11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਗੁਰਜੰਟ ਸਿੰਘ ਢਿੱਲੋਂ ਕਾਲੀਏ ਵਾਲਾ ਲਗਾਤਾਰ ਤੀਜੀ ਵਾਰ ਬਣੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ

Ad Position 21
No active advertisement
ਅਜੀਤ ਡੈਸਕ 05-04-2026
ਤਲਵੰਡੀ ਭਾਈ, 4 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ)-ਆੜ੍ਹਤੀਆ ਐਸੋਸੀਏਸ਼ਨ ਤਲਵੰਡੀ ਭਾਈ ਦੀ ਚੋਣ ਮੀਟਿੰਗ ਇੱਥੇ ਨਵੀਂ ਦਾਣਾ ਮੰਡੀ ਵਿਖੇ ਸਥਿਤ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਹੋਈ | ਜਿਸ 'ਚ ਤਲਵੰਡੀ ਭਾਈ ਖੇਤਰ ਦੇ ਆੜ੍ਹਤੀਆਂ ਨੇ ਸ਼ਮੂਲੀਅਤ ਕੀਤੀ | ਜਿਸ ਦੌਰਾਨ ਗੁਰਜੰਟ ਸਿੰਘ ਢਿੱਲੋਂ ਕਾਲੀਏ ਵਾਲਾ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਚੁਣ ਲਿਆ ਗਿਆ | ਇਸ ਇਕੱਤਰਤਾ ਪ੍ਰਧਾਨ ਗੁਰਜੰਟ ਸਿੰਘ ਢਿੱਲੋਂ ਕਾਲੀਏ ਵਾਲਾ ਨੇ ਐਸੋਸੀਏਸ਼ਨ ਦੇ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ ਜਦਕਿ ਕੈਸ਼ੀਅਰ ਓਮ ਪ੍ਰਕਾਸ਼ ਚੋਟੀਆਂ ਵਲੋਂ ਐਸੋਸੀਏਸ਼ਨ ਦਾ ਵਿੱਤੀ ਲੇਖਾ ਜੋਖਾ ਰੱਖਿਆ | ਇਸ ਦੌਰਾਨ ਹੋਈ ਚੋਣ ਮੌਕੇ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰੂਪ ਲਾਲ ਵੱਤਾ ਨੇ ਪ੍ਰਧਾਨ ਗੁਰਜੰਟ ਸਿੰਘ ਕਾਲੀਏ ਵਾਲਾ ਦੀ ਪ੍ਰਧਾਨਗੀ ਹੇਠ ਐਸੋਸੀਏਸ਼ਨ ਵਲੋਂ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿਹਾ ਕਿ ਐਸੋਸੀਏਸ਼ਨ ਵਲੋਂ ਆੜ੍ਹਤੀਆਂ ਨੂੰ ਦਰਪੇਸ਼ ਸਾਰੀਆਂ ਸਮੱਸਿਆਵਾਂ ਨੂੰ ਬੜੀ ਸੰਜੀਦਗੀ ਨਾਲ ਹੱਲ ਕੀਤਾ ਗਿਆ ਅਤੇ ਕਿਸਾਨ ਅਤੇ ਆੜ੍ਹਤੀਆਂ ਦਰਮਿਆਨ ਸੰਬੰਧਾਂ ਨੂੰ ਮਜ਼ਬੂਤ ਕੀਤਾ ਗਿਆ ਹੈ | ਇਸ ਮੌਕੇ ਸਮੂਹ ਆੜ੍ਹਤੀਆਂ ਨੇ ਸਰਬਸੰਮਤੀ ਨਾਲ ਗੁਰਜੰਟ ਸਿੰਘ ਕਾਲੀਏ ਵਾਲਾ ਨੂੰ ਪ੍ਰਧਾਨ ਚੁਣ ਲਿਆ ਅਤੇ ਉਨ੍ਹਾਂ ਦਾ ਅਗਲਾ ਕਾਰਜਕਾਲ ਤਿੰਨ ਸਾਲ ਰੱਖਿਆ ਗਿਆ ਜਦਕਿ ਉਨ੍ਹਾਂ ਨੂੰ ਸਮੁੱਚੀ ਐਗਜ਼ੈਕਟਿਵ ਬਣਾਉਣ ਦੇ ਵੀ ਅਧਿਕਾਰ ਦਿੱਤੇ ਗਏ | ਇਸ ਸਮੇਂ ਪ੍ਰਧਾਨ ਗੁਰਜੰਟ ਸਿੰਘ ਕਾਲੀਏ ਵਾਲਾ ਨੇ ਵਿਸ਼ਵਾਸ ਪ੍ਰਗਟ ਕਰਨ ਲਈ ਸਮੁੱਚੇ ਆੜ੍ਹਤੀਆਂ ਦਾ ਧੰਨਵਾਦ ਕੀਤਾ ਅਤੇ ਆੜ੍ਹਤੀਆਂ ਦੇ ਮਸਲਿਆਂ ਨੂੰ ਹੋਰ ਪਰਪੱਕਤਾ ਨਾਲ ਹੱਲ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਤੇ ਜੀਤ ਰਾਮ ਢਲ, ਰੂਪ ਲਾਲ ਵੱਤਾ, ਦੇਸ ਰਾਜ ਅਹੂਜਾ, ਸੁੱਚਪਾਲ ਸਿੰਘ ਸੁੱਚਾ, ਭੁਪਿੰਦਰ ਛਾਬੜਾ, ਅੰਮਿ੍ਤ ਲਾਲ ਬਾਂਸਲ, ਸੁਖਦੇਵ ਸਿੰਘ ਖੋਸਾ, ਗੁਰਦਰਸ਼ਨ ਸਿੰਘ ਹੈਪੀ, ਸੁਰਜੀਤ ਸਿੰਘ ਖੋਸਾ, ਓਮ ਪ੍ਰਕਾਸ਼ ਚੋਟੀਆਂ, ਨਰੇਸ਼ ਢਲ, ਬਲਵਿੰਦਰ ਢਲ, ਸੁਰਿੰਦਰ ਮੰਗਲਾ, ਵਿਜੇ ਸਲੂਜਾ, ਦਵਿੰਦਰ ਸ਼ਰਮਾ, ਹੀਰਾ ਲਾਲ ਪੁਰੀ, ਰਾਮ ਸਰੂਪ, ਗੁਰਿੰਦਰ, ਹਰਸ਼ ਕੁਮਾਰ, ਟੀਟੂ ਆੜ੍ਹਤੀਆ, ਦੇਵ ਗੁਪਤਾ, ਸੋਨੂੰ ਗੋਇਲ ਤੋਂ ਇਲਾਵਾ ਵੱਡੀ ਗਿਣਤੀ 'ਚ ਆੜ੍ਹਤੀਏ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਸ਼ਹਿਜ਼ਾਦੀ ਵਿਖੇ ਲਗਾਇਆ ਟੀ.ਬੀ. ਸਕਰੀਨਿੰਗ ਕੈਂਪ ਅਗਲੀ ਖ਼ਬਰ ਮਹਾਲਮ 'ਚ ਸਾਰਾਗੜ੍ਹੀ ਫਾਰਮਰ ਪ੍ਰੋਡਿਊਸਰ ਕੰਪਨੀ ਵਲੋਂ ਮੀਟਿੰਗ ਕਿਸਾਨਾਂ ਦੀ ਭਲਾਈ ਲਈ ਨਵੇਂ ਕਦਮਾਂ 'ਤੇ ਚਰਚਾ
Ad Position 24