ਮੁਦਕੀ, 11 ਮਾਰਚ(ਭੁਪਿੰਦਰ ਸਿੰਘ)-ਸਥਾਨਕ ਕਸਬੇ ਦੇ ਸੰਤ ਅਮਰਜੀਤ ਸਿੰਘ ਸਟੇਡੀਅਮ ਕੋਲ ਬਣੇ ਪਾਰਕ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ | ਪ੍ਰਬੰਧਕ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਦੀਪ ਸਿੰਘ ਬਰਾੜ ਨੰਬਰਦਾਰ ਨੇ ਦੱਸਿਆ ਕਿ 18 ਦਸੰਬਰ 1845 ਦੀ ਅੰਗਰੇਜ਼ਾਂ 'ਤੇ ਸਿੱਖਾਂ ਦੀ ਮੁਦਕੀ ਜੰਗ ਵਿਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਦਾ 10 ਮਾਰਚ ਨੂੰ ਭੋਗ ਪਾਇਆ ਗਿਆ | ਜਿਸ ਵਿਚ ਕਥਾਵਾਚਕ ਭਾਈ ਪ੍ਰਗਟ ਸਿੰਘ ਖ਼ਾਲਸਾ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਹਜ਼ੂਰੀ ਰਾਗੀਆਂ ਵਲੋਂ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਿਆ ਗਿਆ | ਪਾਠ ਦੇ ਭੋਗ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਣ ਤੋਂ ਬਾਅਦ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ | ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁਦਕੀ ਵਿਖੇ ਪਿਛਲੇ ਲੰਮੇ ਅਰਸੇ ਤੋਂ ਸੇਵਾ ਨਿਭਾ ਰਹੇ ਗੁਰਜੰਟ ਸਿੰਘ ਲੋਹਾਮ ਸੈਕਟਰੀ ਦਾ ਅਤੇ ਜੰਗੀਰ ਸਿੰਘ ਸੇਖੋਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਹਰਦੀਪ ਸਿੰਘ ਨੰਬਰਦਾਰ ਕਾਰਜਕਾਰੀ ਪ੍ਰਧਾਨ, ਕਥਾਵਾਚਕ ਪ੍ਰਗਟ ਸਿੰਘ ਖ਼ਾਲਸਾ, ਸੁਖਦੀਪ ਸਿੰਘ ਬਰਾੜ ਨੰਬਰਦਾਰ, ਅਵਤਾਰ ਸਿੰਘ ਲੋਹਾਮ ਖ਼ਜ਼ਾਨਚੀ, ਪਰਮਜੀਤ ਸਿੰਘ ਖ਼ਾਲਸਾ, ਸੁਖਮੰਦਰ ਸਿੰਘ ਖੋਸਾ ਪ੍ਰਧਾਨ, ਜਗਤਾਰ ਸਿੰਘ ਢੁੱਟੇ, ਹੈਪੀ ਬਰਾੜ, ਰਛਪਾਲ ਸਿੰਘ ਢੁੱਟੇ, ਰਘੁਬੀਰ ਸਿੰਘ ਬਰਾੜ, ਰਛਪਾਲ ਸਿੰਘ ਮੱਲੀ, ਰਣਧੀਰ ਸਿੰਘ ਬਰਾੜ, ਮਿਸਤਰੀ ਪਾਲਾ ਸਿੰਘ, ਅਮਰਜੀਤ ਸਿੰਘ ਮਾਨ, ਕੁਲਦੀਪ ਸਿੰਘ ਖੋਸਾ, ਸਵਰਨ ਸਿੰਘ ਗੋਲਣ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤ ਹਾਜ਼ਰ ਸੀ |