30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪੁਰਾਣੀ ਕਚਹਿਰੀ ਦੀ ਖਾਲੀ ਪਈ ਥਾਂ ਵਿਚ ਲੱਗੇ ਕੂੜੇ ਦੇ ਢੇਰ ਕੂੜੇ ਦੇ ਢੇਰ ਨੂੰ ਅੱਗ ਲਗਾ ਕੇ ਉਡਾਈਆਂ ਜਾ ਰਹੀਆਂ ਹਨ ਨੈਸ਼ਨਲ ਗ੍ਰੀਨ ਟਿ੍ਬਿਊਨਲ ਦੇ ਹੁਕਮਾਂ ਦੀਆਂ ਧੱਜੀਆਂ

Ad Position 21
No active advertisement
ਅਜੀਤ ਡੈਸਕ 03-04-2026
ਜ਼ੀਰਾ, 2 ਅਪ੍ਰੈਲ(ਰਜਨੀਸ਼ ਕਥੂਰੀਆ)-ਨਗਰ ਕੌਂਸਲ ਜ਼ੀਰਾ ਦੇ ਅਧਿਕਾਰੀਆਂ ਵੱਲੋਂ ਸ਼ਹਿਰ ਦੀ ਨੁਹਾਰ ਬਦਲਣ ਦੇ ਦਾਅਵੇ ਕੀਤੇ ਜਾ ਰਹੇ ਹਨ | ਪਰ ਇਹਨਾਂ ਦਾਅਵਿਆਂ ਵਿਚਾਲੇ ਸ਼ਹਿਰ ਦੀ ਸੰਘਣੀ ਆਬਾਦੀ ਦੇ ਨੇੜੇ ਸਥਿਤ ਪੁਰਾਣੀ ਕਚਹਿਰੀ ਦੀ ਖਾਲੀ ਪਈ ਥਾਂ ਵਿਚ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਵਲੋਂ ਸ਼ਹਿਰ ਦਾ ਕੂੜਾ ਇਕੱਠਾ ਕਰਕੇ ਲਗਾਇਆ ਗਿਆ ਢੇਰ ਅਤੇ ਨੈਸ਼ਨਲ ਗ੍ਰੀਨ ਟਿ੍ਬਿਊਨਲ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਲਗਾਈ ਜਾਂਦੀ ਕੂੜੇ ਦੇ ਢੇਰ ਨੂੰ ਅੱਗ ਨਗਰ ਕੌਂਸਲ ਜ਼ੀਰਾ ਦੇ ਅਧਿਕਾਰੀਆਂ ਦੀ ਨੀਤੀ ਅਤੇ ਨੀਅਤ ਨੂੰ ਅਤੇ ਨੀਤੀ ਸਪਸ਼ਟ ਕਰਦੀ ਨਜ਼ਰ ਆ ਰਹੀ ਹੈ | ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਆਸ ਪਾਸ ਦੇ ਦੁਕਾਨਦਾਰ ਕੁਲਭੂਸ਼ਣ ਸ਼ਰਮਾ, ਦਵਿੰਦਰ ਕਪੂਰ, ਬਿੱਲਾ ਪਾਸੀ, ਸਰਵਨ ਸਿੰਘ ਜੇ.ਈ. ਆਦਿ ਨੇ ਦੱਸਿਆ ਕਿ ਆਜ਼ਾਦੀ ਦੇ ਲਗਭਗ 80 ਸਾਲ ਤੋਂ ਬਾਅਦ ਵੀ ਜਿਹੜੀਆਂ ਸਰਕਾਰਾਂ ਅਜੇ ਤੱਕ ਕੂੜੇ ਦੀ ਸੰਭਾਲ ਦਾ ਪ੍ਰਬੰਧ ਅਤੇ ਗਲੀਆਂ ਨਾਲੀਆਂ ਬਣਾਉਣ ਤੋਂ ਅੱਗੇ ਨਹੀਂ ਵਧ ਸਕੀਆਂ ਉਹਨਾਂ ਤੋਂ ਵਿਕਾਸ ਦੀ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਜਿਹੜੀਆਂ ਸਰਕਾਰਾਂ ਨੇ ਨੈਸ਼ਨਲ ਗਰੀਨ ਟਿ੍ਬਿਊਨਲ ਦੇ ਹੁਕਮਾਂ ਦੀ ਲੋਕਾਂ ਕੋਲੋਂ ਪਾਲਣਾ ਕਰਵਾਉਣੀ ਹੁੰਦੀ ਹੈ | ਉਹ ਖੁਦ ਹੀ ਇਨ੍ਹਾਂ ਹੁਕਮਾਂ ਦੀਆਂ ਧੱਜੀਆਂ ਉਡਾ ਰਹੀ ਹੈ ਤਾਂ ਲੋਕਾਂ ਤੋਂ ਇਹਨਾਂ ਨਿਯਮਾਂ ਦੀ ਪਾਲਣਾ ਕਿਵੇਂ ਕਰਵਾਈ ਜਾ ਸਕਦੀ ਹੈ? ਉਨ੍ਹਾਂ ਦੱਸਿਆ ਕਿ ਕੂੜੇ ਦੇ ਲਗਾਏ ਗਏ | ਇਸ ਢੇਰ ਦੇ ਕਾਰਨ ਮੱਖੀਆਂ, ਮੱਛਰ ਅਤੇ ਸੜਾਂਦ ਮਾਰਦੀ ਬਦਬੂ ਦੇ ਕਾਰਨ ਜਿੱਥੇ ਉਹਨਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ | ਉੱਥੇ ਆਮ ਲੋਕਾਂ ਦਾ ਇੱਥੋਂ ਲੰਘਣਾ ਵੀ ਮੁਸ਼ਕਿਲ ਹੋਇਆ ਪਿਆ ਹੈ | ਉਹਨਾਂ ਦੱਸਿਆ ਕਿ ਅਜਿਹੇ ਹਾਲਾਤਾਂ ਵਿਚ ਬਿਮਾਰੀਆਂ ਫੈਲਣ ਦਾ ਵੀ ਦਰ ਬਣਿਆ ਹੋਇਆ ਹੈ | ਉਹਨਾਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਤੋਂ ਮੰਗ ਕੀਤੀ ਕਿ ਸ਼ਹਿਰ ਨਿਵਾਸੀਆਂ ਦੀ ਇਸ ਸਮੱਸਿਆ ਵੱਲ ਧਿਆਨ ਦੇ ਕੇ ਇਸ ਦਾ ਤੁਰੰਤ ਹੱਲ ਕੱਢਿਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸੰਸਥਾ ਮਯੰਕ ਫਾਊਾਡੇਸ਼ਨ ਦੀ ਅਗਵਾਈ ਵਿਚ ਫੁੱਲਾਂ ਦੇ ਕੂੜੇ ਨੂੰ ਢੁਕਵੇਂ ਪ੍ਰਬੰਧ ਨਾਲ ਸੰਭਾਲਣ ਸਬੰਧੀ ਵਿਸ਼ੇਸ਼ ਵਰਕਸ਼ਾਪ... ਅਗਲੀ ਖ਼ਬਰ ਜਸਪਾਲ ਸਿੰਘ ਪੰਨੂੰ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਿਲ
Ad Position 24