4 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
ਅਜੀਤ ਡੈਸਕ
28-03-2026
ਜ਼ੀਰਾ, 27 ਮਾਰਚ (ਰਜਨੀਸ਼ ਕਥੂਰੀਆ)-ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਚਾਰ ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਉਸ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਥਾਣਾ ਸਦਰ ਜ਼ੀਰਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਦੀਪ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਸਬੰਧੀ ਰਵਾਨਾ ਇਲਾਕਾ ਥਾਣਾ ਸੀ ਤਾਂ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਲਹਿਰਾ ਰੋਹੀ ਤੋਂ ਹੁੰਦੇ ਹੋਏ ਵਰਨਾਲਾ ਨੂੰ ਜਾ ਰਹੀ ਸੀ ਤਾਂ ਰਸਤੇ ਵਿਚ ਪਿੰਡ ਮਹੀਆਂਵਾਲਾ ਕਲਾਂ ਤੋਂ ਫੇਰੋ ਕੇ ਨੂੰ ਪੈਂਦੇ ਚੁਰਸਤੇ ਨਜ਼ਦੀਕ ਪੁੱਜੀ ਤਾਂ ਗੱਡੀ ਦੀਆਂ ਲਾਈਟਾਂ ਵਿਚ ਇਕ ਉੱਚਾ ਲੰਬਾ ਮੋਨਾ ਨੌਜਵਾਨ ਖੜ੍ਹਾ ਦਿਖਾਈ ਦਿੱਤਾ | ਜਿਸ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ ਗਿਆ | ਤਲਾਸ਼ੀ ਲੈਣ ਤੇ ਉਸ ਪਾਸੋਂ 4 ਗ੍ਰਾਮ ਹੈਰੋਇਨ ਬਰਾਮਦ ਹੋਈ | ਪੁੱਛਗਿੱਛ ਕਰਨ 'ਤੇ ਉਸ ਨੇ ਆਪਣਾ ਨਾਮ ਕਰਮਜੀਤ ਸਿੰਘ ਉਰਫ਼ ਕੰਮੂ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਵਕੀਲਾਂ ਵਾਲਾ ਦੱਸਿਆ, ਖ਼ਿਲਾਫ਼ ਮੁਕੱਦਮਾ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |