19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਪਿੰਡ ਹਾਮਦ ਤੋਂ ਮਲਸੀਆਂ ਨੂੰ ਜਾਂਦੀ ਸੜਕ ਦਾ ਬੁਰਾ ਹਾਲ, ਪਿਛਲੇ ਕਈ ਸਾਲਾਂ ਤੋਂ ਨਹੀਂ ਹੋਈ ਮੁਰੰਮਤ <br/>

Ad Position 21
No active advertisement
ਅਜੀਤ ਡੈਸਕ 12-03-2026
ਮਮਦੋਟ, 11 ਮਾਰਚ(ਰਾਜਿੰਦਰ ਸਿੰਘ ਹਾਂਡਾ)-ਪਿੰਡ ਹਾਮਦ ਤੋਂ ਪਿੰਡ ਮਲਸੀਆਂ ਅਤੇ ਬੋਦਲ ਨੂੰ ਜਾਣ ਵਾਲੀ ਸੜਕ ਦੇ ਬੁਰੇ ਹਾਲ ਹੋਏ ਪਏ ਹਨ | ਪਿਛਲੇ ਕਈ ਸਾਲਾਂ ਤੋਂ ਮੁਰੰਮਤ ਨਾ ਹੋਣ ਕਾਰਨ ਇਸ ਸੜਕ ਵਿਚ ਵੱਡੇ-ਵੱਡੇ ਟੋਏ ਪੈ ਚੁੱਕੇ ਹਨ | ਉੱਪਰੋਂ ਨਾਲ ਲੱਗਦੀਆਂ ਜ਼ਮੀਨਾਂ ਦੇ ਮਾਲਕਾਂ ਵਲੋਂ ਸੜਕ ਦੀਆਂ ਬਰਮਾ ਵੱਢ ਕੇ ਆਪਣੀਆਂ ਜ਼ਮੀਨਾਂ ਵਿਚ ਮਿਲਾ ਲਏ ਜਾਣ ਕਾਰਨ ਸੜਕ ਦਾ ਆਕਾਰ ਵੀ ਘੱਟ ਗਿਆ ਹੈ | ਜਿਸ ਕਾਰਨ ਸਦਾ ਹਾਦਸੇ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ | ਇਸ ਸੜਕ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਨੇ ਦੱਸਿਆਂ ਕਿ ਸੜਕ ਦੀ ਹਾਲਤ ਬੁਰੀ ਤਰ੍ਹਾਂ ਖਸਤਾ ਹੋਣ ਕਾਰਨ ਜਿੱਥੇ ਉਹਨਾਂ ਦੇ ਆਵਾਜਾਈ ਵਾਲੇ ਵਾਹਨ ਕਬਾੜ ਹੋ ਰਹੇ ਹਨ | ਉੱਥੇ ਟਰੈਕਟਰ-ਟਰਾਲੀਆਂ ਨਾਲ ਫਸਲਾਂ ਦੀ ਢੋਆ-ਢੁਆਈ ਬੜੀ ਮੁਸ਼ਕਿਲ ਨਾਲ ਹੁੰਦੀ ਹੈ, ਹਰ ਵਕਤ ਫਸਲਾਂ ਨਾਲ ਭਰੀਆਂ ਟਰਾਲੀਆਂ ਪਲਟਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਕਿਸਾਨਾਂ ਨੇ ਦੱਸਿਆਂ ਕਿ ਹਰੇਕ ਫ਼ਸਲੀ ਸੀਜ਼ਨ ਦੌਰਾਨ ਉਹਨਾਂ ਨੂੰ ਆਪਣੇ ਖ਼ਰਚ 'ਤੇ ਭੱਠਿਆਂ ਤੋਂ ਲਾਲ ਰੋੜੀ ਮੰਗਵਾ ਕੇ ਇਸ ਸੜਕ ਦੇ ਖੱਡੇ ਭਰਨੇ ਪੈਂਦੇ ਹਨ | ਜਿਸ ਤੋਂ ਬਾਅਦ ਫਸਲ ਦੀ ਢੋਆ-ਢੁਆਈ ਸੰਭਵ ਹੁੰਦੀ ਹੈ | ਉਹਨਾਂ ਦੱਸਿਆਂ ਕਿ ਉਹ ਕਈ ਵਾਰ ਸਰਕਾਰ, ਪ੍ਰਸ਼ਾਸਨ ਅਤੇ ਸੜਕੀ ਵਿਭਾਗ ਦੇ ਅਧਿਕਾਰੀਆਂ ਕੋਲ ਇਸ ਸੜਕ ਨੂੰ ਮੁਰੰਮਤ ਕਰਨ ਦੀ ਗੁਹਾਰ ਲਗਾ ਚੁੱਕੇ ਹਨ, ਪਰੰਤੂ ਲਾਰਿਆਂ ਤੋਂ ਇਲਾਵਾ ਕੁਝ ਵੀ ਪੱਲੇ ਨਹੀਂ ਪਿਆ | ਇਲਾਕੇ ਦੇ ਕਿਸਾਨਾਂ ਨੇ ਕਣਕ ਦੀ ਫਸਲ ਆਉਣ ਤੋਂ ਪਹਿਲਾਂ ਪਹਿਲਾਂ ਇਸ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰਪ੍ਰੀਤ ਸਿੰਘ ਸੇਖੋਂ ਦੀ ਮਿਹਨਤ ਸਦਕਾ ਕਬਰਵੱਛਾ ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ <br/> ਅਗਲੀ ਖ਼ਬਰ ਗਿਆਨ ਜੋਤੀ ਕਿ੍ਕਟ ਅਕੈਡਮੀ ਵਲੋਂ ਕਿ੍ਕਟ ਟਰਾਇਲ 15 ਨੂੰ <br/>
Ad Position 24