19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਮੋਗਾ ਰੈਲੀ ਨੂੰ ਲੈ ਕੇ ਭਾਜਪਾ ਮੁੱਦਕੀ ਮੰਡਲ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 12-03-2026
ਮੁੱਦਕੀ, 11 ਮਾਰਚ (ਭਾਰਤ ਭੂਸ਼ਨ ਅਗਰਵਾਲ)-ਭਾਰਤੀਯ ਜਨਤਾ ਪਾਰਟੀ (ਭਾਜਪਾ) ਦੀ 14 ਮਾਰਚ ਦੀ ਮੋਗਾ ਰੈਲੀ ਨੂੰ ਲੈ ਕੇ ਅਸ਼ਵਨੀ ਕੁਮਾਰ ਸ਼ਰਮਾ ਪੰਜਾਬ ਪ੍ਰਧਾਨ ਭਾਜਪਾ, ਸਰਬਜੀਤ ਸਿੰਘ ਬੌਬੀ ਬਾਠ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਭਾਜਪਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਭਾਜਪਾ ਮੁੱਦਕੀ ਮੰਡਲ ਦੀ ਇਕ ਅਹਿਮ ਮੀਟਿੰਗ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਸਵਿੰਦਰ ਸਿੰਘ ਬੱਬੂ ਭੈਲ ਸਾਬਕਾ ਮੈਂਬਰ ਕੌਰ ਕਮੇਟੀ ਫਿਰੋਜ਼ਪੁਰ ਭਾਜਪਾ ਨੇ ਕਿਹਾ ਕਿ ਭਾਜਪਾ ਦੀ ਸੂਬਾ ਪੱਧਰੀ ਮੋਗਾ ਰੈਲੀ ਪੰਜਾਬ ਦੀ ਸਿਆਸੀ ਫ਼ਿਜ਼ਾ ਬਦਲ ਕੇ ਰੱਖ ਦੇਵੇਗੀ, ਕਿਉਂਕਿ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਪੰਜਾਬ ਚੋਣਾਂ 'ਚ ਭਾਜਪਾ ਦੀ ਅਹਿਮ ਭੂਮਿਕਾ ਹੋਵੇਗੀ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਸੂਬੇ ਅੰਦਰ ਬਹੁਤ ਸਾਰੇ ਕੇਂਦਰੀ ਪ੍ਰੋਜੈਕਟ ਅਤੇ ਸਹੂਲਤਾਂ ਦਿੱਤੀਆਂ ਗਈਆਂ ਹਨ | ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਗਰੂਕ ਹਨ ਅਤੇ ਇਹ ਮੋਗਾ ਰੈਲੀ ਜਿੱਥੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਦਿੱਤੀਆਂ ਕੇਂਦਰੀ ਸਕੀਮਾਂ ਤੇ ਪ੍ਰੋਜੈਕਟ ਬਾਰੇ ਜਾਣੂੰ ਕਰਵਾਏਗੀ | ਉੱਥੇ ਇਹ ਰੈਲੀ ਕੋਈ ਵੱਡਾ ਸਿਆਸੀ ਬਦਲਾਅ ਵੀ ਲਿਆ ਸਕਦੀ ਹੈ | ਮੁੱਦਕੀ ਵਾਸੀਆਂ ਨੂੰ 14 ਮਾਰਚ ਦੀ ਮੋਗਾ ਰੈਲੀ ਵਿਚ ਵੱਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕਰਦੇ ਹੋਏ ਜਸਵਿੰਦਰ ਸਿੰਘ ਬੱਬੂ ਭੈਲ ਨੇ ਕਿਹਾ ਕਿ ਇਸ ਰੈਲੀ ਵਿਚ ਪੰਜਾਬ ਦੇ ਲੋਕਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸੁਨੀਲ ਜਾਖੜ ਪ੍ਰਧਾਨ, ਅਸ਼ਵਨੀ ਸ਼ਰਮਾ ਕਾਰਜਕਾਰੀ ਪ੍ਰਧਾਨ ਤੋਂ ਇਲਾਵਾ ਹੋਰ ਵੀ ਭਾਜਪਾ ਦੇ ਕੇਂਦਰੀ ਅਤੇ ਪੰਜਾਬ ਆਗੂ ਸੰਬੋਧਨ ਕਰਨਗੇ | ਇਸ ਮੌਕੇ ਜਸਵਿੰਦਰ ਸਿੰਘ ਬੱਬੂ ਭੈਲ ਸਾਬਕਾ ਮੈਂਬਰ ਕੌਰ ਕਮੇਟੀ ਫ਼ਿਰੋਜ਼ਪੁਰ ਭਾਜਪਾ, ਪਵਨ ਕੁਮਾਰ ਗਰਗ (ਲਵੀ) ਸਾਬਕਾ ਮੀਤ ਪ੍ਰਧਾਨ ਮੰਡਲ ਤਲਵੰਡੀ ਭਾਈ, ਡਾ. ਵਿਨੋਦ ਕੁਮਾਰ, ਰਾਜ ਕੁਮਾਰ ਚਾਵਲਾ, ਗੁਰਿੰਦਰਪਾਲ ਸਿੰਘ ਕਾਲੀ, ਨਿਰਮਲ ਸਿੰਘ ਨੇਤਾ, ਰੇਸ਼ਮ ਸਿੰਘ ਲੁਹਾਮ, ਇੰਦਰਜੀਤ ਕੌਰ ਮਹਿਲਾ ਵਿੰਗ ਭਾਜਪਾ, ਬਲਤੇਜ ਸਿੰਘ, ਅਬੀ ਨਾਗਪਾਲ, ਸੁਖਵਿੰਦਰ ਸਿੰਘ ਸੁੱਖੀ ਭੁੱਲਰ, ਗੁਰਭੇਜ ਸਿੰਘ ਭੇਜਾ, ਅਵਤਾਰ ਸਿੰਘ ਆਦਿ ਭਾਜਪਾ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਮੋਗਾ ਰੈਲੀ ਆਗਾਮੀ ਵਿਧਾਨ ਸਭਾ ਚੋਣਾਂ ਦਾ ਮੁੱਢ ਬੰਨੇ੍ਹਗੀ : ਹਰਦੇਵ ਮੇਘਵਾਲ <br/> ਅਗਲੀ ਖ਼ਬਰ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ 'ਚ ਕਰਵਾਇਆ 'ਰਿਵਾਜ' ਫ਼ੈਸ਼ਨ ਸ਼ੋਅ <br/>
Ad Position 24