25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸੜਕ ਹਾਦਸੇ ਵਿਚ 2 ਨੌਜਵਾਨ ਗੰਭੀਰ ਜ਼ਖਮੀ

Ad Position 21
No active advertisement
ਅਜੀਤ ਡੈਸਕ 06-04-2026
ਮਮਦੋਟ, 5 ਅਪ੍ਰੈਲ(ਰਾਜਿੰਦਰ ਸਿੰਘ ਹਾਂਡਾ)-ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ ਤੇ ਬੱਸ ਅੱਡਾ ਲੱਖੋਂ ਕੇ ਬਹਿਰਾਮ ਕੋਲ ਵਾਪਰੇ ਹਾਦਸੇ ਵਿਚ ਮੋਟਰ ਸਾਈਕਲ ਸਵਾਰ 2 ਨੌਜਵਾਨ ਗੰਭੀਰ ਜ਼ਖਮੀ ਹੋ ਗਏ ਹਨ | ਪ੍ਰਾਪਤ ਜਾਣਕਾਰੀ ਮੁਤਾਬਿਕ ਮੋਟਰਸਾਈਕਲ 'ਤੇ ਸਵਾਰ ਹੋ ਕੇ 2 ਨੌਜਵਾਨ ਜਾ ਰਹੇ ਸਨ | ਜਿਸ ਦੌਰਾਨ 2 ਚਾਰ ਪਹੀਆ ਵਾਹਨ ਇਕ-ਦੂਜੇ ਨੂੰ ਕਰਾਸ ਕਰ ਰਹੇ ਸਨ | ਜਿਨ੍ਹਾਂ ਵਿਚੋਂ ਇਕ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਸੜਕ 'ਤੇ ਡਿਗ ਕੇ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਨਜ਼ਦੀਕੀ ਦੁਕਾਨਦਾਰਾਂ ਵਲੋਂ ਚੁੱਕ ਕੇ 108 ਐਂਬੂਲੈਂਸ ਦੇ ਰਾਹੀਂ ਇਲਾਜ਼ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਭੇਜਿਆ ਗਿਆ | ਐਂਬੂਲੈਂਸ ਦੇ ਚਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਵਲੋਂ ਆਪਣੇ ਨਾਮ ਕਿ੍ਸ਼ ਅਤੇ ਬੋਹੜ ਸਿੰਘ ਵਾਸੀ ਪਿੰਡ ਬੀੜ ਹਰਬੰਸਪੁਰਾ ਨੇੜੇ ਗੁਰੂਹਰਸਹਾਏ ਦੱਸੇ ਜਾ ਰਹੇ ਹਨ | ਉੱਧਰ ਥਾਣਾ ਲੱਖੋਂ ਕੇ ਬਹਿਰਾਮ ਤੋਂ ਪੁਲਿਸ ਪਾਰਟੀ ਘਟਨਾ ਸਥਾਨ 'ਤੇ ਪਹੁੰਚੀ ਹੋਈ ਸੀ ਜਿਨ੍ਹਾਂ ਵਲੋਂ ਕਾਰਵਾਈ ਜਾਰੀ ਸੀ | ਇੱਥੇ ਜ਼ਿਕਰਯੋਗ ਹੈ ਕਿ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ ਇਕਹਿਰਾ ਹੋਣ ਕਾਰਨ ਹਰ ਰੋਜ਼ ਇਕ ਦੂਜੇ ਨੂੰ ਪਾਸ ਕਰਦੇ ਸਮੇਂ ਕਿਤੇ ਨਾ ਕਿਤੇ ਵਾਹਨ ਆਹਮੋ-ਸਾਹਮਣੇ ਟਕਰਾ ਜਾਂਦੇ ਹਨ | ਜਿਸ ਕਾਰਨ ਕਈ ਕੀਮਤੀ ਜਾਨਾਂ ਮੌਤ ਦੇ ਮੂੰਹ ਜਾ ਪਈਆਂ ਹਨ | ਹੁਣ ਤਾਂ ਲੋਕਾਂ ਵਲੋਂ ਇਸ ਨੰੂ ਬੰਦੇ ਖਾਣੀ ਸੜਕ ਕਿਹਾ ਜਾਣ ਲੱਗਾ ਹੈ | ਇਲਾਕੇ ਦੇ ਲੋਕਾਂ ਨੇ ਇਸ ਸੜਕ ਨੂੰ ਤੁਰੰਤ ਚੌੜਾ ਕਰਕੇ ਚਹੁੰਮਾਰਗੀ ਬਣਾਉਣ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰੂਹਰਸਹਾਏ ਵਿਖੇ 20ਵਾਂ ਸ੍ਰੀ ਹਨੂੰਮਾਨ ਜਾਗਰਣ ਸ਼ਰਧਾ ਨਾਲ ਕਰਵਾਇਆ ਅਗਲੀ ਖ਼ਬਰ ਤੇਜ਼ ਰਫ਼ਤਾਰ ਕਾਰ ਨੇ ਖੜ੍ਹੀ ਕਾਰ ਨੂੰ ਮਾਰੀ ਟੱਕਰ
Ad Position 24