19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਹਜ਼ਾਰਾ ਸਿੰਘ ਵਾਲਾ ਮਾਮਲੇ ਵਿਚ ਮੁਅੱਤਲ ਇੰਜੀਨੀਅਰ ਦੇ ਹੱਕ 'ਚ ਆਈ ਡਿਪਲੋਮਾ ਇੰਜੀਨੀਅਰਿੰਗ ਐਸੋਸੀਏਸ਼ਨ

Ad Position 21
No active advertisement
ਅਜੀਤ ਡੈਸਕ 12-03-2026
ਫ਼ਿਰੋਜ਼ਪੁਰ, 11 ਮਾਰਚ (ਗੁਰਿੰਦਰ ਸਿੰਘ)-ਡਿਪਲੋਮਾ ਇੰਜੀਨੀਅਰਿੰਗ ਐਸੋਸੀਏਸ਼ਨ ਦੀ ਹਲਕਾ ਦਫਤਰ ਫਿਰੋਜ਼ਪੁਰ ਵਿਚ ਇੰਜੀਨੀਅਰ ਗੁਰਪਿੰਦਰ ਸਿੰਘ ਦੀ ਮੁਅੱਤਲੀ ਦੇ ਸਬੰਧ ਵਿਚ ਹੰਗਾਮੀ ਮੀਟਿੰਗ ਕੀਤੀ ਗਈ | ਜਿਸ ਵਿਚ ਸਰਬ ਸੰਮਤੀ ਨਾਲ ਇਹ ਫ਼ੈਸਲਾ ਕੀਤਾ ਗਿਆ ਕਿ ਜਦੋਂ ਤੱਕ ਇੰਜੀਨੀਅਰ ਗੁਰਪਿੰਦਰ ਸਿੰਘ ਦੀ ਮੁਅੱਤਲੀ ਰੱਦ ਨਹੀਂ ਕੀਤੀ ਜਾਂਦੀ, ਉਦੋਂ ਤੱਕ ਜਥੇਬੰਦੀ ਦੇ ਸਾਰੇ ਮੈਂਬਰ ਆਪਣਾ ਕੰਮ ਛੱਡ ਕੇ ਹਲਕਾ ਦਫਤਰ ਵਿਖੇ ਸ਼ਾਂਤਮਈ ਧਰਨਾ ਦੇਣਗੇ | ਐਸੋਸੀਏਸ਼ਨ ਦੇ ਆਗੂਆਂ ਦਾ ਕਹਿਣਾ ਹੈ ਪਿੰਡ ਹਜਾਰਾ ਸਿੰਘ ਵਾਲਾ ਬਲਾਕ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਕੋਈ ਮੰਦਭਾਗੀ ਦੁਰਘਟਨਾ ਦਾ ਜ਼ਿੰਮੇਵਾਰ ਇੰਜੀਨੀਅਰ ਗੁਰਪਿੰਦਰ ਸਿੰਘ ਨੂੰ ਠਹਿਰਾ ਦਿੱਤਾ ਗਿਆ ਹੈ, ਜਦੋਂ ਕਿ ਪਿੰਡ ਹਜ਼ਾਰਾ ਸਿੰਘ ਵਾਲਾ ਦਾ ਚਾਰਜ ਉਨ੍ਹਾਂ ਕੋਲ ਨਹੀਂ ਹੈ ਜਿਸ ਦੇ ਲਿਖਤੀ ਆਰਡਰ ਵੀ ਮੌਜੂਦ ਹਨ | ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਐਸ.ਡੀ.ਐਮ. ਫ਼ਿਰੋਜ਼ਪੁਰ ਵਲੋਂ ਕੀਤੀ ਜਾਂਚ ਵਿਚ ਵੀ ਇੰਜੀਨੀਅਰ ਗੁਰਪਿੰਦਰ ਸਿੰਘ ਦਾ ਨਾਮ ਕਿੱਤੇ ਵੀ ਦਰਜ ਨਹੀਂ ਹੈ ਪ੍ਰੰਤੂ ਨਿਗਰਾਨ ਇੰਜੀਨੀਅਰ ਰਵੀਦੀਸ਼ ਪਾਲ ਸਿੰਘ, ਜਸਸ ਹਲਕਾ ਫਿਰੋਜ਼ਪੁਰ ਵਲੋਂ ਆਪਣੇ ਉੱਚ ਅਧਿਕਾਰੀਆਂ ਨੂੰ ਇਸ ਮੁਤੱਲਕ ਤੱਥਾਂ ਤੋਂ ਅਣਗੌਲਿਆ ਰੱਖਦੇ ਹੋਏ ਜਾਣਬੁੱਝ ਕੇ ਗ਼ਲਤ ਰਿਪੋਰਟਿੰਗ ਕੀਤੀ ਗਈ | ਜਿਸ ਕਾਰਨ ਸਾਡੇ ਇੰਜੀਨੀਅਰ ਸਾਥੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਇਸ ਕਾਰਨ ਜਥੇਬੰਦੀ ਦੇ ਮੈਂਬਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜਥੇਬੰਦੀ ਮੰਗ ਕਰਦੀ ਹੈ ਕਿ ਜਦੋਂ ਤੱਕ ਸਾਡੇ ਸਾਥੀ ਦੀ ਨਜਾਇਜ਼ ਮੁਅੱਤਲੀ ਨੂੰ ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਜਥੇਬੰਦੀ ਦੇ ਸਾਰੇ ਮੈਂਬਰ ਆਪਣੇ ਸਾਰੇ ਕੰਮ-ਕਾਰ ਛੱਡ ਕੇ ਹਲਕਾ ਦਫਤਰ, ਫਿਰੋਜ਼ਪੁਰ ਵਿਖੇ ਸ਼ਾਂਤਮਈ ਧਰਨਾ ਦੇਣਗੇ | ਆਗੂਆਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਸਲੇ ਦਾ ਹੱਲ 13 ਮਾਰਚ ਤੱਕ ਨਹੀਂ ਹੁੰਦਾ ਤਾਂ ਹਲਕਾ ਦਫਤਰ ਫਿਰੋਜ਼ਪੁਰ ਵਿਖੇ ਸੂਬਾ ਪੱਧਰੀ ਧਰਨਾ ਲਗਾਇਆ ਜਾਵੇਗਾ | ਇਸ ਮੀਟਿੰਗ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੁੱਖ ਸਿੰਘ, ਜਨਰਲ ਸੈਕਟਰੀ ਗੁਰਪਿੰਦਰ ਸਿੰਘ, ਵਿੱਤ ਸੈਕਟਰੀ ਬਲਵਿੰਦਰ ਸਿੰਘ, ਇੰਜੀਨੀਅਰ ਸੁਖਵਿੰਦਰ ਸਿੰਘ, ਇੰਜੀਨੀਅਰ ਸਿਧਾਰਥ ਭੰਡਾਰੀ, ਇੰਜੀਨੀਅਰ ਰਣਜੋਧ ਸਿੰਘ, ਇੰਜੀਨੀਅਰ ਮਨਦੀਪ ਸਿੰਘ, ਇੰਜੀਨੀਅਰ ਰਵਿੰਦਰ ਸਿੰਘ, ਇੰਜੀਨੀਅਰ ਮਨਜਿੰਦਰ ਸਿੰਘ ਇੰਜੀਨੀਅਰ ਗੁਰਪ੍ਰੀਤ ਸਿੰਘ ਸੋਢੀ, ਇੰਜੀਨੀਅਰ ਜਗਜੀਤ ਸਿੰਘ, ਇੰਜੀਨੀਅਰ ਸੁਖਪ੍ਰੀਤ ਸਿੰਘ, ਇੰਜੀਨੀਅਰ ਸਾਨੂ ਗਰਗ, ਇੰਜੀਨੀਅਰ ਸੰਜੀਵ ਕੁਮਾਰ ਅਤੇ ਇੰਜੀਨੀਅਰ ਪਰਮਿੰਦਰ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਿਆਨ ਜੋਤੀ ਕਿ੍ਕਟ ਅਕੈਡਮੀ ਵਲੋਂ ਕਿ੍ਕਟ ਟਰਾਇਲ 15 ਨੂੰ <br/> ਅਗਲੀ ਖ਼ਬਰ ਟਿਕਟ ਚੈਕਿੰਗ ਸਟਾਫ ਦੀ ਚੌਕਸੀ ਸਦਕਾ ਯਾਤਰੀ ਦਾ ਗੁਆਚਿਆ ਬੈਗ ਵਾਪਸ ਮਿਲਿਆ
Ad Position 24