29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

22 ਵੇਂ ਐੱਮ.ਐੱਲ.ਬੀ. ਆਲ ਇੰਡੀਆ ਮੁਸ਼ਾਇਰੇ ’ਚ ਨਾਮਵਰ ਸ਼ਾਇਰਾਂ ਨੇ ਬੰਨ੍ਹਿਆ ਰੰਗ ਸਾਹਿਤ, ਸਿੱਖਿਆ, ਖੇਡਾਂ ਅਤੇ ਸਮਾਜ ਸੇਵਾ ਵਿਚ ਮਿਸਾਲੀ ਯੋਗਦਾਨ ਪਾਉਣ ਵਾਲੀਆਂ ਤਿੰਨ ਸ਼ਖ਼ਸੀਅਤਾਂ ਐੱਮ.ਐੱਲ.ਬੀ. ਐਵਾਰਡ-2026 ਨਾਲ ਸਨਮਾਨਿਤ

ਫ਼ਿਰੋਜ਼ਪੁਰ, 29 ਨਵੰਬਰ (ਗੁਰਿੰਦਰ ਸਿੰਘ)-ਬੀਤੀ ਰਾਤ ਸਵ. ਮੋਹਨ ਲਾਲ ਭਾਸਕਰ ਦੇ 84ਵੇਂ ਜਨਮ ਦਿਹਾੜੇ ਨੂੰ ਸਮਰਪਿਤ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵਲੋਂ ਵਿਵੇਕਾਨੰਦ ਵਰਲਡ ਸਕੂਲ ਵਿਖੇ ਕਰਵਾਏ ਗਏ 22ਵੇਂ ਮੋਹਨ ਲਾਲ ਭਾਸਕਰ ਆਰਟ ਐਂਡ ਥਿਏਟਰ ਫੈਸਟੀਵਲ-2026 ਦਾ ਮੁੱਖ ਆਕਰਸ਼ਣ 22ਵਾਂ ਐੱਮ.

Ad Position 21
No active advertisement
ਅਜੀਤ ਡੈਸਕ 30-11-2026
ਫ਼ਿਰੋਜ਼ਪੁਰ, 29 ਨਵੰਬਰ (ਗੁਰਿੰਦਰ ਸਿੰਘ)-ਬੀਤੀ ਰਾਤ ਸਵ. ਮੋਹਨ ਲਾਲ ਭਾਸਕਰ ਦੇ 84ਵੇਂ ਜਨਮ ਦਿਹਾੜੇ ਨੂੰ ਸਮਰਪਿਤ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵਲੋਂ ਵਿਵੇਕਾਨੰਦ ਵਰਲਡ ਸਕੂਲ ਵਿਖੇ ਕਰਵਾਏ ਗਏ 22ਵੇਂ ਮੋਹਨ ਲਾਲ ਭਾਸਕਰ ਆਰਟ ਐਂਡ ਥਿਏਟਰ ਫੈਸਟੀਵਲ-2026 ਦਾ ਮੁੱਖ ਆਕਰਸ਼ਣ 22ਵਾਂ ਐੱਮ.ਐੱਲ.ਬੀ. ਆਲ ਇੰਡੀਆ ਮੁਸ਼ਾਇਰਾ ਰਿਹਾ। ਸਾਹਿਤਕ ਅਤੇ ਸੱਭਿਆਚਾਰਕ ਮਾਹੌਲ ਵਿਚ ਸਜੇ ਇਸ ਮੁਸ਼ਾਇਰੇ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੇ ਨਾਮਵਰ ਸ਼ਾਇਰਾਂ ਨੇ ਆਪਣੀਆਂ ਦਿਲਕਸ਼ ਰਚਨਾਵਾਂ ਨਾਲ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ। ਸਮਾਗਮ ਰਾਹੀਂ ਬਜ਼ੁਰਗਾਂ ਦੇ ਸਤਿਕਾਰ ਅਤੇ ਪੀੜ੍ਹੀਆਂ ਵਿਚਕਾਰ ਆਪਸੀ ਸਾਂਝ ਮਜ਼ਬੂਤ ਕਰਨ ਦਾ ਸੰਦੇਸ਼ ਵੀ ਦਿੱਤਾ ਗਿਆ। ਸਮਾਗਮ ਦੀ ਸ਼ੁਰੂਆਤ ਸਵਰਗੀ ਮੋਹਨ ਲਾਲ ਭਾਸਕਰ ਦੀ ਤਸਵੀਰ ਅੱਗੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਫਾਊਂਡੇਸ਼ਨ ਦੇ ਉਪ ਪ੍ਰਧਾਨ ਡਾ. ਐੱਸ.ਐੱਨ. ਰੁਦਰਾ ਨੇ ਦੱਸਿਆ ਕਿ ਸਮਾਗਮ ਦਾ ਮੰਚ ਸੰਚਾਲਨ ਭੂਮਿਜਾ ਭਾਸਕਰ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ। ਫਾਊਂਡੇਸ਼ਨ ਦੇ ਜਨਰਲ ਸਕੱਤਰ ਅਤੇ ਵਿਵੇਕਾਨੰਦ ਵਰਲਡ ਸਕੂਲ ਦੇ ਚੇਅਰਮੈਨ ਡਾ. ਗੌਰਵ ਸਾਗਰ ਭਾਸਕਰ ਨੇ ਮਹਿਮਾਨਾਂ ਅਤੇ ਸ਼ਾਇਰਾਂ ਦਾ ਸਵਾਗਤ ਕਰਦਿਆਂ ਸੰਸਥਾ ਦੇ 22 ਸਾਲਾਂ ਦੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾ. ਨਿਰਮਲ ਕੁਮਾਰ ਕੌਸ਼ਿਕ ਨੂੰ ਸਾਹਿਤ ਅਤੇ ਸਿੱਖਿਆ, ਡਾ. ਗੁਰਿੰਦਰਜੀਤ ਸਿੰਘ ਢਿੱਲੋਂ ਨੂੰ ਖੇਡਾਂ ਅਤੇ ਸਮਾਜ ਸੇਵਾ ਅਤੇ ਨਾਯਾਬ ਬੁਕਸ ਦੇ ਸੰਸਥਾਪਕ ਸ਼ਾਹਿਦ ਖ਼ਾਨ ਨੂੰ ਸਾਹਿਤਕ ਪ੍ਰਕਾਸ਼ਨ ਦੇ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਐੱਮ.ਐੱਲ.ਬੀ. ਐਵਾਰਡ-2026 ਨਾਲ ਸਨਮਾਨਿਤ ਕੀਤਾ ਗਿਆ। ਮੁਸ਼ਾਇਰੇ ਵਿਚ ਚਰਨ ਸਿੰਘ ਬਸ਼ਰ, ਸਲੀਮ ਸਦੀਕੀ, ਅਬਰਾਰ ਕਾਸ਼ਿਫ਼, ਹਿਮਾਂਸ਼ੀ ਬਾਬਰਾ, ਵਿਸ਼ਨੂੰ ਵਿਰਾਟ, ਤਾਰਿਕ ਕਮਰ, ਅਫ਼ਜ਼ਲ ਮੰਗਲੌਰੀ, ਅਥਰ ਸ਼ਕੀਲ, ਕਲੀਮ ਸਮਰ ਅਤੇ ਮੁਸੱਵਰ ਫ਼ਿਰੋਜ਼ਪੁਰੀ ਨੇ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ ਮਹਿਫ਼ਲ ਵਿਚ ਰੰਗ ਬੰਨ੍ਹਿਆ। ਉਨ੍ਹਾਂ ਦੀ ਸ਼ਾਇਰੀ ਵਿਚ ਮੁਹੱਬਤ, ਮਨੁੱਖੀ ਰਿਸ਼ਤਿਆਂ, ਸਮਾਜਿਕ ਸਰੋਕਾਰਾਂ ਅਤੇ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਦੀ ਖ਼ੂਬਸੂਰਤ ਪੇਸ਼ਕਾਰੀ ਹੋਈ। ਅਬਰਾਰ ਕਾਸ਼ਿਫ਼, ਸਲੀਮ ਸਦੀਕੀ, ਹਿਮਾਂਸ਼ੀ ਬਾਬਰਾ ਅਤੇ ਤਾਰਿਕ ਕਮਰ ਦੇ ਸ਼ਿਅਰਾਂ ਨੂੰ ਸਰੋਤਿਆਂ ਵਲੋਂ ਭਰਪੂਰ ਦਾਦ ਮਿਲੀ। ਸਮਾਗਮ ਵਿਚ ਵੀ.ਕੇ. ਮੀਨਾ ਆਈ.ਏ.ਐੱਸ., ਮੇਜਰ ਜਨਰਲ ਆਰ.ਐੱਸ. ਮਨਰਾਲ, ਬ੍ਰਿਗੇਡੀਅਰ ਯੁੱਧਵੀਰ ਸਿੰਘ ਸਜਵਾਣ ਸਮੇਤ ਫ਼ੌਜ, ਬੀ.ਐੱਸ.ਐੱਫ., ਆਰ.ਪੀ.ਐੱਫ., ਨਿਆਂਇਕ ਅਤੇ ਸਿੱਖਿਆ ਖੇਤਰ ਦੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਸਨ। ਡਾ. ਰੁਦਰਾ ਨੇ ਦੱਸਿਆ ਕਿ ਫੈਸਟੀਵਲ ਤਹਿਤ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿਚ ਕਲਾ ਤੇ ਚਿੱਤਰਕਲਾ ਮੁਕਾਬਲੇ ਵੀ ਕਰਵਾਏ ਗਏ, ਤਾਂ ਜੋ ਨੌਜਵਾਨ ਪੀੜ੍ਹੀ ਵਿਚ ਬਜ਼ੁਰਗਾਂ ਪ੍ਰਤੀ ਸਤਿਕਾਰ, ਹਮਦਰਦੀ ਅਤੇ ਸ਼ੁਕਰਗੁਜ਼ਾਰੀ ਦੀ ਭਾਵਨਾ ਪੈਦਾ ਕੀਤੀ ਜਾ ਸਕੇ। ਸਮਾਗਮ ਦੇ ਸਫ਼ਲ ਆਯੋਜਨ ਵਿਚ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦੇ ਮੈਂਬਰਾਂ ਡਾ. ਹਰਸ਼ ਭੋਲਾ, ਡਾ. ਨਰੇਸ਼ ਖੰਨਾ, ਝਲਕੇਸ਼ਵਰ ਭਾਸਕਰ, ਮੇਹਰ ਸਿੰਘ ਮੱਲ, ਅਮਰਜੀਤ ਸਿੰਘ ਭੋਗਲ, ਅਮਨ ਦਿਓੜਾ, ਅਜੇ ਤੁਲੀ, ਸੰਤੋਖ ਸਿੰਘ ਸੰਧੂ, ਸ਼ਲਿੰਦਰ ਭੱਲਾ, ਚਰਨਜੀਤ ਸ਼ਰਮਾ, ਰਾਕੇਸ਼ ਸ਼ਰਮਾ, ਕਮਲ ਦ੍ਰਾਵਿੜ, ਵਿਕਰਮ ਸ਼ਰਮਾ ਅਤੇ ਸੁਰਿੰਦਰ ਗੋਇਲ ਦੇ ਨਾਲ-ਨਾਲ ਵਿਵੇਕਾਨੰਦ ਵਰਲਡ ਸਕੂਲ ਦੀ ਟੀਮ ਵਿਚੋਂ ਮਹਿਮਾ ਕਪੂਰ ਵਾਈਸ ਪ੍ਰਿੰਸੀਪਲ ਐਡਮਿਨ, ਸ਼ਿਪਰਾ ਅਰੋੜਾ ਵਾਈਸ ਪ੍ਰਿੰਸੀਪਲ ਅਕਾਦਮਿਕਸ, ਸਪਨ ਵਤਸ, ਦਰਸ਼ਨ ਸਿੰਘ ਸਿੱਧੂ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ, ਪਲਵਿੰਦਰ ਸਿੰਘ, ਦੀਪਕ ਸਿੰਗਲਾ ਅਤੇ ਸਮੁੱਚੀ ਸਕੂਲ ਟੀਮ ਦਾ ਵਡਮੁੱਲਾ ਯੋਗਦਾਨ ਰਿਹਾ।
Ad Position 22
No active advertisement
ਪਿਛਲੀ ਖ਼ਬਰ ਗਤਕਾ ਮੁਕਾਬਲਿਆਂ ’ਚ ਸ਼ਹੀਦ ਸ. ਸ਼ਾਮ ਸਿੰਘ ਅਟਾਰੀ ਖ਼ਾਲਸਾ ਸਕੂਲ ਫ਼ਤਿਹਗੜ੍ਹ ਸਭਰਾ ਦੀਆਂ ਵਿਦਿਆਰਥਣਾਂ ਨੇ ਪੰਜਾਬ ਭਰ ’ਚੋਂ ਤ... ਅਗਲੀ ਖ਼ਬਰ ਪਿੰਡ ਵਕੀਲਾਂ ਵਾਲਾ ਤੋਂ ਕਈ ਪਰਿਵਾਰ ਕਾਂਗਰਸ ਪਾਰਟੀ ਵਿਚ ਸ਼ਾਮਿਲ
Ad Position 24