19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਗੁਰਪ੍ਰੀਤ ਸਿੰਘ ਸੇਖੋਂ ਦੀ ਮਿਹਨਤ ਸਦਕਾ ਕਬਰਵੱਛਾ ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 12-03-2026
ਮੁੱਦਕੀ, 11 ਮਾਰਚ (ਭਾਰਤ ਭੂਸ਼ਨ ਅਗਰਵਾਲ)- ਪਿਛਲੇ ਲੰਬੇ ਸਮੇਂ ਤੋਂ ਕੱਬਰਵੱਛਾ ਸੜਕ ਦੀ ਮਾੜੀ ਤੇ ਖਸਤਾ ਹਾਲਤ ਕਾਰਨ ਰੋਸ 'ਚ ਆਏ ਸਥਾਨਕ ਦੁਕਾਨਦਾਰਾਂ ਤੇ ਵਸਨੀਕਾਂ ਵਲੋਂ ਰੋਸ ਧਰਨਾ ਦੇਣ ਅਤੇ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਵਲੋਂ ਸੜਕ ਦੀ ਹਾਲਤ ਸੁਧਾਰਨ ਲਈ ਦਿੱਤੇ ਵਿਸ਼ਵਾਸ ਦੇ ਇਕ ਦਿਨ ਬਾਅਦ ਹੀ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਦੀ ਮਿਹਨਤ ਸਦਕਾ ਕੱਬਰਵੱਛਾ ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ | ਇਸ ਸਬੰਧੀ ਸੁਰਿੰਦਰ ਸਿੰਘ ਸਰਪੰਚ ਕੱਬਰਵੱਛਾ ਅਤੇ ਸਥਾਨਕ ਦੁਕਾਨਦਾਰਾਂ ਨੇ ਦੱਸਿਆ ਕਿ ਕੱਬਰਵੱਛਾ ਸੜਕ ਜੋ ਕਿ ਕਸਬਾ ਮੁੱਦਕੀ ਦੇ ਅਨੇਕਾਂ ਪਿੰਡਾਂ ਨੂੰ ਜੋੜਦੀ ਹੈ ਦੀ ਖਸਤਾ ਹਾਲਤ ਤੋਂ ਪ੍ਰੇਸ਼ਾਨ ਸਥਾਨਕ ਵਾਸੀਆਂ ਤੇ ਦੁਕਾਨਦਾਰਾਂ ਵਲੋਂ ਬੀਤੇ ਦਿਨੀਂ ਧਰਨਾ ਲਗਾਇਆ ਗਿਆ ਸੀ ਅਤੇ ਇਸ ਸਮੱਸਿਆ ਸਬੰਧੀ ਬਹੁਤ ਸਾਰੇ ਰਾਜਨੀਤਿਕ ਉੱਚ ਆਗੂਆਂ ਤੇ ਅਫ਼ਸਰਸ਼ਾਹੀ ਕੋਲ ਫ਼ਰਿਆਦ ਵੀ ਕੀਤੀ ਗਈ ਸੀ, ਪਰ ਸੜਕ ਦੀ ਖਸਤਾ ਹਾਲਤ ਸੁਧਾਰਨ ਲਈ ਕਿਸੇ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ | ਸੁਰਿੰਦਰ ਸਿੰਘ ਸਰਪੰਚ ਕੱਬਰਵੱਛਾ ਤੇ ਦੁਕਾਨਦਾਰਾਂ ਨੇ ਦੱਸਿਆ ਕਿ ਬੀਤੇ ਦਿਨ ਲਗਾਏ ਧਰਨੇ ਵਿਚ ਸੜਕ ਦੀ ਖਸਤਾ ਹਾਲਤ ਬਾਰੇ ਜਦ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਕ ਦਿਨ ਦੇ ਅੰਦਰ ਅਫ਼ਸਰਾਂ ਨਾਲ ਗੱਲ ਕਰਕੇ ਸੜਕ ਲਈ ਰੁਕਿਆ ਫ਼ੰਡ ਪਾਸ ਕਰਵਾ ਕੇ ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ | ਦੁਕਾਨਦਾਰਾਂ ਤੇ ਸਥਾਨਕ ਵਾਸੀਆਂ ਨੇ ਦੱਸਿਆ ਕਿ ਗੁਰਤੇਜ ਸਿੰਘ ਗਗਨਾ ਤੇ ਸੁਰਿੰਦਰ ਸਿੰਘ ਸਰਪੰਚ ਕੱਬਰਵੱਛਾ ਦੀ ਅਗਵਾਈ ਹੇਠ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਦੀ ਟੀਮ ਵਲੋਂ ਅੱਜ ਕੱਬਰਵੱਛਾ ਸੜਕ 'ਤੇ ਪੱਥਰ ਪਵਾ ਦਿੱਤੇ ਗਏ ਹਨ | ਜੋ ਕਿ ਜਲਦ ਹੀ ਸੜਕ ਦਾ ਨਵੀਨੀਕਰਨ ਦਾ ਕੰਮ ਹੋ ਜਾਵੇਗਾ | ਇਸ ਮੌਕੇ ਸੁਰਿੰਦਰ ਸਿੰਘ ਸਰਪੰਚ ਕੱਬਰਵੱਛਾ, ਡਾ: ਰਣਜੀਤ ਸਿੰਘ, ਗੁਰਪ੍ਰੀਤ ਸਿੰਘ ਸੋਖੀ, ਰਮਨਦੀਪ ਖੋਸਾ, ਜਸਪਾਲ ਸਿੰਘ, ਜੋਬਨ, ਕਿ੍ਸ਼ਨਾ ਵਾਚ, ਪ੍ਰੀਤ ਟੇਲਰਜ਼, ਰਾਜਿੰਦਰ ਚਾਵਲਾ, ਰਾਜ ਕੁਮਾਰ ਚਾਵਲਾ, ਹਰੀਸ਼ ਚਾਵਲਾ, ਰੋਹਿਤ ਚਾਵਲਾ, ਹੰਸ ਰਾਜ, ਮਾਨਵ ਚਾਵਲਾ, ਸੰਦੀਪ ਸਿੰਘ, ਡਾ: ਬੇਅੰਤ, ਡਾ: ਜਵੈਦ, ਰਾਜਿੰਦਰ ਕੱਪੜੇ ਵਾਲੇ, ਸ਼ਰਮਾ ਸਵੀਟਸ, ਪਰਮਜੀਤ ਸਿੰਘ, ਗੁਰਸੇਵਕ ਸਿੰਘ, ਭੋਲਾ ਸਨਿਆਰਾ, ਸੁਖਮੰਦਰ ਸਿੰਘ ਖੋਸਾ, ਸਤਪਾਲ ਸੁਖਰਾਲੀਆ, ਸੰਜੀਵ ਕਟਾਰੀਆ, ਸਵਰਨ ਸਿੰਘ, ਰੋਹਿਤ ਗਰਗ, ਕੇਵਲ ਦੋਦੀ, ਰੇਸ਼ਮ ਸਿੰਘ, ਪੂਨਮ ਬੇਕਰੀ, ਵਿੱਕੀ ਕਲਾਥ ਹਾਊਸ, ਸੂਬਾ ਸਿੰਘ, ਬੱਬੂ ਖੋਸਾ, ਛਿੰਦਾ ਲਲਾਰੀ, ਭਾਗ ਸ਼ਰਮਾ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ, ਕਿ੍ਸ਼ਨ ਮਿਸਤਰੀ, ਰਾਜਵਿੰਦਰ ਸਿੰਘ, ਸਾਗਰ, ਕਾਲਾ ਸਿੰਘ, ਧਾਲੀਵਾਲ ਕੰਪਿਊਟਰ, ਮਾਹੀ ਟੈਲੀਕਾਮ, ਬਾਬਾ ਫ਼ਰੀਦ ਮੋਬਾਈਲ ਵਾਲਾ ਆਦਿ ਦੁਕਾਨਦਾਰਾਂ, ਮੁੱਦਕੀ ਨਗਰ ਨਿਵਾਸੀ, ਗਰਾਮ ਪੰਚਾਇਤ ਤੇ ਸੁਖਮੰਦਰ ਸਿੰਘ ਖੋਸਾ ਕਾਦੀਆਂ ਜਨਰਲ ਸਕੱਤਰ ਨੇ ਸੜਕ ਦਾ ਕੰਮ ਸ਼ੁਰੂ ਕਰਵਾਉਣ ਲਈ ਗੁਰਪ੍ਰੀਤ ਸਿੰਘ ਸੇਖੋਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹੋਏ ਲੱਡੂ ਵੰਡਦਿਆਂ ਕਿਹਾ ਕਿ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਇਲਾਕੇ ਦੇ ਇਕ ਇਹੋ ਜਿਹੇ ਨੇਤਾ ਹਨ, ਜੋ ਉਹ ਵਾਅਦੇ ਕਰਦੇ ਹਨ ਉਸਨੂੰ ਜਲਦ ਪੂਰਾ ਕਰਨ 'ਚ ਵਿਸ਼ਵਾਸ ਰੱਖਦੇ ਹਨ |

Ad Position 22
No active advertisement
ਪਿਛਲੀ ਖ਼ਬਰ ਪਰਸÉਾਰਥ ਸਭਾ ਦੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ 'ਚ 66 ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ ਪਿੰਡ ਹਾਮਦ ਤੋਂ ਮਲਸੀਆਂ ਨੂੰ ਜਾਂਦੀ ਸੜਕ ਦਾ ਬੁਰਾ ਹਾਲ, ਪਿਛਲੇ ਕਈ ਸਾਲਾਂ ਤੋਂ ਨਹੀਂ ਹੋਈ ਮੁਰੰਮਤ <br/>
Ad Position 24