ਮੰਡੀ ਲਾਧੂਕਾ, 3 ਅਪ੍ਰੈਲ (ਰਾਕੇਸ਼ ਛਾਬੜਾ)-ਮੰਡੀ ਦੇ ਪੰਜਾਬ ਨੈਸ਼ਨਲ ਬੈਂਕ ਵਲੋਂ ਗ੍ਰਾਹਕ ਸੇਵਾ ਕੇਂਦਰ ਦੀ ਸ਼ੁਰੂਆਤ ਕੀਤੀ ਗਈ ਹੈ | ਬੈਂਕ ਦੇ ਮੈਨੇਜਰ ਅਸੀਸ਼ ਕੰਬੋਜ ਨੇ ਕਿਹਾ ਹੈ ਇਸ ਸੇਵਾ ਕੇਂਦਰ ਤੋਂ ਖਪਤਕਾਰ ਨਵਾਂ ਖਾਤਾ, ਨਗਦੀ ਜਮ੍ਹਾ ਕਰਵਾਉਣ, ਪੈਸੇ ਕਢਾਉਣ, ਐੱਫ ਡੀ, ਆਰ ਡੀ ਅਤੇ ਲੋਨ ਲੈਣ ਵਰਗੀਆਂ ਸਹੂਲਤਾਂ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਨੇ ਕਿਹਾ ਹੈ ਖਪਤਕਾਰ ਪ੍ਰਧਾਨ ਮੰਤਰੀ ਬੀਮਾ ਸੁਰੱਖਿਆ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਅਤੇ ਅਟੱਲ ਬੀਮਾ ਯੋਜਨਾ ਦਾ ਵੀ ਇਸ ਸੇਵਾ ਕੇਂਦਰ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਨੇ ਕਿਹਾ ਹੈ ਇਸ ਸੇਵਾ ਕੇਂਦਰ ਤੋਂ ਸੀ ਐੱਸ ਸੀ ਦੀਆਂ ਸਾਰੀਆਂ ਸਹੂਲਤਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ | ਇਸ ਮੌਕੇ ਤੇ ਵਿਨੋਦ ਕੁਮਾਰ, ਵਿਕਾਸ ਟੰਡਨ, ਓਮ ਪ੍ਰਕਾਸ਼ ਅਤੇ ਰਮੇਸ਼ ਕੰਬੋਜ ਆਦਿ ਹਾਜ਼ਰ ਸਨ |