01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਫ਼ਿਰੋਜ਼ਪੁਰ ਜੀ.ਆਰ.ਪੀ. ਪੁਲਿਸ ਵਲੋਂ ਮੋਬਾਈਲ ਚੋਰ ਗਿ੍ਫ਼ਤਾਰ, 4 ਕੀਮਤੀ ਫ਼ੋਨ ਬਰਾਮਦ ਪਹਿਲਾਂ ਵੀ ਦਰਜ ਹਨ ਕਈ ਮੁਕੱਦਮੇ

Ad Position 21
No active advertisement
ਅਜੀਤ ਡੈਸਕ 03-04-2026
ਫ਼ਿਰੋਜ਼ਪੁਰ: 2 ਅਪ੍ਰੈਲ (ਰਾਕੇਸ਼ ਚਾਵਲਾ)-ਮਾਣਯੋਗ ਸਪੈਸ਼ਲ ਡੀ.ਜੀ.ਪੀ. ਰੇਲਵੇ (ਪਟਿਆਲਾ) ਵਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਤੇ ਡੀ.ਐੱਸ.ਪੀ. (ਜੀ.ਆਰ.ਪੀ.) ਫ਼ਿਰੋਜ਼ਪੁਰ ਦੀ ਨਿਗਰਾਨੀ ਹੇਠ ਥਾਣਾ ਜੀ.ਆਰ.ਪੀ. ਫ਼ਿਰੋਜ਼ਪੁਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਨ੍ਹਾਂ ਨੇ ਰੇਲ ਗੱਡੀਆਂ ਵਿਚੋਂ ਮੁਸਾਫ਼ਰਾਂ ਦੇ ਮੋਬਾਈਲ ਫ਼ੋਨ ਚੋਰੀ ਕਰਨ ਵਾਲੇ ਇਕ ਸ਼ਾਤਰ ਵਿਅਕਤੀ ਨੂੰ ਕਾਬੂ ਕੀਤਾ | ਬੀਤੇ ਦਿਨ ਮਿਤੀ 01-04-2026 ਨੂੰ ਏ.ਐੱਸ.ਆਈ. ਜਸਪਾਲ ਸਿੰਘ ਇੰਚਾਰਜ ਰੇਲਵੇ ਸਟੇਸ਼ਨ ਤਲਵੰਡੀ, ਫ਼ਿਰੋਜ਼ਪੁਰ ਪੁਲਿਸ ਪਾਰਟੀ ਸਮੇਤ ਗਸ਼ਤ 'ਤੇ ਤਾਇਨਾਤ ਸਨ | ਇਸ ਦੌਰਾਨ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਵਿਸ਼ਾਲ ਉਰਫ਼ ਗਾਂਧੀ ਪੁੱਤਰ ਬੈਰੋਂ, ਵਾਸੀ ਤਾਲਾ ਹੱਦੋਂ, ਫ਼ਿਰੋਜ਼ਪੁਰ ਜੋ ਕਿ ਰੇਲ ਗੱਡੀਆਂ ਵਿਚੋਂ ਮੋਬਾਈਲ ਚੋਰੀ ਕਰਨ ਦਾ ਆਦੀ ਹੈ | ਇਸ ਵੇਲੇ ਰੇਲਵੇ ਯਾਰਡ ਤਲਵੰਡੀ ਸਟੇਸ਼ਨ ਵਿਖੇ ਚੋਰੀ ਦੇ ਫ਼ੋਨ ਵੇਚਣ ਲਈ ਗਾਹਕ ਦੀ ਉਡੀਕ ਕਰ ਰਿਹਾ ਹੈ | ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਛਾਪੇਮਾਰੀ ਕੀਤੀ ਅਤੇ ਮੁਲਜ਼ਮ ਵਿਸ਼ਾਲ ਨੂੰ ਮੌਕੇ 'ਤੇ ਕਾਬੂ ਕਰ ਲਿਆ | ਤਲਾਸ਼ੀ ਦੌਰਾਨ ਮੁਲਜ਼ਮ ਪਾਸੋਂ ਚੋਰੀ ਕੀਤੇ ਹੋਏ ਕੁੱਲ 4 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ | ਥਾਣਾ ਜੀ.ਆਰ.ਪੀ. ਫ਼ਿਰੋਜ਼ਪੁਰ ਵਿਖੇ ਮੁਲਜ਼ਮ ਖ਼ਿਲਾਫ਼ ਮੁਕੱਦਮਾ ਨੰਬਰ 07 ਮਿਤੀ 01-04-2026, ਅ/ਧ 303(2), 317 (2) ਬੀ. ਐੱਨ. ਐੱਸ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਵਿਸ਼ਾਲ ਖ਼ਿਲਾਫ਼ ਪਹਿਲਾਂ ਵੀ ਥਾਣਾ ਜੀ.ਆਰ.ਪੀ. ਫ਼ਿਰੋਜ਼ਪੁਰ ਵਿਚ ਚੋਰੀ ਅਤੇ ਖੋਹ ਦੇ ਦੋ ਵੱਖ-ਵੱਖ ਮੁਕੱਦਮੇ ਦਰਜ ਹਨ | ਇੰਸਪੈਕਟਰ ਨਵੀਨ ਕੁਮਾਰ ਮੁੱਖ ਅਫ਼ਸਰ, ਥਾਣਾ ਜੀ.ਆਰ.ਪੀ. ਫ਼ਿਰੋਜ਼ਪੁਰ ਨੇ ਦੱਸਿਆ ਕਿ ਮੁਲਜ਼ਮ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਅਗਲੀ ਤਫ਼ਤੀਸ਼ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਰਜਨੀਸ਼ ਦਹਿਆ ਨੇ ਕੀਤੀ ਮੁੱਦਕੀ ਦੇ ਵਪਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਦੇਵ ਸਮਾਜ ਕਾਲਜ ਫ਼ਾਰ ਵੂਮੈੱਨ ਦੀ ਵਿਦਿਆਰਥਣ ਕੁਣਕਾ ਨੇ ਪੰ.ਯੂ ਐੱਮ.ਐੱਸ.ਸੀ. (ਜੁਆਲੋਜੀ) ਪਹਿਲੇ ਸਮੈਸਟਰ 'ਚੋਂ ਕੀਤਾ ਟ...
Ad Position 24