ਵਣਜ ਵਿਭਾਗ ਤੇ ਇਲੈਕਟ੍ਰਿਕ ਸ਼ੈੱਡ ਦੀਆਂ ਟੀਮਾਂ ਵਾਲੀਬਾਲ ਟੂਰਨਾਮੈਂਟ ਦੇ ਫਾਈਨਲ ਵਿਚ ਪੁੱਜੀਆਂ
ਫ਼ਿਰੋਜ਼ਪੁਰ 29 ਸਤੰਬਰ (ਰਾਕੇਸ਼ ਚਾਵਲਾ): ਫ਼ਿਰੋਜ਼ਪੁਰ ਮੰਡਲ ਵਿਚ ਪਹਿਲੀ ਵਾਰ ਵੱਖ-ਵੱਖ ਵਿਭਾਗਾਂ ਵਿਚਕਾਰ ਕਰਵਾਏ ਜਾ ਰਹੇ ਅੰਤਰ-ਵਿਭਾਗੀ ਵਾਲੀਬਾਲ ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲੇ 27 ਸਤੰਬਰ 2026 ਨੂੰ ਖੇਡੇ ਗਏ। ਪਹਿਲੇ ਸੈਮੀਫਾਈਨਲ ਮੁਕਾਬਲੇ ਵਿਚ ਵਣਜ ਵਿਭਾਗ ਦੀ ਟੀਮ ਨੇ ਸੀਨੀਅਰ ਮੰਡਲ ਵਾਣਿਜ ਪ੍ਰਬੰਧਕ/ਐੱਫ.
ਫ਼ਿਰੋਜ਼ਪੁਰ 29 ਸਤੰਬਰ (ਰਾਕੇਸ਼ ਚਾਵਲਾ): ਫ਼ਿਰੋਜ਼ਪੁਰ ਮੰਡਲ ਵਿਚ ਪਹਿਲੀ ਵਾਰ ਵੱਖ-ਵੱਖ ਵਿਭਾਗਾਂ ਵਿਚਕਾਰ ਕਰਵਾਏ ਜਾ ਰਹੇ ਅੰਤਰ-ਵਿਭਾਗੀ ਵਾਲੀਬਾਲ ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲੇ 27 ਸਤੰਬਰ 2026 ਨੂੰ ਖੇਡੇ ਗਏ। ਪਹਿਲੇ ਸੈਮੀਫਾਈਨਲ ਮੁਕਾਬਲੇ ਵਿਚ ਵਣਜ ਵਿਭਾਗ ਦੀ ਟੀਮ ਨੇ ਸੀਨੀਅਰ ਮੰਡਲ ਵਾਣਿਜ ਪ੍ਰਬੰਧਕ/ਐੱਫ.ਐੱਸ. ਪਰਮਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਇਲੈਕਟਰੀਕਲ ਤੇ ਆਰ.ਐੱਸ.ਓ. ਦੀ ਸਾਂਝੀ ਟੀਮ ਨੂੰ ਲਗਾਤਾਰ ਦੋ ਸੈੱਟਾਂ ਵਿਚ 2-0 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਉੱਥੇ ਹੀ ਦੂਜੇ ਸੈਮੀਫਾਈਨਲ ਮੁਕਾਬਲੇ ਵਿਚ ਇਲੈਕਟ੍ਰਿਕ ਸ਼ੈੱਡ ਦੀ ਟੀਮ ਨੇ ਮਕੈਨੀਕਲ ਵਿਭਾਗ ਦੀ ਟੀਮ ਨੂੰ ਹਰਾ ਕੇ ਫਾਈਨਲ ਵਿਚ ਜਗ੍ਹ ਬਣਾਈ। ਟੂਰਨਾਮੈਂਟ ਸੀਨੀਅਰ ਮੰਡਲ ਖੇਡ ਅਧਿਕਾਰੀ ਰਾਹੁਲ ਦੇਵ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਫਾਈਨਲ ਵਿਚ ਪਹੁੰਚਣ ਵਾਲੀਆਂ ਦੋਵਾਂ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।