ਜਲਾਲਾਬਾਦ,7 ਅਪੈ੍ਰਲ(ਹਰਪ੍ਰੀਤ ਸਿੰਘ ਪਰੂਥੀ)-ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਵਲੋਂ ਪਿੰਡ ਘੁਬਾਇਆ ਗੁਰਦੁਆਰਾ ਸਾਹਿਬ ਦੇ ਕੋਲ ਆਪਣੇ ਘਰ ਦੇ ਬਾਹਰ ਖੜੇ ਵਿਅਕਤੀ ਦੇ ਵਿੱਚ ਐਕਟਿਵਾ ਵੱਜਣ ਤੇ ਸੱਟਾਂ ਲੱਗਣ ਦੇ ਸਬੰਧ ਵਿਚ ਇਕ ਲੜਕੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਪੰਜਾਬ ਰਾਮ ਪੁੱਤਰ ਸੋਨਾ ਰਾਮ ਵਾਸੀ ਘੁਬਾਇਆ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਮਿਤੀ 20-02-2026 ਨੂੰ ਦੁਪਹਿਰ ਕਰੀਬ 2 ਵਜੇ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਤਾਂ ਚੱਕ ਟਾਹਲੀ ਵਾਲਾ ਦੀ ਤਰਫ਼ੋਂ ਇਕ ਐਕਟਿਵਾ, ਜਿਸ 'ਤੇ ਦੋ ਔਰਤਾਂ ਸਵਾਰ ਸੀ, ਐਕਟਿਵਾ ਚਾਲਕ ਲੜਕੀ ਆਰਤੀ ਦੇ ਕੰਨਾਂ ਵਿਚ ਹੈਡਫੋਨ ਲੱਗੇ ਹੋਣ ਕਰਕੇ ਅਤੇ ਐਕਟਿਵਾ ਤੇਜ਼ ਹੋਣ ਕਰਕੇ ਉਸ ਵਿਚ ਮਾਰ ਦਿੱਤੀ, ਜਿਸ 'ਤੇ ਉਸ ਨੂੰ ਸੱਟਾਂ ਲੱਗ ਗਈਆਂ | ਪੁਲਿਸ ਵਲੋਂ ਸ਼ਿਕਾਇਤਕਰਤਾ ਪੰਜਾਬ ਰਾਮ ਦੇ ਬਿਆਨਾਂ ਦੇ ਆਧਾਰ 'ਤੇ ਐਕਟਿਵਾ ਚਾਲਕ ਔਰਤ ਰਾਣੀ ਪੁੱਤਰੀ ਬਲਕਾਰ ਸਿੰਘ ਵਾਸੀ ਚੱਕ ਬਜੀਦਾ ਦੇ ਖ਼ਿਲਾਫ਼ ਮੁਕੱਦਮਾ ਨੰਬਰ 57 ਮਿਤੀ 06-04-2026 ਨੂੰ ਧਾਰਾ 281,125(ਏ) ਬੀ. ਐਨ.ਐੱਸ. ਅਧੀਨ ਦਰਜ ਕੀਤਾ ਗਿਆ ਹੈ |