24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵਲੋਂ ਜ਼ੀਰਾ ਵਿਖੇ ਚੌਥਾ ਸੂਬਾ ਡੈਲੀਗੇਟ ਇਜਲਾਸ ਕਰਵਾਇਆ

Ad Position 21
No active advertisement
ਅਜੀਤ ਡੈਸਕ 07-04-2026
ਜ਼ੀਰਾ, 6 ਅਪ੍ਰੈਲ(ਹਰਜੀਤ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦਾ ਦੋ ਰੋਜ਼ਾ ਸੂਬਾ ਡੈਲੀਗੇਟ ਇਜਲਾਸ ਸੈਸ਼ਨ ਦੇ ਪਹਿਲੇ ਦਿਨ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸੂਬਾ ਚੇਅਰਮੈਨ ਸੁਰਜੀਤ ਸਿੰਘ ਫੂਲ਼ ਵਲੋਂ ਸੰਵਿਧਾਨਿਕ ਨੀਤੀ ਤਹਿਤ ਝੰਡੇ ਦੀ ਰਸਮ ਨਿਭਾਉਣ ਪਿੱਛੋਂ ਹਾਜ਼ਰ ਡੈਲੀਗੇਟਾਂ ਵੱਲੋਂ ਲੋਕ ਘੋਲਾਂ ਦੇ ਸ਼ਹੀਦਾਂ ਨੂੰ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਦੌਰਾਨ ਇਜਲਾਸ ਸੈਸ਼ਨ ਦੇ ਸਟੇਜ ਦੀ ਕਾਰਵਾਈ ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕੌਰ ਰਾਮਪੁਰਾ ਵਲੋਂ ਸ਼ੁਰੂ ਕੀਤੀ ਗਈ | ਸਤਵੰਤ ਸਿੰਘ ਵਜੀਦਪੁਰ ਦੁਆਰਾ ਸਮੂਹ ਡੈਲੀਗੇਟਾਂ ਅਤੇ ਹੋਰਨਾਂ ਭਰਾਤਰੀ ਡੈਲੀਗੇਸ਼ਨਾਂ ਦੇ ਸਵਾਗਤ ਵਜੋਂ ਧੰਨਵਾਦੀ ਸ਼ਬਦ ਕਹੇ ਗਏ | ਇਸ ਦੌਰਾਨ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਵਲੋਂ ਜਥੇਬੰਦੀ ਦੇ ਪਿਛਲੇ ਤਿੰਨ ਸਾਲਾਂ ਦੀਆਂ ਕਾਰਜਸ਼ੈਲੀ ਯਤਨਾਂ ਸੰਬੰਧੀ ਹਾਜ਼ਰ ਇਕੱਠ ਨੂੰ ਜਾਣਕਾਰੀ ਦਿੱਤੀ ਗਈ ਅਤੇ ਜਥੇਬੰਦੀ ਵਲੋਂ ਕੀਤੀਆਂ ਅਗਾਂਹਵਧੂ ਪ੍ਰਾਪਤੀਆਂ ਸੰਬੰਧੀ ਵਿਸਥਾਰ ਨਾਲ ਚਾਨਣਾ ਪਾਇਆ ਗਿਆ | ਸੂਬਾ ਆਗੂ ਲਾਲ ਸਿੰਘ ਗੋਲੇਵਾਲਾ ਵਲੋਂ ਜਥੇਬੰਦੀ ਦੇ ਪਿਛਲੇ ਤਿੰਨ ਸਾਲਾਂ ਦੀ ਰਿਪੋਰਟ ਪੜ੍ਹ ਕੇ ਸੁਣਾਈ ਗਈ ਉਪਰੰਤ ਹਾਲ ਵਿੱਚ ਬਿਰਾਜਮਾਨ ਸਮੂਹ ਡੈਲੀਗੇਟਾਂ ਪਾਸੋਂ ਸੋਧਾਂ ਸੰਬੰਧੀ ਵਿਚਾਰ ਚਰਚਾ ਕਰਨ ਉਪਰੰਤ ਉਪਰੋਕਤ ਰਿਪੋਰਟ ਨੂੰ ਅੰਤਿਮ ਕਾਰਵਾਈ ਦੇਣ ਤੋਂ ਬਾਅਦ ਸਰਬਸੰਮਤੀ ਨਾਲ ਪਾਸ ਕੀਤਾ ਗਿਆ | ਇਸ ਦੌਰਾਨ ਭਰਾਤਰੀ ਜਥੇਬੰਦੀਆਂ ਵਿਚੋਂ ਬੀਕੇਯੂ ਐਸ.ਬੀ.ਐਸ ਵਲੋਂ ਅਮਰਜੀਤ ਸਿੰਘ ਮੋਹੜੀ ਅਤੇ ਤੇਜਵੀਰ ਸਿੰਘ ਪੰਜੋਖੇੜਾ, ਮਲਕੀਤ ਸਿੰਘ ਗੁਲਾਮੀਵਾਲਾ, ਜਸਦੇਵ ਸਿੰਘ ਲਲਤੋਂ ਦਸਮੇਸ਼ ਕਿਸਾਨ ਯੂਨੀਅਨ, ਸਰਬਜੀਤ ਸਿੰਘ ਬੀਕੇਯੂ ਭਟੇੜੀ, ਲੋਕ ਸੰਗਰਾਮ ਮੋਰਚਾ, ਟੈਕਨੀਕਲ ਸਰਵਿਸਿਜ਼ ਯੂਨੀਅਨ (ਇਨਕਲਾਬੀ ਗਰੁੱਪ ਮੱਖੂ), ਲੋਕਪੱਖੀ ਬੁੱਧੀਜੀਵੀ ਡਾ. ਅਜੀਤਪਾਲ ਸਿੰਘ ਐਮ.ਡੀ ਬਠਿੰਡਾ ਸਮੇਤ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਤੋਂ ਲਖਵੀਰ ਸਿੰਘ ਲੱਖਾ ਵੱਲੋਂ ਵੀ ਸੰਦੇਸ਼ ਪੜ੍ਹ ਕੇ ਸੁਣਾਏ ਗਏ | ਇਸ ਮੌਕੇ ਜਥੇਬੰਦੀ ਦੇ ਇਜਲਾਸ ਸੈਸ਼ਨ ਦੌਰਾਨ ਲੋਕ ਘੋਲਾਂ ਨਾਲ ਸੰਬੰਧਿਤ ਗੀਤ ਸੰਗੀਤ ਵੀ ਪੇਸ਼ ਕੀਤੇ ਗਏ | ਇਸ ਮੌਕੇ ਮੋਗਾ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ, ਮਾ.: ਸੂਰਜ ਭਾਨ, ਫ਼ਰੀਦਕੋਟ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਗੁਰੂਸਰ ਵਲੋਂ ਕਈ ਮਤੇ ਪੇਸ਼ ਕੀਤੇ ਗਏ | ਇਜਲਾਸ ਦੀ ਅੰਤਿਮ ਕਾਰਵਾਈ ਤਹਿਤ ਸੂਬਾ ਚੇਅਰਮੈਨ ਸੁਰਜੀਤ ਸਿੰਘ ਫੂਲ਼ ਵਲੋਂ ਪਿਛਲੀ ਸੂਬਾ ਕਮੇਟੀ ਨੂੰ ਵਿਧਾਨਿਕ ਨੀਤੀ ਮੁਤਾਬਿਕ ਭੰਗ ਕਰਨ ਪਿੱਛੋਂ ਸੂਬਾ ਇਜਲਾਸ ਸੈਸ਼ਨ ਲਈ ਹਾਜ਼ਰ ਡੈਲੀਗੇਟਾਂ ਵਲੋਂ ਅੰਤਿਮ ਕਾਰਵਾਈ ਤਹਿਤ ਸੂਬਾ ਕਮੇਟੀ ਦੀ ਚੋਣ ਲਈ ਵਿਚਾਰ ਚਰਚਾ ਕੀਤੀ ਗਈ | ਸੂਬਾ ਚੇਅਰਮੈਨ ਸੁਰਜੀਤ ਸਿੰਘ ਫੂਲ਼, ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ, ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕੌਰ ਰਾਮਪੁਰਾ, ਸੂਬਾ ਖ਼ਜ਼ਾਨਚੀ ਲਾਲ ਸਿੰਘ ਗੋਲੇਵਾਲਾ, ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਵੈਰੋਕੇ, ਸੂਬਾ ਮੀਤ ਪ੍ਰਧਾਨ ਮਾਸਟਰ ਸੂਰਜ ਭਾਨ, ਸੂਬਾ ਪੈੱ੍ਰਸ ਸਕੱਤਰ ਡਾਕਟਰ ਜਰਨੈਲ ਸਿੰਘ ਕਾਲੇ ਕੇ, ਹਰਭਿੰਦਰ ਸਿੰਘ ਜਲਾਲ ਮੀਡੀਆ ਇੰਚਾਰਜ, ਸੂਬਾ ਪ੍ਰਾਪੋਗੰਡਾ ਸਕੱਤਰ ਰਣਜੀਤ ਸਿੰਘ ਸਵਾਜਪੁਰ, ਸੂਬਾ ਸਹਾਇਕ ਸਕੱਤਰ ਬਲਦੇਵ ਸਿੰਘ ਸੁਖਣਵਾਲਾ, ਸੂਬਾ ਕਮੇਟੀ ਮੈਂਬਰ ਬਲਵੰਤ ਮਹਿਰਾਜ, ਸੂਬਾ ਕਮੇਟੀ ਮੈਂਬਰ ਅਸ਼ੋਕ ਭਾਰਤੀ, ਸੂਬਾ ਕਮੇਟੀ ਮੈਂਬਰ ਸ਼ਵਿੰਦਰਪਾਲ ਮੋਲੋਵਾਲੀ ਆਦਿ ਆਗੂਆਂ ਦੀ ਚੋਣ ਕੀਤੀ ਗਈ | ਨਵੀਂ ਚੁਣੀ ਗਈ ਸੂਬਾ ਕਮੇਟੀ ਨੂੰ ਸੂਬਾ ਚੇਅਰਮੈਨ ਸੁਰਜੀਤ ਸਿੰਘ ਫੂਲ਼ ਵੱਲੋਂ ਜਥੇਬੰਦੀ ਦੇ ਅਸੂਲਾਂ ਉੱਪਰ ਕਾਇਮ ਰਹਿਣ ਲਈ ਸਹੁੰ ਚੁਕਵਾਈ ਗਈ, ਚੁਣੇ ਗਏ ਅਹੁਦੇਦਾਰਾਂ ਨੇ ਹਾਜ਼ਰ ਡੈਲੀਗੇਟਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਅਖੀਰ ਵਿਚ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਵਲੋਂ ਦੂਸਰੀ ਵਾਰ ਸੂਬਾ ਪ੍ਰਧਾਨ ਵਜੋਂ ਸ਼ੁਰੂਆਤੀ ਭਾਸ਼ਣ ਕੀਤਾ ਗਿਆ | ਇਸ ਮੌਕੇ ਬਠਿੰਡਾ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ, ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਕੁਲਦੀਪ ਸਿੰਘ, ਜ਼ਿਲ੍ਹਾ ਫਿਰੋਜ਼ਪੁਰ ਪ੍ਰਧਾਨ ਗੁਰਪ੍ਰੀਤ ਫਰੀਦੇਵਾਲਾ ਸਮੇਤ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਗੜੇਮਾਰੀ ਨਾਲ ਨੁਕਸਾਨੀ ਫ਼ਸਲਾਂ ਦਾ ਮੁਆਇਨਾ ਅਗਲੀ ਖ਼ਬਰ ਮੀਂਹ ਤੇ ਗੜੇਮਾਰੀ ਨਾਲ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ, ਸਰਕਾਰ ਤੁਰੰਤ ਦੇਵੇ ਮੁਆਵਜ਼ਾ-ਭਾਕਿਯੂ ਮਝੈਲ ਵਾਅਦੇ ਭੁੱਲੀ ਸਰ...
Ad Position 24