19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਟਿਕਟ ਚੈਕਿੰਗ ਸਟਾਫ ਦੀ ਚੌਕਸੀ ਸਦਕਾ ਯਾਤਰੀ ਦਾ ਗੁਆਚਿਆ ਬੈਗ ਵਾਪਸ ਮਿਲਿਆ

Ad Position 21
No active advertisement
ਅਜੀਤ ਡੈਸਕ 12-03-2026
ਫਿਰੋਜ਼ਪੁਰ, 11 ਮਾਰਚ(ਰਾਕੇਸ਼ ਚਾਵਲਾ)-ਰੇਲ ਗੱਡੀ ਸੰਖਿਆ 12715 (ਸੱਚਖੰਡ ਐਕਸਪੈੱ੍ਰਸ) ਵਿਚ ਯਾਤਰਾ ਦੌਰਾਨ ਇਕ ਯਾਤਰੀ ਦਾ ਬੈਗ ਰੇਲ ਗੱਡੀ ਵਿਚ ਹੀ ਰਹਿ ਗਿਆ ਸੀ | ਬੈਗ ਵਿਚ ਯਾਤਰੀ ਦਾ ਕੀਮਤੀ ਸਮਾਨ ਮੌਜੂਦ ਸੀ | ਯਾਤਰੀ ਨੇ 'ਰੇਲਮੱਦਦ' 'ਤੇ ਸਹਾਇਤਾ ਲਈ ਸੰਪਰਕ ਕੀਤਾ | ਵਪਾਰਕ ਕੰਟਰੋਲ ਰੂਮ ਤੋਂ ਸੂਚਨਾ ਮਿਲਣ 'ਤੇ ਰੇਲ ਗੱਡੀ ਵਿਚ ਤਾਇਨਾਤ ਸੀ.ਆਈ.ਟੀ. ਸੁਨੀਲ ਸਾਲਵਾਨ ਨੇ ਬਹੁਤ ਹੀ ਚੌਕਸੀ ਅਤੇ ਜ਼ਿੰਮੇਵਾਰੀ ਦਾ ਸਬੂਤ ਦਿੰਦੇ ਹੋਏ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਉਸ ਗੁਆਚੇ ਹੋਏ ਬੈਗ ਨੂੰ ਲੱਭ ਲਿਆ | ਯਾਤਰੀ ਨੂੰ ਵਾਪਸ ਕਰਨ ਲਈ ਗੁਆਚਿਆ ਹੋਇਆ ਬੈਗ ਆਰ.ਪੀ.ਐੱਫ.ਪਾਣੀਪਤ ਦੇ ਹਵਾਲੇ ਕਰ ਦਿੱਤਾ ਗਿਆ | ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਟਿਕਟ ਚੈਕਿੰਗ ਸਟਾਫ ਸੁਨੀਲ ਸਾਲਵਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਰਮਚਾਰੀਆਂ ਦੀ ਡਿਊਟੀ ਪ੍ਰਤੀ ਵਫ਼ਾਦਾਰੀ ਅਤੇ ਸਮਰਪਣ ਕਾਰਨ ਹੀ ਰੇਲ ਯਾਤਰੀਆਂ ਨੂੰ ਇਕ ਸੁਰੱਖਿਅਤ ਅਤੇ ਸੁਖਦ ਯਾਤਰਾ ਦਾ ਅਨੁਭਵ ਮਿਲਦਾ ਹੈ | ਉਨ੍ਹਾਂ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਰੇਲ ਗੱਡੀ ਵਿਚ ਸਫ਼ਰ ਦੌਰਾਨ ਸੁਚੇਤ ਰਹਿਣ ਅਤੇ ਆਪਣੇ ਸਮਾਨ ਨੂੰ ਸੁਰੱਖਿਅਤ ਰੱਖਣ |
Ad Position 22
No active advertisement
ਪਿਛਲੀ ਖ਼ਬਰ ਹਜ਼ਾਰਾ ਸਿੰਘ ਵਾਲਾ ਮਾਮਲੇ ਵਿਚ ਮੁਅੱਤਲ ਇੰਜੀਨੀਅਰ ਦੇ ਹੱਕ 'ਚ ਆਈ ਡਿਪਲੋਮਾ ਇੰਜੀਨੀਅਰਿੰਗ ਐਸੋਸੀਏਸ਼ਨ ਅਗਲੀ ਖ਼ਬਰ ਫ਼ਿਰੋਜ਼ਪੁਰ ਵਿਚ ਡੇਂਗੂ ਦੀ ਦਸਤਕ, ਸਿਹਤ ਵਿਭਾਗ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ 'ਚ
Ad Position 24