01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਦੇਵ ਸਮਾਜ ਕਾਲਜ ਫ਼ਾਰ ਵੂਮੈੱਨ ਦੀ ਵਿਦਿਆਰਥਣ ਕੁਣਕਾ ਨੇ ਪੰ.ਯੂ ਐੱਮ.ਐੱਸ.ਸੀ. (ਜੁਆਲੋਜੀ) ਪਹਿਲੇ ਸਮੈਸਟਰ 'ਚੋਂ ਕੀਤਾ ਟਾਪ

Ad Position 21
No active advertisement
ਅਜੀਤ ਡੈਸਕ 03-04-2026
ਫ਼ਿਰੋਜ਼ਪੁਰ, 2 ਅਪ੍ਰੈਲ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਦੇ ਜੁਆਲੋਜੀ ਵਿਭਾਗ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਕਰਵਾਈ ਗਈ ਐਮ.ਐੱਸ.ਸੀ. ਜੁਆਲੋਜੀ, ਪਹਿਲੇ ਸਮੈਸਟਰ, ਦੀ ਪ੍ਰੀਖਿਆ ਵਿਚ ਸਭ ਤੋਂ ਵੱਧ ਅੰਕ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ | ਵਿਭਾਗ ਦੇ ਮੁਖੀ ਡਾ. ਮੋਕਸ਼ੀ ਨੇ ਦੱਸਿਆ ਕਿ ਐਮ.ਐਸ.ਸੀ. ਜੁਆਲੋਜੀ ਪਹਿਲੇ ਸਮੈਸਟਰ ਦੀ ਹੋਣਹਾਰ ਵਿਦਿਆਰਥਣ ਕੁਣਕਾ ਨੇ ਪੰਜਾਬ ਯੂਨੀਵਰਸਿਟੀ ਵਿਚ ਪਹਿਲਾ ਸਥਾਨ, ਮਹਿਕਪ੍ਰੀਤ ਧੰਜੂ ਨੇ ਦੂਸਰਾ ਸਥਾਨ, ਨਿਤੁਲ ਨੇ ਤੀਸਰਾ ਸਥਾਨ ਅਤੇ ਹਰਮਨਜੋਤ ਕੌਰ ਨੇ ਚੌਥਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਨਾਲ-ਨਾਲ ਕਾਲਜ ਦਾ ਵੀ ਮਾਣ ਵਧਾਇਆ ਹੈ | ਕਾਲਜ ਪਿ੍ੰਸੀਪਲ ਡਾ. ਸੰਗੀਤਾ ਨੇ ਇਸ ਮੌਕੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ, ਨਾਲ ਹੀ ਉਨ੍ਹਾਂ ਨੇ ਇਸ ਪ੍ਰਾਪਤੀ ਲਈ ਜੁਆਲੋਜੀ ਵਿਭਾਗ ਦੇ ਅਧਿਆਪਕਾਂ ਦੀ ਵੀ ਸ਼ਲਾਘਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਜੀ.ਆਰ.ਪੀ. ਪੁਲਿਸ ਵਲੋਂ ਮੋਬਾਈਲ ਚੋਰ ਗਿ੍ਫ਼ਤਾਰ, 4 ਕੀਮਤੀ ਫ਼ੋਨ ਬਰਾਮਦ ਪਹਿਲਾਂ ਵੀ ਦਰਜ ਹਨ ਕਈ ਮੁਕੱਦਮ... ਅਗਲੀ ਖ਼ਬਰ ਫਿਰੋਜ਼ਪੁਰ ਮੰਡਲ ਨੇ 42 ਕੰਟੇਨਰਾਂ ਦਾ ਬਾਸਮਤੀ ਚੌਲ ਰੈਕ ਭੇਜ ਕੇ ਦਰਜ ਕੀਤੀ ਇਕ ਹੋਰ ਪ੍ਰਾਪਤੀ
Ad Position 24