ਫ਼ਿਰੋਜ਼ਪੁਰ, 2 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਅੱਜ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜਾਦ ਸਿੰਘ ਦੀ ਅਗਵਾਈ ਵਿਚ ਸਟਾਫ ਨਰਸਿਸ ਵੈਲਫੇਅਰ ਐਸੋਸੀਏਸ਼ਨ ਆਫ਼ ਪੰਜਾਬ ਦਾ ਵਫ਼ਦ ਡਾਇਰੈਕਟਰ ਸਿਹਤ ਸੇਵਾਵਾਂ ਅਦਿੱਤੀ ਸਲਾਰੀਆ ਨੂੰ ਮਿਲਿਆ | ਇਸ ਸਮੇਂ ਸੂਬਾ ਪ੍ਰਧਾਨ ਵਲੋਂ ਡਾਇਰੈਕਟਰ ਨੂੰ ਨਰਸਿੰਗ ਕੇਡਰ ਦੇ ਵੱਖ-ਵੱਖ ਕੇਸਾਂ ਵਿਚ ਹੋਏ ਫ਼ੈਸਲੇ ਵਿਚ ਮਾਨਯੋਗ ਹਾਈਕੋਰਟ ਦੁਆਰਾ ਡਾ. ਸੌਰਭ ਸ਼ਰਮਾ ਤੇ ਫ਼ੈਸਲੇ ਅਨੁਸਾਰ ਫਾਈਨੈਂਸ ਡਿਪਾਰਟਮੈਂਟ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਨੂੰ ਇਨ ਬਿਨ ਲਾਗੂ ਕਰਨ ਲਈ ਗੱਲਬਾਤ ਕੀਤੀ ਗਈ ਅਤੇ ਡਾਇਰੈਕਟਰ ਰਿਸਰਚ ਅਤੇ ਮੈਡੀਕਲ ਖੋਜ ਦੇ ਮੈਡੀਕਲ ਕਾਲਜਾਂ ਵਿਚ ਨਰਸਿੰਗ ਕੇਡਰ ਦੁਆਰਾ 4600 ਗਰੇਡ ਪੇਅ ਦੀ ਬਹਾਲੀ ਲਈ ਲਗਾਏ ਗਏ ਧਰਨੇ ਦੇ ਸਬੰਧ ਵਿਚ ਵਿਸ਼ੇਸ਼ ਗੱਲਬਾਤ ਕੀਤੀ ਗਈ | ਇਸ ਮੌਕੇ ਡਾਇਰੈਕਟਰ ਨਾਲ ਗੱਲਬਾਤ ਕਰਦਿਆਂ ਸਰਕਾਰ ਵਲੋਂ ਕੀਤੇ ਜਾ ਰਹੇ ਮੁਲਾਜ਼ਮਾਂ ਨਾਲ ਧੱਕੇ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਅੱਗੇ ਸਿਫ਼ਾਰਿਸ਼ ਕਰਕੇ ਪੂਰੇ ਨਰਸਿੰਗ ਕੇਡਰ ਦਾ 4600 ਗ੍ਰੇਡ ਪੇਅ ਬਹਾਲ ਕੀਤਾ ਜਾਵੇ | ਇਸ ਸਮੇਂ ਡਾਇਰੈਕਟਰ ਨੇ ਦੱਸਿਆ ਕਿ ਜਲਦ ਹੀ ਡਿਪਾਰਟਮੈਂਟ ਕੇਸ ਦੇ ਸਬੰਧ ਵਿਚ ਜਲਦ ਹੀ ਸਪੀਕਿੰਗ ਆਰਡਰ ਜਾਰੀ ਕਰਕੇ ਵੱਖ-ਵੱਖ ਜ਼ਿਲਿ੍ਹਆਂ ਦੇ ਅੰਦਰ ਕੰਮ ਕਰ ਰਹੇ ਨੇ ਨਰਸਿੰਗ ਕਰਮਚਾਰੀਆਂ/ਪਟੀਸ਼ਨਰਾਂ ਨੂੰ ਲਾਭ ਦੇਣ ਲਈ ਪੰਜਾਬ ਰਾਜ ਸਿਵਲ ਸਰਵਿਸ ਰੂਲ 2016 ਮੁਤਾਬਿਕ ਬਣਦੀ ਤਨਖ਼ਾਹਾਂ ਨੂੰ ਫਿਕਸ ਕਰਨ ਦੇ ਆਦੇਸ਼ ਦਿੱਤੇ ਜਾਣਗੇ | ਇਸ ਸਮੇਂ ਸੂਬਾ ਪ੍ਰਧਾਨ ਸੁਖਜਾਦ ਸਿੰਘ ਤੋਂ ਇਲਾਵਾ ਕੁਲਦੀਪ ਸਿੰਘ ਢਿੱਲੋਂ ਜਸਵਿੰਦਰ ਸਿੰਘ ਕੌੜਾ, ਭਾਰਤ ਭੂਸ਼ਨ, ਸੰਦੀਪ ਕੁਮਾਰ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ |