29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਕਾਂਗਰਸ ਪਾਰਟੀ ਦੇ ਮੈਨੀਫੈਸਟੋ ’ਤੇ ਹੋਈ ਵਿਚਾਰ-ਚਰਚਾ ਐਸ.ਸੀ. ਸੈੱਲ ਦੀ ਤੀਜੀ ਹੰਗਾਮੀ ਮੀਟਿੰਗ ਵਿਚ ਇਕਜੁੱਟ ਹੋ ਕੇ ਚੱਲਣ ਦਾ ਲਿਆ ਪ੍ਰਣ

ਫ਼ਿਰੋਜ਼ਪੁਰ, 29 ਨਵੰਬਰ (ਸੁਖਵਿੰਦਰ ਸਿੰਘ)- ਐਸ. ਸੀ.

Ad Position 21
No active advertisement
ਐਸ.ਸੀਂ. ਸੈਲ ਦੀ ਤੀਸਰੀ ਹੰਗਾਮੀ ਮੀਟਿੰਗ ਹਾਜਰੀ ਭਰਦੇ ਹੋਏ ਵੱਖ-ਵੱਖ ਪਿੰਡਾਂ ਦੇ ਆਗੂ । ਅਜੀਤ ਤਸਵੀਰ 30-11-2026
ਫ਼ਿਰੋਜ਼ਪੁਰ, 29 ਨਵੰਬਰ (ਸੁਖਵਿੰਦਰ ਸਿੰਘ)- ਐਸ.ਸੀ. ਸੈੱਲ ਦੀ ਤੀਜੀ ਹੰਗਾਮੀ ਮੀਟਿੰਗ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਦੀ ਅਗਵਾਈ ਹੇਠ ਹੋਈ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਦੌਰਾਨ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਸਬੰਧੀ ਖੁੱਲ੍ਹ ਕੇ ਵਿਚਾਰ-ਚਰਚਾ ਕੀਤੀ ਗਈ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਸਬੰਧੀ ਵੀ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਹਾਜ਼ਰ ਆਗੂਆਂ ਅਤੇ ਵਰਕਰਾਂ ਨੇ ਆਸ਼ੂ ਬੰਗੜ ਦੀ ਅਗਵਾਈ ਹੇਠ ਇਕਜੁੱਟ ਹੋ ਕੇ ਚੱਲਣ ਦਾ ਪ੍ਰਣ ਲਿਆ। ਆਗੂਆਂ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਆਪਸੀ ਤਾਲਮੇਲ ਅਤੇ ਏਕਤਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਦੀਆਂ ਗਤੀਵਿਧੀਆਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਵੀ ਅਹਿਦ ਲਿਆ।ਇਸ ਮੌਕੇ ਸ. ਭੁਪਿੰਦਰ ਸਿੰਘ ਸਿਆਣ, ਚੇਅਰਮੈਨ ਤਰਸੇਮ ਅਟਵਾਲ, ਚੇਅਰਮੈਨ ਰਮੇਸ਼ ਘਾਰੂ, ਪਲਵਿੰਦਰ ਕੌਰ ਸੋਢੀ, ਨਗਰ ਬਲਵਿੰਦਰ ਸਿੰਘ, ਕਰਮ ਸਿੰਘ ਲੀਡਰ, ਕਸ਼ਮੀਰ ਸਿੰਘ ਢੇਰੂ, ਬਲਾਕ ਸੰਮਤੀ ਮੈਂਬਰ ਹਰਜਿੰਦਰ ਸਿੰਘ ਲੱਲੇ, ਦਲਜੀਤ ਸਿੰਘ ਵਾਹਗੇ ਵਾਲਾ, ਪਾਸਟਰ ਮਨੋਹਰ, ਮੱਸਾ ਸਿੰਘ ਸਿਆਲ, ਸਵਰਨ ਸਿੰਘ ਨੰਬਰਦਾਰ, ਕਸ਼ਮੀਰ ਸਿੰਘ ਫਿੱਡੇ, ਨਿਰਮਲ ਸਿੰਘ, ਗੁਰਦੀਪ ਸਿੰਘ ਸ਼ਜਾਦੀ, ਬਲਵੰਤ ਸਿੰਘ ਥੌਮਸ, ਸਰਪੰਚ ਗਿਫ਼ਟੀ ਧੀਰਾ ਬਜੀਤਪੁਰ, ਲਵਲੀ ਠੇਠਰ, ਲਾਲ ਸਿੰਘ, ਹਰਜਿੰਦਰ ਸਿੰਘ, ਇਕਬਾਲ ਸਿੰਘ ਸਰਪੰਚ, ਸੁਰਜੀਤ ਸਿੰਘ, ਤਰਸੇਮ ਸਿੰਘ ਮੁਕੰਦ, ਮੈਂਬਰ ਜਸਮੋਹਿਤ, ਸਰਪੰਚ ਪਰਮਜੀਤ ਸਿੰਘ, ਮੋੜਾ ਸਿੰਘ ਮਾਰਲੇ, ਰੂਪ ਸਿੰਘ, ਅਨਮੋਲ ਰਤਨ, ਲਖਵੀਰ ਸਿੰਘ ਧੀਰਾ,ਬਲਜੀਤ ਸਿੰਘ ਸਿੱਧੂ, ਪਰਵਿੰਦਰ ਸਿੰਘ ਸਿੱਧੂ, ਦਲਬੀਰ ਸਿੰਘ, ਦਰਸ਼ਨ ਸਿੰਘ, ਹਰਪ੍ਰੀਤ ਸਿੰਘ, ਵਿਸ਼ਵਜੀਤ ਸਿੰਘ ਬੱਗੂ ਅੱਛੇ ਵਾਲਾ, ਗੁਰਚਰਨ ਸਿੰਘ, ਜਗਜੀਤ ਸਿੰਘ, ਅਮਰੀਕ ਸਿੰਘ, ਕੇਵਲ ਸਿੰਘ, ਕਾਲਾ ਲਾਡੀ, ਚੈਨਾ ਹਰਾਜ, ਅਕਾਸ਼ਦੀਪ ਸਿੰਘ, ਹਰਜਿੰਦਰ ਸਿੰਘ, ਸਤਨਾਮ ਸਿੰਘ, ਕੁਲਬੀਰ ਸਿੰਘ, ਅਕਸ਼ਦੀਪ, ਮਨਪ੍ਰੀਤ ਵਿਰਕ, ਮਨਜੀਤ ਸਿੰਘ, ਬਗੀਚਾ ਸਿੰਘ, ਕਾਲੀ ਮਨਚੰਦਾ, ਲਖਵਿੰਦਰ ਸਿੰਘ ਜੰਬਰ, ਸ਼ਿੰਦਰਪਾਲ ਸਿੰਘ, ਮਨਦੀਪ ਸਿੰਘ ਥਿੰਦ, ਗਗਨ ਗਾਮੇ ਵਾਲਾ, ਸੁਲੱਖਣ ਸੁਲਹਾਨੀ, ਓ.ਐਸ.ਡੀ. ਮੁਨੀਸ਼ ਸੁਲਹਾਣੀ ਸਮੇਤ ਹੋਰ ਪਾਰਟੀ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਸਵਿੰਦਰ ਕੌਰ ਨੰਢਾ ਨੇ ਹਰਸਿਮਰਤ ਕੌਰ ਬਾਦਲ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਦੀ ਵੋਟਰ ਵਜੋਂ ਰਜਿਸਟ੍ਰੇਸ਼ਨ ਵਧਾਉਣ ਲਈ ਕਾਲਜਾਂ ਦੇ ਨੁਮਾਇੰਦਿਆਂ ਨਾਲ ਕੀਤੀ ਵਿਸ਼ੇਸ਼ ਮ...
Ad Position 24