ਮੁੱਦਕੀ, 2 ਅਪ੍ਰੈਲ(ਭੁਪਿੰਦਰ ਸਿੰਘ)-ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹਿਆਂ ਵਲੋਂ ਕਸਬਾ ਮੁੱਦਕੀ ਦੇ ਵਪਾਰੀਆ ਨੂੰ ਪੇਸ਼ ਆ ਰਹਿਆਂ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਲਈ ਇਕ ਵਿਸ਼ੇਸ਼ ਮੀਟਿੰਗ ਸਰਕਾਰੀ ਕੰਨਿਆ ਸਕੂਲ ਮੁੱਦਕੀ ਵਿਚ ਰੱਖੀ ਗਈ | ਇਸ ਸਮੇਂ ਐਡਵੋਕੇਟ ਦਹਿਆਂ ਨਾਲ ਵਪਾਰ ਨਾਲ ਸਬੰਧਿਤ ਵੱਖ-ਵੱਖ ਮਹਿਕਮਿਆਂ ਦੇ ਅਫ਼ਸਰ ਸ਼ਾਮਲ ਹੋਏ | ਇਸ ਮੌਕੇ ਐਡਵੋਕੇਟ ਰਜਨੀਸ਼ ਦਹਿਆਂ ਨੇ ਵਪਾਰੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ | ਪਹਿਲਾ ਦੀਆਂ ਸੂਬਾ ਸਰਕਾਰਾਂ ਨੇ ਵਪਾਰੀ ਵਰਗ ਨੂੰ ਅਣਗੌਲਿਆ ਰੱਖਿਆ ਹੈ | ਦਹੀਯਾ ਨੇ ਅੱਗੇ ਕਿਹਾ ਕਿ 'ਆਪ' ਸਰਕਾਰ ਵਲੋਂ ਸਰਕਾਰ ਵਪਾਰੀਆ ਦੇ ਦਰਬਾਰ ਮੁਹਿੰਮ ਤਹਿਤ ਅੱਜ ਸਾਰੇ ਅਧਿਕਾਰੀਆਂ ਸਮੇਤ ਹਾਜ਼ਰ ਹੋਈ ਹੈ | ਜੇਕਰ ਕਿਸੇ ਵਪਾਰੀ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਦੱਸ ਸਕਦਾ ਹੈ | ਜਿਸ ਦੀ ਨਿਪਟਾਰਾ ਜਲਦ ਕੀਤਾ ਜਾਵੇਗਾ | ਜੇਕਰ ਵਪਾਰ ਨੂੰ ਹੋਰ ਬਿਹਤਰ ਬਣਾਉਣ ਲਈ ਕੋਈ ਸੁਝਾਅ ਦੇਣਾ ਚਾਹੰੁਦਾ ਹੈ ਤਾਂ ਉਸ 'ਤੇ ਵੀ ਵਿਚਾਰ ਕੀਤਾ ਜਾਵੇਗਾ | ਇਸ ਮੌਕੇ ਐਨ.ਡੀ.ਐੱਸ ਫ਼ਿਰੋਜ਼ਪੁਰ ਈ.ਟੀ.ਓ ਪ੍ਰਭਜੋਤ ਸਿੰਘ ਵਿਰਕ, ਈ.ਓ . ਜਗਦੀਸ਼ ਰਾਏ ਗਰਗ ਪੰਚਾਇਤ ਮੁੱਦਕੀ ,ਏ.ਐਨ.ਐੱਸ ਨਿਰਮਲ ਸਿੰਘ ਤਲਵੰਡੀ ਭਾਈ, ਹਰਪ੍ਰੀਤ ਸਿੰਘ ਸੋਢੀ ਚੇਅਰਮੈਨ ਟਰੇਡ ਵਿੰਗ, ਡਾ. ਪਵਨ, ਕੁਲਵੰਤ ਰਾਏ ਕਟਾਰੀਆ ਆਪ ਆਗੂ ਕੁਲਦੀਪ ਸਿੰਘ ਖੋਸਾ ਬਲਾਕ ਪ੍ਰਧਾਨ, ਪਿੰ੍ਰਸ ਗੁਪਤਾ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਬਰਾੜ, ਇੰਦਰਜੀਤ ਸਿੰਘ ਵਿੰਗ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਰਵਿੰਦਰ ਗਰਗ ਪ੍ਰਧਾਨ ਹਲਵਾਈ ਯੂਨੀਅਨ, ਜਗਦੀਸ਼ ਰਾਏ ਗੋਰਾ, ਪ੍ਰਧਾਨ ਕਰਿਆਨਾ ਐਸੋਸੀਏਸ਼ਨ, ਮੁਕੇਸ਼ ਕੁਮਾਰ ਪ੍ਰਧਾਨ ਕੱਪੜ ਯੂਨੀਅਨ, ਜਸਵੰਤ ਸਿੰਘ ਜੂੰਟ ਐਸ.ਸੀ ਵਿੰਗ , ਜਗਤਾਰ ਸਿੰਘ ਢਟਾ ਬਲਾਕ ਪ੍ਰਧਾਨ, ਜਸਵਰਨ ਔਲਖ, ਲੱਕੀ ਸ਼ਰਮਾ ਪ੍ਰਧਾਨ ਦੁਰਗਾ ਮੰਡਲੀ, ਸ਼ਸ਼ੀਲ ਗੁਪਤਾ, ਸਵਰਨ ਸਿੰਘ ਗੋਲਣ ਪ੍ਰਾਪਰਟੀ ਸਲਾਹਕਾਰ ਤਾੋ ਇਲਾਵਾ ਜਸਵੰਤ ਸਿੰਘ ਮੱਲਾ ਆਦਿ 'ਆਪ' ਵਰਕਰ ਅਤੇ ਵਪਾਰੀ ਹਾਜ਼ਰ ਸਨ |