ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਖੇ ‘ਡੀ.ਬੀ.ਐੱਸ. ਯੰਗ ਐਕਸਪਲੋਰਰਜ਼-2026’ ਦਾ ਆਯੋਜਨ
ਮੁੱਢਲੇ ਮਨੁੱਖ ਤੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਦੀ ਵਿਕਾਸ ਯਾਤਰਾ ਨੂੰ ਮਾਡਲਾਂ ਰਾਹੀਂ ਕੀਤਾ ਪੇਸ਼
ਫ਼ਿਰੋਜ਼ਪੁਰ, 29 ਨਵੰਬਰ (ਗੁਰਿੰਦਰ ਸਿੰਘ)-ਵਿਦਿਆਰਥੀਆਂ ਵਿਚ ਵਿਗਿਆਨਕ ਸੋਚ, ਤਕਨੀਕੀ ਗਿਆਨ, ਨਵੀਆਂ ਕਾਢਾਂ ਅਤੇ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਖੇ ‘ਡੀ. ਬੀ.
ਫ਼ਿਰੋਜ਼ਪੁਰ, 29 ਨਵੰਬਰ (ਗੁਰਿੰਦਰ ਸਿੰਘ)-ਵਿਦਿਆਰਥੀਆਂ ਵਿਚ ਵਿਗਿਆਨਕ ਸੋਚ, ਤਕਨੀਕੀ ਗਿਆਨ, ਨਵੀਆਂ ਕਾਢਾਂ ਅਤੇ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਖੇ ‘ਡੀ.ਬੀ.ਐੱਸ. ਯੰਗ ਐਕਸਪਲੋਰਰਜ਼-2026’ ਵਿਗਿਆਨ ਪ੍ਰਦਰਸ਼ਨੀ ਕਰਵਾਈ ਗਈ। ਇਸ ਦੌਰਾਨ ਭਵਿੱਖ ਦੇ ਵਿਗਿਆਨੀਆਂ ਵਜੋਂ ਉੱਭਰ ਰਹੇ ਵਿਦਿਆਰਥੀਆਂ ਨੇ ਆਪਣੇ ਹੁਨਰ ਅਤੇ ਕਲਪਨਾਸ਼ੀਲਤਾ ਦਾ ਪ੍ਰਗਟਾਵਾ ਕਰਦਿਆਂ ਵਿਗਿਆਨ ਦੇ 91 ਵੱਖ-ਵੱਖ ਮਾਡਲ ਪੇਸ਼ ਕੀਤੇ। ਸਕੂਲ ਦੀ ਪ੍ਰਿੰਸੀਪਲ ਜੋਤਿਕਾ ਸ਼ਹਫਾਤ ਨੇ ਦੱਸਿਆ ਕਿ ਸਮਾਗਮ ਵਿਚ ਡਾ.ਸ਼ਿਪਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਕਰਕੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਪ੍ਰਦਰਸ਼ਨੀ ਵਿਚ ਸੀ.ਬੀ.ਐੱਸ.ਈ. ਦੇ ਤੀਜੀ ਤੋਂ ਪੰਜਵੀਂ ਜਮਾਤ ਅਤੇ ਕੈਂਬਰਿਜ ਦੇ ਚੌਥੇ ਪੜਾਅ ਤੋਂ ਨੌਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਦਰਸ਼ਨੀ ਦੀ ਮੁੱਖ ਵਿਸ਼ਾ-ਵਸਤੂ ਮੁੱਢਲੇ ਮਨੁੱਖ ਤੋਂ ਲੈ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਦੀ ਵਿਕਾਸ ਯਾਤਰਾ ਰਹੀ। ਵਿਦਿਆਰਥੀਆਂ ਨੇ ਮਾਡਲਾਂ ਰਾਹੀਂ ਦਰਸਾਇਆ ਕਿ ਮਨੁੱਖੀ ਸਭਿਅਤਾ ਨੇ ਸਮੇਂ ਦੇ ਨਾਲ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਕਿਵੇਂ ਤਰੱਕੀ ਕੀਤੀ ਹੈ। ਮਹਾਨ ਵਿਗਿਆਨੀਆਂ ਦੀਆਂ ਖੋਜਾਂ, ਮੁੱਢਲੇ ਮਨੁੱਖ ਵਲੋਂ ਅੱਗ ਦੀ ਖੋਜ, ਬਨਸਪਤੀ ਅਤੇ ਜੀਵ-ਜੰਤੂਆਂ ਦੀ ਵਿਭਿੰਨਤਾ, ਪੁਲਾੜ ਵਿਗਿਆਨ, ਚੰਦਰਯਾਨ ਮਿਸ਼ਨ ਅਤੇ ਭਵਿੱਖ ਦੇ ਸਮਾਰਟ ਸ਼ਹਿਰਾਂ ਨਾਲ ਸਬੰਧਤ ਮਾਡਲ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਤੋਂ ਇਲਾਵਾ ਰੋਬੋਟਿਕਸ, ਆਰਟੀਫੀਸ਼ੀਅਲ ਇੰਟੈਲੀਜੈਂਸ, ਜਲ ਸੰਭਾਲ, ਵਾਤਾਵਰਨ ਸੁਰੱਖਿਆ, ਮਨੁੱਖੀ ਸਰੀਰ, ਜੀਵ ਵਿਗਿਆਨ ਅਤੇ ਹਾਈਡਰੋਪੋਨਿਕ ਖੇਤੀ ਬਾਰੇ ਵੀ ਦਿਲਚਸਪ ਪ੍ਰੋਜੈਕਟ ਪੇਸ਼ ਕੀਤੇ ਗਏ। ਵਿਗਿਆਨ ਗੈਲਰੀ, ਭੋਜਨ ਦੀ ਯਾਤਰਾ, ਮਨੁੱਖੀ ਆਵਰਤੀ ਸਾਰਣੀ ਅਤੇ ਵਿਗਿਆਨਕ ਕਹਾਣੀਆਂ ਦੇ ਵਿਸ਼ੇਸ਼ ਭਾਗਾਂ ਨੇ ਵੀ ਦਰਸ਼ਕਾਂ ਦੀ ਦਿਲਚਸਪੀ ਵਧਾਈ। ਵਿਦਿਆਰਥੀਆਂ ਵਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿਸ਼ੇ ’ਤੇ ਪੇਸ਼ ਕੀਤੀ ਨ੍ਰਿਤ ਪੇਸ਼ਕਾਰੀ ਨੇ ਤਕਨਾਲੋਜੀ ਅਤੇ ਕਲਾ ਦਾ ਸੁੰਦਰ ਸੁਮੇਲ ਪੇਸ਼ ਕੀਤਾ। ਇਸ ਮੌਕੇ ਡੀ.ਸੀ.ਐੱਮ. ਗਰੁੱਪ ਦੇ ਡਾਇਰੈਕਟਰ ਅਕਾਦਮਿਕਸ ਰਮੇਸ਼ ਟੀ.ਆਰ., ਜੀ . ਐੱਮ. ਡਾ.ਸੈਲਿਨ, ਹੈੱਡ ਐਲੀਮੈਂਟਰੀ ਅਤੇ ਪ੍ਰਾਇਮਰੀ ਪੂਨਮ ਸੂਦ, ਉਪ-ਪ੍ਰਿੰਸੀਪਲ ਕੈਂਬਰਿਜ ਬਿੰਦੂ ਗੁਪਤਾ ਅਤੇ ਏ.ਜੀ.ਐੱਮ. ਇਵੈਂਟਸ ਗੁਰਿੰਦਰਜੀਤ ਕੌਰ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ।