ਫ਼ਾਜ਼ਿਲਕਾ, 3 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਥਾਨਕ ਸ਼੍ਰੀ ਸ਼੍ਰੀ 108 ਸ਼੍ਰੀ ਗੁਰੂ ਸੰਗਤ ਸਾਹਿਬ ਦਾੜ੍ਹੀ ਡੇਰਾ ਉਦਾਸੀਨ ਡੇਰਾ ਬਾਬਾ ਹੀਰਾ ਦਾਸ ਅਤੇ ਬਾਬਾ ਸੁੰਦਰ ਦਾਸ ਜੀ ਵਿਖੇ 7ਵਾਂ ਵਿਸ਼ਾਲ ਭਗਵਤੀ ਜਾਗਰਨ ਅੱਜ 4 ਅਪ੍ਰੈਲ ਨੂੰ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ, ਸਮਾਗਮ ਨੂੰ ਲੈ ਕੇ ਡੇਰੇ ਦੇ ਸੇਵਾਦਾਰਾਂ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਡੇਰੇ ਦੇ ਸੇਵਾਦਾਰ ਖ਼ਰੈਤ ਵਰਮਾ, ਰਾਕੇਸ਼ ਵਰਮਾ, ਸੁਭਾਸ਼ ਚੰਦਰ ਅਤੇ ਸੰਪੀ ਦਾਵਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਰਾ ਬਾਬਾ ਹੀਰਾ ਦਾਸ ਅਤੇ ਬਾਬਾ ਸੁੰਦਰ ਦਾਸ ਵੈੱਲਫੇਅਰ ਸੁਸਾਇਟੀ ਵਲੋਂ ਕਰਵਾਏ ਜਾ ਰਹੇ ਇਸ ਜਾਗਰਨ ਦੀ ਸ਼ੁਰੂਆਤ 4 ਅਪ੍ਰੈਲ ਸ਼ਨੀਵਾਰ ਰਾਤ 8 ਵਜੇ ਪੂਜਣ ਅਤੇ ਜੋਤ ਪ੍ਰਚੰਡ ਕਰਕੇ ਕੀਤੀ ਜਾਵੇਗੀ | ਇਸ ਉਪਰੰਤ ਰਾਤ 9:15 ਵਜੇ ਮਾਤਾ ਰਾਣੀ ਦਾ ਗੁਣਗਾਨ ਸ਼ੁਰੂ ਹੋਵੇਗਾ | ਜਾਗਰਨ ਵਿਚ ਚੰਡੀਗੜ੍ਹ ਦੇ ਪ੍ਰਸਿੱਧ ਭਜਨ ਗਾਇਕ ਰਜਤ ਮਿੱਢਾ ਅਤੇ ਰਾਜਸਥਾਨ ਦੀ ਮਸ਼ਹੂਰ ਭਜਨ ਗਾਇਕਾ ਸੁਨੀਤਾ ਬਾਗੜੀ ਆਪਣੀਆਂ ਭੇਟਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਸੇਵਾਦਾਰਾਂ ਨੇ ਸਮੂਹ ਇਲਾਕਾ ਨਿਵਾਸੀਆਂ ਅਤੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਿਸ਼ਾਲ ਜਾਗਰਨ ਵਿਚ ਪਹੁੰਚ ਕੇ ਲਾਹਾ ਲੈਣ |