30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸੰਸਥਾ ਮਯੰਕ ਫਾਊਾਡੇਸ਼ਨ ਦੀ ਅਗਵਾਈ ਵਿਚ ਫੁੱਲਾਂ ਦੇ ਕੂੜੇ ਨੂੰ ਢੁਕਵੇਂ ਪ੍ਰਬੰਧ ਨਾਲ ਸੰਭਾਲਣ ਸਬੰਧੀ ਵਿਸ਼ੇਸ਼ ਵਰਕਸ਼ਾਪ ਕਰਵਾਈ

Ad Position 21
No active advertisement
ਅਜੀਤ ਡੈਸਕ 03-04-2026
ਫਿਰੋਜ਼ਪੁਰ, 2 ਅਪ੍ਰੈਲ(ਕੁਲਬੀਰ ਸਿੰਘ ਸੋਢੀ)-ਸਿੱਖਿਆ ਦੇ ਖੇਤਰ ਵਿਚ ਨਵੀਆਂ ਤਕਨੀਕਾਂ ਦੇ ਰਾਹੀਂ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਵਾਲੀ ਸਮਾਜ ਸੇਵੀ ਸੰਸਥਾ ਮਯੰਕ ਫਾਊਾਡੇਸ਼ਨ ਵਲੋਂ ਸ਼ੁਰੂ ਕੀਤੇ ਵਾਤਾਵਰਨ ਸਿੱਖਿਆ ਪ੍ਰੋਗਰਾਮ 'ਦ ਗਰੀਨ ਕਾਰਨਿਵਲ' ਦੇ ਅਧੀਨ ਫੁੱਲਾਂ ਦੇ ਕੂੜੇ ਨੂੰ ਢੁਕਵੇਂ ਪ੍ਰਬੰਧਾਂ ਰਹੀ ਸੰਭਾਲਣ ਸਬੰਧੀ ਲਾਈਫਸਟਾਈਲ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ | ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਨੌਜਵਾਨਾਂ ਵਿਚ ਵਾਤਾਵਰਨ ਸੁਰੱਖਿਆ ਅਤੇ ਟਿਕਾਊ ਜੀਵਨ ਸ਼ੈਲੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ | ਵਰਕਸ਼ਾਪ ਦੀ ਸ਼ੁਰੂਆਤ ਦੀਪ ਜਗਾ ਕੇ ਹੋਈ | ਜਿਸ ਵਿਚ ਡਾ. ਸੁਰੇਸ਼ ਸ਼ਰਮਾ ਵਾਈਸ ਚਾਂਸਲਰ, ਡਾ. ਗਜ਼ਲਪ੍ਰੀਤ ਸਿੰਘ ਰਜਿਸਟਰਾਰ, ਮਯੰਕ ਫਾਊਾਡੇਸ਼ਨ ਦੇ ਮੈਂਬਰਾਂ ਅਤੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਦੇ ਫੈਕਲਟੀ ਮੈਂਬਰਾਂ ਦੀ ਗੌਰਵਮਈ ਹਾਜ਼ਰੀ ਰਹੀ | ਇਸ ਮੌਕੇ 'ਤੇ ਕਰਵਾਏ ਗਏ ਹੈਂਡਜ਼-ਆਨ ਟਰੇਨਿੰਗ ਸੈਸ਼ਨ ਵਿਚ ਯੂਨੀਵਰਸਿਟੀ ਦੇ 150 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਵਰਕਸ਼ਾਪ ਵਿਚ ਮੰਦਰਾਂ ਦੇ ਫੁੱਲਾਂ ਦੇ ਕੂੜੇ ਨੂੰ ਵਰਤੋਂ ਯੋਗ ਅਤੇ ਪਰਿਆਵਰਣ-ਮਿੱਤਰ ਉਤਪਾਦਾਂ ਜਿਵੇਂ ਆਰਗੈਨਿਕ ਅਗਰਬੱਤੀ ਅਤੇ ਧੂਪ ਕੋਨ ਵਿਚ ਤਬਦੀਲ ਕਰਨ ਦੀ ਵਿਧੀ ਸਿਖਾਈ ਗਈ | ਟਰੇਨਿੰਗ ਸੈਸ਼ਨ ਦਾ ਸੰਚਾਲਨ ਡਾ. ਰਾਜਨ ਸ਼ਰਮਾ ਅਤੇ ਪ੍ਰੋ. ਮਿਨੀ ਸ਼ਰਮਾ ਵਲੋਂ ਕੀਤਾ ਗਿਆ, ਜਿਨ੍ਹਾਂ ਨੇ ਲੱਕੜ ਪਾਊਡਰ, ਫੁੱਲਾਂ ਦਾ ਪਾਊਡਰ, ਜਿਗਟ ਪਾਊਡਰ ਅਤੇ ਗੁਆਰ ਗ਼ਮ ਵਰਗੇ ਕੁਦਰਤੀ ਤੱਤਾਂ ਦੀ ਵਰਤੋਂ ਨਾਲ ਉਤਪਾਦ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਵਿਅਵਹਾਰਕ ਤੌਰ 'ਤੇ ਦਰਸਾਇਆ | ਪ੍ਰੋਜੈਕਟ ਚੇਅਰਮੈਨ ਕਮਲ ਸ਼ਰਮਾ ਨੇ ਇਸ ਪਹਿਲ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦੇ ਹੋਏ ਸਭ ਨੂੰ ਵਾਤਾਵਰਨ-ਮਿੱਤਰ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਹਾਜ਼ਰ ਵਿਦਿਆਰਥੀਆਂ ਨੂੰ ਵਾਤਾਵਰਨ ਸੁਰੱਖਿਆ ਨਾਲ ਜੁੜੀਆਂ ਨਵੀਆਂ ਸੋਚਾਂ ਅਤੇ ਉੱਦਮੀ ਮੌਕਿਆਂ ਵੱਲ ਪ੍ਰੇਰਿਤ ਕੀਤਾ | ਵਰਕਸ਼ਾਪ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ 'ਤੇ ਸੰਸਥਾ ਦੇ ਸੀਨੀਅਰ ਆਗੂ ਦੀਪਕ ਸ਼ਰਮਾ ਨੇ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਮਯੰਕ ਫਾਊਾਡੇਸ਼ਨ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਪ੍ਰਭਾਵਸ਼ਾਲੀ ਵਾਤਾਵਰਨ ਸਿੱਖਿਆ ਪ੍ਰੋਗਰਾਮਾਂ ਰਾਹੀਂ ਸਮਾਜ ਨੂੰ ਜਾਗਰੂਕ ਕਰਨ ਅਤੇ ਹਰਿਆਲੀ ਭਰਪੂਰ ਤੇ ਟਿਕਾਊ ਭਵਿੱਖ ਦੇ ਨਿਰਮਾਣ ਲਈ ਲਗਾਤਾਰ ਯਤਨਸ਼ੀਲ ਰਹੇਗਾ |
Ad Position 22
No active advertisement
ਪਿਛਲੀ ਖ਼ਬਰ ਰਾਣਾ ਸੋਢੀ ਨੇ ਚੰਡੀਗੜ੍ਹ 'ਚ ਭਾਜਪਾ ਦਫਤਰ ਵਿਚ ਧਮਾਕਾ ਸਬੰਧੀ ਵਿਰੋਧੀ ਪਾਰਟੀਆਂ 'ਤੇ ਸਾਧੇ ਨਿਸ਼ਾਨੇ ਅਗਲੀ ਖ਼ਬਰ ਪੁਰਾਣੀ ਕਚਹਿਰੀ ਦੀ ਖਾਲੀ ਪਈ ਥਾਂ ਵਿਚ ਲੱਗੇ ਕੂੜੇ ਦੇ ਢੇਰ ਕੂੜੇ ਦੇ ਢੇਰ ਨੂੰ ਅੱਗ ਲਗਾ ਕੇ ਉਡਾਈਆਂ ਜਾ ਰਹੀਆਂ ਹਨ ਨੈ...
Ad Position 24