ਮੁੱਦਕੀ, 5 ਅਪ੍ਰੈਲ (ਭਾਰਤ ਭੂਸ਼ਨ ਅਗਰਵਾਲ)- ਲੋਹਾਮ ਰੋਡ 'ਤੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿਖੇ ਮੰਦਰ ਕਮੇਟੀ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਭਗਵਾਨ ਸ੍ਰੀ ਹਨੂਮਾਨ ਜਯੰਤੀ ਮਨਾਈ ਗਈ | ਜਾਣਕਾਰੀ ਦਿੰਦਿਆਂ ਪ੍ਰਾਚੀਨ ਸ਼ਿਵ ਮੰਦਰ ਦੇ ਪੰਡਿਤ ਗੋਵਿੰਦ ਰਾਮ ਨੇ ਦੱਸਿਆ ਕਿ ਹਨੂਮਾਨ ਜੀ ਭਗਵਾਨ ਸ਼ਿਵ ਦੇ 11ਵੇਂ ਰੁਦਰ ਅਵਤਾਰ ਹਨ ਅਤੇ ਭਗਵਾਨ ਸ੍ਰੀ ਰਾਮ ਦੇ ਪਰਮ ਭਗਤ ਮੰਨੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਹਨੂਮਾਨ ਜਯੰਤੀ ਦੇਸ਼ ਭਰ ਵਿਚ ਸ਼ਰਧਾ ਨਾਲ ਮਨਾਈ ਜਾਂਦੀ ਹੈ ਅਤੇ ਇਸ ਦਿਨ ਭਗਤ ਹਨੂਮਾਨ ਚਾਲੀਸਾ, ਸੰੁਦਰ ਕਾਂਡ ਪਾਠ ਅਤੇ ਰਾਮ ਨਾਮ ਦਾ ਜਾਪ ਕਰਦੇ ਹਨ | ਉਨ੍ਹਾਂ ਦੱਸਿਆ ਕਿ ਮੰਦਰ ਵਿਖੇ ਅੱਜ ਵਿਸ਼ੇਸ਼ ਤੌਰ 'ਤੇ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਵੱਡੀ ਗਿਣਤੀ 'ਚ ਮੰਦਰ ਪੁੱਜੇ ਭਗਤਾਂ ਵਲੋਂ ਭਗਵਾਨ ਹਨੂਮਾਨ ਦਾ ਗੁਣਗਾਨ ਕੀਤਾ ਗਿਆ | ਸਮਾਗਮ ਸਮੇਂ ਸ਼ਿਵ ਮੰਦਰ ਦੀ ਭਜਨ ਮੰਡਲੀ ਦੀਆਂ ਬੀਬੀਆਂ (ਭੈਣਾਂ) ਵਲੋਂ ਸ੍ਰੀ ਹਨੂਮਾਨ ਦੀ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਕੀਤੀ ਗਈ | ਭਜਨ ਮੰਡਲੀ ਤੇ ਹਾਜ਼ਰ ਭਗਤਾਂ ਵਲੋਂ ਸ੍ਰੀ ਸੁੰਦਰ ਕਾਂਡ ਦੇ ਪਾਠ ਕੀਤੇ ਗਏ | ਇਸ ਮੌਕੇ ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਰਵਿੰਦਰ ਕੁਮਾਰ ਗਰਗ, ਸ੍ਰੀ ਦੁਰਗਾ ਭਜਨ ਮੰਡਲੀ ਦੇ ਸਾਬਕਾ ਪ੍ਰਧਾਨ ਲੱਕੀ ਸ਼ਰਮਾ, ਸਮਾਜ ਸੇਵੀ ਸਤੀਸ਼ ਅਗਰਵਾਲ, ਫ਼ਕੀਰ ਚੰਦ ਅਗਰਵਾਲ, ਨੀਰਜ ਅਗਰਵਾਲ, ਮੋਹਿਤ ਗਰਗ, ਗਗਨਦੀਪ ਗਰਗ, ਦੀਪਾ ਗਰਗ, ਦੀਪਕ ਸ਼ਰਮਾ, ਸ਼ੀਤਲ ਅਗਰਵਾਲ, ਪੂਨਮ ਆਦਿ ਵੱਡੀ ਗਿਣਤੀ 'ਚ ਪਤਵੰਤੇ ਹਾਜ਼ਰ ਸਨ |