ਮੁੱਦਕੀ, 3 ਅਪ੍ਰੈਲ (ਭੁਪਿੰਦਰ ਸਿੰਘ)-ਨਜ਼ਦੀਕੀ ਪਿੰਡ ਲੋਹਾਮ ਦੇ ਸਰਕਾਰੀ ਮਿਡਲ ਸਕੂਲ ਦੇ ਬੱਚਿਆਂ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਇੰਚਾਰਜ ਅਜੈ ਕੁਮਾਰ ਨੇ ਦੱਸਿਆ ਕਿ ਛੇਵੀ ਜਮਾਤ ਵਿਚੋਂ ਗੁਰਪਾਲ ਸਿੰਘ ਭੁੱਲਰ ਨੇ ਪਹਿਲਾ , ਗੁਰਨੂਰ ਕੌਰ ਨੇ ਦੂਜਾ ਅਤੇ ਗੁਰਮਨਵੀਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਂਅ ਰੌਸ਼ਨ ਕੀਤਾ | ਇਸੇ ਤਰ੍ਹਾਂ ਸੱਤਵੀਂ ਜਮਾਤ ਵਿਚੋਂ ਸ਼ੀਸਮ ਨੇ ਪਹਿਲਾ, ਸਿਮਰਪ੍ਰੀਤ ਕੌਰ ਨੇ ਦੂਜਾ ਅਤੇ ਸੁਰਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਬੱਚਿਆਂ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਪਿੰਡ ਲੋਹਾਮ ਦੇ ਉੱਦਮੀ ਸਰਪੰਚ ਲਖਵੀਰ ਸਿੰਘ ਨੇ ਬੱਚਿਆਂ ਨੂੰ ਇਨਾਮ ਵਜੋਂ ਮੈਡਲ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਸਰਪੰਚ ਲਖਵੀਰ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪੜ੍ਹਾਈ ਵੱਲ ਵੱਧ ਤੋਂ ਵੱਧ ਧਿਆਨ ਦੇਣ ਤਾਂ ਜੋ ਚੰਗੇ ਅਫ਼ਸਰ ਬਣ ਸਕਣ | ਇਸ ਮੌਕੇ ਲਖਵੀਰ ਸਿੰਘ ਸਰਪੰਚ ਦੇ ਨਾਲ ਬਲਵੰਤ ਸਿੰਘ ਪੰਚ ਅੰਗਰੇਜ਼ ਸਿੰਘ, ਲਵਪ੍ਰੀਤ ਸਿੰਘ, ਗੁਲਵੰਤ ਸਿੰਘ , ਨਿਸ਼ਾਨ ਸਿੰਘ ਹਰਦੀਪ ਸਿੰਘ, ਜਸਕਰਨ ਸਿੰਘ ਫ਼ੌਜੀ ਤੋਂ ਇਲਾਵਾ ਸਮੂਹ ਗ੍ਰਾਮ ਪੰਚਾਇਤ ਲੋਹਾਮ ਹਾਜ਼ਰ ਸਨ | ਇਸ ਮੌਕੇ ਸਕੂਲ ਮੁਖੀ ਅਜੈ ਕੁਮਾਰ ਨੇ ਸਰਪੰਚ ਲਖਵੀਰ ਸਿੰਘ ਅਤੇ ਸਮੂਹ ਪੰਚਾਂ ਦਾ ਬੱਚਿਆਂ ਨੂੰ ੂ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਅੰਗਦ ਕੁਮਾਰ,ਪਵਨਦੀਪ ਸਿੰਘ ਸਾਇੰਸ ਮਾਸਟਰ, ਜਗਜੀਤ ਕੌਰ ਹਿੰਦੀ ਮਿਸਟੈੱ੍ਰਸ ਤੋਂ ਇਲਾਵਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |