25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਗੁਰੂਹਰਸਹਾਏ ਵਿਖੇ ਵਿਸ਼ਾਲ 'ਸਾਈਕਲ ਕੈਂਪੇਨ' ਦਾ ਸਫਲ ਆਯੋਜਨ-400 ਤੋਂ ਵੱਧ ਸਾਈਕਲਿਸਟਾਂ ਨੇ ਲਿਆ ਹਿੱਸਾ

Ad Position 21
No active advertisement
ਅਜੀਤ ਡੈਸਕ 06-04-2026
ਗੁਰੂਹਰਸਹਾਏ, 5 ਅਪ੍ਰੈਲ(ਹਰਚਰਨ ਸਿੰਘ ਸੰਧੂ, ਕਪਿਲ ਕੰਧਾਰੀ)-ਅੱਜ ਸਥਾਨਕ ਰੇਲਵੇ ਪਾਰਕ ਗੁਰੂਹਰਸਹਾਏ ਤੋਂ ਸਿਹਤ ਅਤੇ ਸਮਾਜਿਕ ਜਾਗਰੂਕਤਾ ਨੂੰ ਸਮਰਪਿਤ ਇਕ ਵਿਸ਼ਾਲ 'ਸਾਈਕਲ ਕੈਂਪੇਨ' ਦਾ ਆਗਾਜ਼ ਕੀਤਾ ਗਿਆ | ਇਸ ਰੈਲੀ ਨੂੰ ਰਾਜਬੀਰ ਸਿੰਘ ਡੀ.ਐਸ.ਪੀ.ਗੁਰੂਹਰਸਹਾਏ ਅਤੇ ਇੰਜ. ਬਲਬੀਰ ਸਿੰਘ ਪਿੰਕਾ ਵੋਹਰਾ ਸੇਵਾਮੁਕਤ ਐਸ.ਡੀ.ਓ. ਬਿਜਲੀ ਬੋਰਡ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਸਿਆਸੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਮੰਚ 'ਤੇ ਇਕੱਠੇ ਹੋਏ ਆਗੂ ਆਈਡੀਅਲ ਵਿਲੀਜਰਸ ਸਪੋਰਟਸ ਐਂਡ ਵੈਲਫੇਅਰ ਸੋਸਾਇਟੀ ਦੇ ਮੁੱਖ ਆਗੂ ਗੁਰਪ੍ਰੀਤ ਧਵਨ ਅਤੇ ਸਰਪ੍ਰਸਤ ਇੰਜ: ਪਿੰਕਾ ਵੋਹਰਾ ਦੀ ਇਹ ਦਿਲੀ ਖ਼ਾਹਿਸ਼ ਸੀ ਕਿ ਇਲਾਕੇ ਦੀ ਬਿਹਤਰੀ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਇਕ ਮੰਚ 'ਤੇ ਲਿਆਂਦਾ ਜਾਵੇ | ਇਸ ਮਕਸਦ ਵਿਚ ਕਾਮਯਾਬ ਹੁੰਦਿਆਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਮੂਲੀਅਤ ਕੀਤੀ | ਪ੍ਰਬੰਧਕਾਂ ਨੇ ਸਾਰੇ ਆਗੂਆਂ ਨੂੰ ਅਪੀਲ ਕੀਤੀ ਕਿ ਇਲਾਕੇ ਦੇ ਸੁਧਾਰ ਅਤੇ ਲੋਕ ਸੇਵਾ ਲਈ ਭਵਿੱਖ ਵਿਚ ਵੀ ਇਸੇ ਤਰ੍ਹਾਂ ਇੱਕਜੁੱਟ ਹੋ ਕੇ ਕੰਮ ਕੀਤਾ ਜਾਵੇ | ਇਹ ਸਾਈਕਲ ਰੈਲੀ ਰੇਲਵੇ ਪਾਰਕ ਤੋਂ ਸ਼ੁਰੂ ਹੋ ਕੇ ਮੁਕਤਸਰ ਰੋਡ ਸਥਿਤ ਗੁਰਦੁਆਰਾ ਬੇਰ ਸਾਹਿਬ ਦੇ ਕੋਲੋਂ ਲੰਘਦੀ ਹੋਈ ਪਿੰਡ ਸ਼ਰੀਂਹ ਵਾਲਾ ਬਰਾੜ ਪਹੁੰਚੀ | ਜਿੱਥੇ ਲਾਡੀ ਧਵਨ ਅਤੇ ਪਿੰਡ ਵਾਸੀਆਂ ਵਲੋਂ ਭਰਪੂਰ ਸਵਾਗਤ ਕਰਦਿਆਂ ਜੂਸ, ਫਲ ਅਤੇ ਪਾਣੀ ਦਾ ਪ੍ਰਬੰਧ ਕੀਤਾ ਗਿਆ | ਇਸ ਤੋਂ ਬਾਅਦ ਰੈਲੀ ਪਿੰਡ ਕਾਹਨ ਸਿੰਘ ਵਾਲਾ ਵਿਖੇ ਪਹੁੰਚੀ | ਜਿੱਥੇ ਚਾਹ ਅਤੇ ਲੱਡੂਆਂ ਨਾਲ ਸਵਾਗਤ ਕਰਦਿਆਂ ਸੋਸਾਇਟੀ ਮੈਂਬਰਾਂ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਉਪਰੰਤ ਰੈਲੀ ਪਿੰਡ ਮੋਠਾਂ ਵਾਲਾ ਵਿਚੋਂ ਹੁੰਦੀ ਹੋਈ ਤਕਰੀਬਨ 22 ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਚੰਦਨ ਪੈਲੇਸ, ਗੁਰੂਹਰਸਹਾਏ ਵਿਖੇ ਪਹੁੰਚ ਕੇ ਸੰਪੰਨ ਹੋਈ | ਸਮਾਪਤੀ ਸਮਾਗਮ ਦੌਰਾਨ ਐਸ.ਐਸ.ਪੀ. ਭੁਪਿੰਦਰ ਸਿੰਘ ਦੇ ਨਾਲ ਇੰਜ: ਬਲਬੀਰ ਸਿੰਘ ਵੋਹਰਾ (ਪਿੰਕਾ ਵੋਹਰਾ), ਡੀ.ਐੱਸ.ਪੀ ਰਾਜਬੀਰ ਸਿੰਘ ਵਲੋਂ 7 ਸਾਈਕਲਾਂ ਦੇ ਲੱਕੀ ਡਰਾਅ ਕੱਢੇ ਗਏ | ਜੋ ਕਿ ਸੁਖਬੀਰ ਐਗਰੋ ਐਨਰਜੀ ਲਿਮਟਿਡ ਵਲੋ ਸਪਾਂਸਰ ਕੀਤੇ ਗਏ ਹਨ ਅਤੇ ਇਨਾਮ ਵਜੋਂ ਵੰਡੇ ਗਏ | ਇਹਨਾਂ ਵਿਚ 5 ਸਾਈਕਲ ਮਰਦਾਂ ਲਈ ਅਤੇ 2 ਸਾਈਕਲ ਅÏਰਤਾਂ ਲਈ ਸਨ | ਰੈਲੀ ਵਿਚ ਸਭ ਤੋਂ ਛੋਟੀ ਉਮਰ ਦੇ 7 ਸਾਲਾ ਬੱਚੇ ਕੀਰਤ ਅਤੇ ਸਭ ਤੋਂ ਵਡੇਰੀ ਉਮਰ ਦੇ 81 ਸਾਲਾ ਬਜ਼ੁਰਗ ਮੋਹਨ ਲਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਵਿਧਾਇਕ ਫੌਜਾ ਸਿੰਘ ਸਰਾਰੀ, ਆਤਮਜੀਤ ਸਿੰਘ ਡੇਵਿਡ ਪ੍ਰਧਾਨ ਨਗਰ ਕੌਂਸਲ, ਮੌਂਟੂ ਵੋਹਰਾ ਸਾਬਕਾ ਪ੍ਰਧਾਨ, ਗੁਰਦੀਪ ਸਿੰਘ ਢਿੱਲੋਂ, ਜਤਿਨ ਆਵਲਾ, ਦੀਪਕ ਸ਼ਰਮਾ, ਹਰਪਾਲ ਸਿੰਘ ਬੇਦੀ ਐਸ.ਐਚ.ਓ., ਜਗਦੀਪ ਸਿੰਘ, ਰਮਨ ਬਹਿਲ ਅਤੇ ਹੋਰ ਪਤਵੰਤੇ ਹਾਜ਼ਰ ਸਨ | ਐਸ.ਐਸ.ਪੀ. ਭੁਪਿੰਦਰ ਸਿੰਘ ਨੇ ਆਪਣੇ ਸੰਦੇਸ਼ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿਚ ਹਿੱਸਾ ਲੈਣ ਦੀ ਪੇ੍ਰਰਨਾ ਦਿੱਤੀ | ਅੰਤ ਵਿਚ ਸੋਸਾਇਟੀ ਦੇ ਅਹੁਦੇਦਾਰਾਂ ਗੁਰਪ੍ਰੀਤ ਧਵਨ, ਪਿੰਕਾ ਵੋਹਰਾ, ਨੀਰਜ ਸਹਿਗਲ, ਬਬਲਾ ਬੇਦੀ ਅਤੇ ਹੋਰਾਂ ਨੇ ਸਮੁੱਚੇ ਸਿਵਲ ਤੇ ਪੁਲਿਸ ਪ੍ਰਸ਼ਾਸਨ, ਸਪਾਂਸਰਾਂ ਅਤੇ ਮੀਡੀਆ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜਨ ਸੇਵਾ ਸੁਸਾਇਟੀ ਵਲੋਂ 17 ਲੋੜਵੰਦ ਪਰਿਵਾਰਾਂ ਅਤੇ 10 ਟੀ.ਬੀ. ਦੇ ਮਰੀਜ਼ਾਂ ਨੂੰ ਰਾਸ਼ਨ ਵੰਡਿਆ ਅਗਲੀ ਖ਼ਬਰ ਪ੍ਰਾਚੀਨ ਸ਼ਿਵ ਮੰਦਰ ਵਿਖੇ ਸ੍ਰੀ ਹਨੂਮਾਨ ਜਯੰਤੀ ਸ਼ਰਧਾ ਨਾਲ ਮਨਾਈ
Ad Position 24