01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਜ਼ੀਰਾ ਵਿਚ ਟਰੈਫ਼ਿਕ ਦੀ ਸਮੱਸਿਆ ਦੇ ਹੱਲ ਲਈ ਕਾਰ ਪਾਰਕਿੰਗ ਲਈ ਥਾਂ ਨਿਸ਼ਚਿਤ ਕੀਤੀ

Ad Position 21
No active advertisement
ਅਜੀਤ ਡੈਸਕ 03-04-2026
ਜ਼ੀਰਾ, 2 ਅਪ੍ਰੈਲ (ਪ੍ਰਤਾਪ ਸਿੰਘ ਹੀਰਾ)-?ਜ਼ੀਰਾ ਸ਼ਹਿਰ ਦੀ ਦਿਨੋ-ਦਿਨ ਵਧ ਰਹੀ ਟਰੈਫ਼ਿਕ ਦੀ ਸਮੱਸਿਆ ਅਤੇ ਬਾਜ਼ਾਰ ਵਿਚ ਲੱਗਦੇ ਜਾਮ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਅੱਜ ਨਗਰ ਕੌਂਸਲ ਜ਼ੀਰਾ ਦੀ ਪ੍ਰਧਾਨ ਬੀਬੀ ਸਰਬਜੀਤ ਕੌਰ ਅਤੇ ਉਹਨਾਂ ਦੇ ਪਤੀ ਮਾਸਟਰ ਗੁਰਪ੍ਰੀਤ ਸਿੰਘ ਜੱਜ ਨੇ ਗੁਰਜੰਟ ਸਿੰਘ ਐਸ.ਐੱਚ.ਓ ਸਿਟੀ ਅਤੇ ਟਰੈਫ਼ਿਕ ਇੰਚਾਰਜ ਸਵਰਨ ਸਿੰਘ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ | ਇਸ ਮੀਟਿੰਗ ਵਿਚ ਟਰੈਫ਼ਿਕ ਵਿਵਸਥਾ ਨੂੰ ਸੁਧਾਰਨ ਲਈ ਕਈ ਅਹਿਮ ਫ਼ੈਸਲੇ ਲਏ ਗਏ | ਜਿਸ ਵਿਚ ਸਭ ਤੋਂ ਮੁੱਖ ਫ਼ੈਸਲਾ ਸ਼ਹਿਰ ਵਿਚ ਨਵੀਂ ਕਾਰ ਪਾਰਕਿੰਗ ਦੀ ਸਥਾਪਨਾ ਕਰਨਾ ਰਿਹਾ | ਇਸ ਮੌਕੇ ਮਾਸਟਰ ਗੁਰਪ੍ਰੀਤ ਸਿੰਘ ਜੱਜ ਨੇ ਦੱਸਿਆ ਕਿ ਜ਼ੀਰਾ ਵਿਚ ਦੋ ਕਾਰ ਪਾਰਕਿੰਗ ਬਣਾਏ ਗਏ ਹਨ | ਇਹ ਕਾਰ ਪਾਰਕਿੰਗ ਸੇਵਾ ਕੇਂਦਰ ਦੇ ਨਾਲ ਅਤੇ ਦੂਸਰਾ ਸਿਟੀ ਥਾਣਾ ਜ਼ੀਰਾ ਦੇ ਨਾਲ ਬਣਾਇਆ ਗਿਆ ਹੈ | ਉਹਨਾਂ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ | ਉਹ ਆਪਣੀਆਂ ਗੱਡੀਆਂ ਇਹਨਾਂ ਪਾਰਕਿੰਗਾਂ ਵਿਚ ਖੜੀਆਂ ਕਰਕੇ ਆਪਣੇ ਬਾਜ਼ਾਰ ਦੇ ਕੰਮ ਧੰਦੇ ਕਰਨ ਤਾਂ ਜੋ ਟਰੈਫਿਕ ਜਾਮ ਤੋਂ ਨਿਜਾਤ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਸਕੂਲ ਵਿਚ ਕਰਵਾਇਆ ਗਿਆ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਅਗਲੀ ਖ਼ਬਰ ਰਜਨੀਸ਼ ਦਹਿਆ ਨੇ ਕੀਤੀ ਮੁੱਦਕੀ ਦੇ ਵਪਾਰੀਆਂ ਨਾਲ ਮੀਟਿੰਗ
Ad Position 24