19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਗਿਆਨ ਜੋਤੀ ਕਿ੍ਕਟ ਅਕੈਡਮੀ ਵਲੋਂ ਕਿ੍ਕਟ ਟਰਾਇਲ 15 ਨੂੰ <br/>

Ad Position 21
No active advertisement
ਅਜੀਤ ਡੈਸਕ 12-03-2026
ਤਲਵੰਡੀ ਭਾਈ, 11 ਮਾਰਚ (ਰਵਿੰਦਰ ਸਿੰਘ ਬਜਾਜ)-ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ ਜ਼ਿਲ੍ਹਾ ਮੋਗਾ ਦੀ ਗਿਆਨ ਜੋਤੀ ਕਿ੍ਕਟ ਅਕੈਡਮੀ ਵਲੋਂ ਲੜਕੇ ਅਤੇ ਲੜਕੀਆਂ ਲਈ ਕਿ੍ਕਟ ਟਰਾਇਲ ਕਰਵਾਏ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਕਮਲਦੀਸ਼ਪਾਲ ਸਿੰਘ ਸੋਢੀ ਨੇ ਦੱਸਿਆ ਕਿ ਇਹ ਟਰਾਇਲ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗਾਂ ਵਿਚ ਹੋਣਗੇ | ਜਿਸ ਵਿਚ ਸਾਰੇ ਪੰਜਾਬ ਦੇ ਕਿ੍ਕਟ ਖਿਡਾਰੀ ਲੜਕੇ-ਲੜਕੀਆਂ ਇਨ੍ਹਾਂ ਟਰਾਇਲਾਂ ਵਿਚ ਭਾਗ ਲੈ ਸਕਦੇ ਹਨ | ਟਰਾਇਲਾਂ ਲਈ ਕੋਈ ਵੀ ਐਂਟਰੀ ਫ਼ੀਸ ਨਹੀਂ ਹੈ | ਉਨ੍ਹਾਂ ਦੱਸਿਆ ਕਿ ਲੜਕਿਆਂ ਅਤੇ ਲੜਕੀਆਂ ਦੇ ਟਰਾਇਲਾਂ ਦੀ ਮਿਤੀ 15 ਮਾਰਚ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਹੈ | ਅਕੈਡਮੀ ਵਿਚ ਖਿਡਾਰੀਆਂ ਨੂੰ ਤਜਰਬੇਕਾਰ ਕੋਚਾਂ ਵਲੋਂ ਸਿਖਲਾਈ ਦਿੱਤੀ ਜਾਵੇਗੀ | ਚੇਅਰਮੈਨ ਸੋਢੀ ਨੇ ਅੱਗੇ ਦੱਸਿਆ ਕਿ ਇਸ ਅਕੈਡਮੀ ਦੇ ਖਿਡਾਰੀ ਰਾਜ ਪੱਧਰੀ, ਨੈਸ਼ਨਲ ਪੱਧਰ ਅਤੇ ਇੰਟਰਨੈਸ਼ਨਲ ਪੱਧਰ ਤੱਕ ਆਪਣੀ ਪਹਿਚਾਣ ਬਣਾ ਚੁੱਕੇ ਹਨ | ਜਿਸ ਵਿਚ ਇੰਡੀਅਨ ਮਹਿਲਾ ਕਿ੍ਕਟ ਦੀ ਕੈਪਟਨ ਹਰਮਨਪ੍ਰੀਤ ਕੌਰ ਅਤੇ ਕੈਨੇਡਾ ਟੀਮ ਦੀ ਕੈਪਟਨ ਅਮਰਪਾਲ ਕੌਰ ਇਸ ਅਕੈਡਮੀ ਦੀ ਦੇਣ ਹਨ | ਅਕੈਡਮੀ ਵਲੋਂ ਚੁਣੇ ਹੋਏ ਖਿਡਾਰੀਆਂ ਲਈ ਸਕੂਲ ਵਿਚ ਪੜ੍ਹਾਈ ਦਾ ਪ੍ਰਬੰਧ ਅਤੇ ਫ਼ਰੀ ਕਿ੍ਕਟ ਅਕੈਡਮੀ ਦਾ ਪ੍ਰਬੰਧ ਹੋਵੇਗਾ | ਲੜਕੇ-ਲੜਕੀਆਂ ਲਈ ਰਿਹਾਇਸ਼ ਦਾ ਅਲੱਗ-ਅਲੱਗ ਏ.ਸੀ. ਹੋਸਟਲ ਦਾ ਪ੍ਰਬੰਧ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਪਿੰਡ ਹਾਮਦ ਤੋਂ ਮਲਸੀਆਂ ਨੂੰ ਜਾਂਦੀ ਸੜਕ ਦਾ ਬੁਰਾ ਹਾਲ, ਪਿਛਲੇ ਕਈ ਸਾਲਾਂ ਤੋਂ ਨਹੀਂ ਹੋਈ ਮੁਰੰਮਤ <br/> ਅਗਲੀ ਖ਼ਬਰ ਹਜ਼ਾਰਾ ਸਿੰਘ ਵਾਲਾ ਮਾਮਲੇ ਵਿਚ ਮੁਅੱਤਲ ਇੰਜੀਨੀਅਰ ਦੇ ਹੱਕ 'ਚ ਆਈ ਡਿਪਲੋਮਾ ਇੰਜੀਨੀਅਰਿੰਗ ਐਸੋਸੀਏਸ਼ਨ
Ad Position 24