵਿਚ ਦੂਸਰੇ ਸੂਬਿਆਂ ਨਾਲੋਂ ਬਹੁਤ ਅੱਗੇ ਲੰਘ ਗਏ ਹਨ | ਉਹਨਾਂ ਕਿਹਾ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੋਣ ਕਰਕੇ ਜੇਕਰ ਪੰਜਾਬ ਨੂੰ ਵੀ ਤਰੱਕੀ ਦੀਆਂ ਨਵੀਆਂ ਪਲਾਂਘਾਂ ਵੱਲ ਲੈ ਕੇ ਜਾਣਾ ਹੈ ਤਾਂ ਅਗਲੇ ਸਾਲ ਪੰਜਾਬ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਡਬਲ ਇੰਜਨ ਸਰਕਾਰ ਬਣਨਾ ਜ਼ਰੂਰੀ ਹੈ | ਇਸ ਮੀਟਿੰਗ ਵਿਚ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਤੋਂ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ | ਮੀਟਿੰਗ ਦੌਰਾਨ ਰੈਲੀ ਨੂੰ ਸਫਲ ਬਣਾਉਣ ਲਈ ਵੱਡੀ ਗਿਣਤੀ ਵਿਚ ਭਾਜਪਾ ਵਰਕਰਾਂ ਅਤੇ ਆਮ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਲਈ ਤਿਆਰੀਆਂ ਸਬੰਧੀ ਭਾਜਪਾ ਆਗੂਆਂ ਅਤੇ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ | ਇਸ ਮੀਟਿੰਗ ਵਿੱਚ ਜਸਵਿੰਦਰ ਸਿੰਘ ਸ਼ਹੀਦ ਸਰਕਲ ਪ੍ਰਧਾਨ, ਹਰਬੀਰਇੰਦਰ ਸਿੰਘ ਜ਼ੀਰਾ, ਚੰਦ ਸਿੰਘ ਸਰਪੰਚ ਕੱਚਰਭੰਨ, ਜੁਗਰਾਜ ਸਿੰਘ ਕਟੋਰਾ ਜ਼ਿਲ੍ਹਾ ਪ੍ਰਧਾਨ, ਜਤਿਨ ਸ਼ਰਮਾ, ਐਡਵੋਕੇਟ ਤਰੁਣ ਝੱਟਾ ਬੁੱਧੀਜੀਵੀ ਸੈੱਲ, ਵਿਸ਼ਾਲ ਸੂਦ ਸਰਕਲ ਪ੍ਰਧਾਨ, ਕਾਰਜ ਸਿੰਘ ਆਹਲਾਂ ਸਰਕਲ ਪ੍ਰਧਾਨ ਮੱਖੂ, ਹਰਵਿੰਦਰ ਸਿੰਘ ਭਿੰਦਾ ਸਰਕਲ ਪ੍ਰਧਾਨ ਮਹੀਆਂਵਾਲਾ, ਸੰਦੀਪ ਸਚਦੇਵਾ ਜ਼ਿਲ੍ਹਾ ਉਪ ਪ੍ਰਧਾਨ, ਕੈਪਟਨ ਸਵਰਨ ਸਿੰਘ ਸ਼ਾਹਵਾਲਾ ਜ਼ਿਲ੍ਹਾ ਜਨਰਲ ਸਕੱਤਰ, , ਮਨੂੰ ਘੁਰਕੀ ਯੁਵਾ ਮੋਰਚਾ ਪ੍ਰਧਾਨ, ਪਵਨ ਬਾਂਸਲ ਸਾਬਕਾ ਉਪ ਪ੍ਰਧਾਨ, ਪਵਨ ਸੇਠੀ ਜਨਰਲ ਸਕੱਤਰ, ਪਰਮਜੀਤ ਸਿੰਘ ਰੱਖੜਾ, ਚਮਕੌਰ ਸਿੰਘ ਰੰਧਾਵਾ, ਰਾਜੀਵ ਕੁਮਾਰ ਭੋਲਾ, ਵਿਨੋਦ ਸੂਦ ਸਾਬਕਾ ਮੰਡਲ ਪ੍ਰਧਾਨ, ਡਾ. ਬਲਦੇਵ ਸਿੰਘ ਸਰਹਾਲੀ, ਮਨਜੀਤ ਸਿੰਘ ਜਨਰਲ ਸਕੱਤਰ, ਅਵਤਾਰ ਸਿੰਘ, ਨਿਰਮਲ ਸਿੰਘ ਆਹਲਾ, ਗੁਰਨਾਮ ਸਿੰਘ ਬਹਿਕ ਗੁਜਰਾਂ, ਪਰਮਜੀਤ ਸਿੰਘ ਐੱਸ. ਸੀ. ਵਿੰਗ, ਪ੍ਰਤਾਪ ਸਿੰਘ ਚੱਬਾ, ਹਰਦੀਪ ਸਿੰਘ ਮੀਤ ਪ੍ਰਧਾਨ, ਬਲਕਾਰ ਸਿੰਘ ਨੂਰਪੁਰ, ਖੁਸ਼ਵੰਤ ਸਿੰਘ, ਪ੍ਰਤਾਪ ਸਿੰਘ ਤਲਵੰਡੀ ਜੱਲੇ ਖਾਂ, ਡਾ. ਜੋਗਾ ਸਿੰਘ ਜਨਰਲ ਸਕੱਤਰ, ਲਖਵਿੰਦਰ ਸਿੰਘ ਵਾੜਾ ਪੋਹਵਿੰਡ, ਸੁਖਚੈਨ ਸਿੰਘ ਫੇਰੋ ਕੇ, ਨਛੱਤਰ ਸਿੰਘ ਝੰਡਾ ਬੱਗਾ, ਹਾਕਮ ਸਿੰਘ ਮੱਲੋਕੇ, ਜਸਵਿੰਦਰ ਸਿੰਘ ਟਿੰਡਵਾਂ, ਜੁਗਰਾਜ ਸਿੰਘ ਸੁਧਾਰਾ, ਸਰਬਜੀਤ ਸਿੰਘ ਪੱਧਰੀ, ਗੁਰਪ੍ਰੀਤ ਸਿੰਘ ਮਾਛੀ ਕੇ, ਮਨਜੀਤ ਸਿੰਘ ਫੋਰੋਕੇ, ਸੁਖਦੇਵ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ ਸਾਧੂ ਵਾਲਾ, ਧਰਮ ਸਿੰਘ ਸਾਧੂ ਵਾਲਾ, ਚਮਕੌਰ ਸਿੰਘ ਲੌਂਗੋਦੇਵਾ ਆਦਿ ਭਾਜਪਾ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ |