ਗੁਰੂਹਰਸਹਾਏ, 27 ਮਾਰਚ(ਸੰਧੂ)-ਗੁਰੂਹਰਸਹਾਏ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਕਰਨ ਲਈ ਹੁਣ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵਲੋਂ 30 ਮਾਰਚ ਨੂੰ ਚੋਣ ਕਰਵਾਉਣ ਲਈ ਮੀਟਿੰਗ ਰੱਖੀ ਗਈ ਹੈ, ਪਰ ਇਹ ਮੀਟਿੰਗ ਗੁਰੂਹਰਸਹਾਏ, ਫਿਰੋਜ਼ਪੁਰ ਦੀ ਥਾਂ 'ਤੇ ਫ਼ਾਜ਼ਿਲਕਾ ਡੀ.ਸੀ ਦਫ਼ਤਰ ਵਿਖੇ ਰੱਖੀ ਗਈ ਹੈ | ਗੁਰੂਹਰਸਹਾਏ ਬਲਾਕ ਸੰਮਤੀ ਗੁਰੂ ਹਰਸਹਾਏ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਕਰਨ ਲਈ ਤਿੰਨ ਮੀਟਿੰਗਾਂ ਰੱਖੀਆਂ ਗਈਆਂ ਸਨ ਪਰ ਉਹਨਾਂ ਮੀਟਿੰਗਾਂ ਨੂੰ ਕਿਸੇ ਨਾ ਕਿਸੇ ਬਹਾਨੇ ਮੁਲਤਵੀ ਕਰ ਦਿੱਤਾ ਜਾਂਦਾ ਰਿਹਾ | ਹੁਣ ਫ਼ਾਜ਼ਿਲਕਾ ਵਿਖੇ ਰੱਖੀ ਗਈ ਮੀਟਿੰਗ ਲਈ ਉਪ ਮੰਡਲ ਮਜਿਸਟਰੇਟ ਗੁਰੂਹਰਸਹਾਏ ਵਲੋਂ ਇਸ ਸਬੰਧੀ ਸਾਰੀ ਪ੍ਰਕਿਰਿਆ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਬਲਾਕ ਸੰਮਤੀ ਦੇ ਚੁਣੇ ਹੋਏ ਮੈਂਬਰਾਂ ਨੂੰ ਸੂਚਨਾ ਦੇਣ ਲਈ ਚਿੱਠੀ ਪੱਤਰ ਜਾਰੀ ਕੀਤਾ ਜਾ ਰਿਹਾ ਹੈ | ਦੱਸਣਯੋਗ ਹੈ ਕਿ ਇਸ ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਅੱਠ ਬਲਾਕ ਸੰਮਤੀ ਮੈਂਬਰ, ਆਮ ਆਦਮੀ ਦੇ ਪੰਜ ਬਲਾਕ ਸੰਮਤੀ ਮੈਂਬਰ, ਸ਼੍ਰੋਮਣੀ ਅਕਾਲੀ ਦਲ ਵਲੋਂ ਤਿੰਨ ਅਤੇ ਇੱਕ ਅÏਰਤ ਆਜ਼ਾਦ ਉਮੀਦਵਾਰ ਚੋਣ ਜਿੱਤੀ ਹੈ | ਸਾਰੀਆਂ ਪਾਰਟੀਆਂ ਵਲੋਂ ਜੋੜ ਤੋੜ ਦੀਆ ਕੋਸ਼ਿਸ਼ਾਂ ਕੀਤੀਆਂ ਕੀਤੀ ਜਾ ਰਹੀਆਂ ਹਨ |