ਫ਼ਿਰੋਜ਼ਪੁਰ , 7 ਅਪ੍ਰੈਲ (ਗੁਰਿੰਦਰ ਸਿੰਘ)-ਥਾਣਾ ਸਦਰ ਫਿਰੋਜ਼ਪੁਰ ਅਧੀਨ ਪੈਂਦੇ ਪਿੰਡ ਪੀਰ ਇਸਮਾਈਲ ਖਾਂ 'ਚ ਜਗ੍ਹਾ ਨੂੰ ਲੈ ਕੇ ਹੋਏ ਬੋਲ ਬੁਲਾਰੇ ਦੀ ਰੰਜਸ਼ ਕਾਰਨ ਘਰ ਵਿਚ ਦਾਖਲ ਹੋ ਕੇ ਕੁੱਟਮਾਰ ਕਰਨ ਅਤੇ ਸੱਟਾਂ ਮਾਰਨ ਦੇ ਦੋਸ਼ਾਂ ਤਹਿਤ ਇਕ ਪਰਿਵਾਰ ਦੀਆਂ ਦੋ ਅÏਰਤਾਂ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਲਿਖਾਏ ਬਿਆਨਾਂ ਵਿਚ ਜੱਜ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਪੀਰ ਇਸਮਾਈਲ ਖਾਂ ਥਾਣਾ ਸਦਰ ਫ਼ਿਰੋਜਪੁਰ ਨੇ ਦੱਸਿਆ ਕਿ ਬੀਤੀ 31 ਮਾਰਚ ਸ਼ਾਮ ਸਮੇਂ ਉਹ ਆਪਣੇ ਸਾਰੇ ਪਰਿਵਾਰ ਸਮੇਤ ਘਰ ਵਿਚ ਮੌਜੂਦ ਸੀ ਤਾਂ ਉਨ੍ਹਾਂ ਦੇ ਘਰ ਦੇ ਅੱਗੇ ਮਲਕੀਤ ਸਿੰਘ ਤੇ ਲੱਡੂ ਪੁਤਰਾਨ ਵੀਰ ਸਿੰਘ ਗਾਲ਼ੀ ਗਲੋਚ ਕਰਨ ਲੱਗ ਪਏ ਜਦ ਮੁੱਦਈ ਦੀ ਪਤਨੀ ਬਲਵੀਰ ਕੌਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਮਲਕੀਤ ਸਿੰਘ, ਲੱਡੂ, ਤੋਸ਼ਾ, ਸੁਮਿੱਤਰਾ ਤੇ ਵੀਰ ਸਿੰਘ ਨੇ ਆਪੋ ਆਪਣੇ ਹਥਿਆਰਾਂ ਨਾਲ ਮੁੱਦਈ ਤੇ ਉਸ ਦੇ ਪਰਿਵਾਰ ਦੇ ਸੱਟਾਂ ਮਾਰੀਆਂ ਤੇ ਹਥਿਆਰਾਂ ਸਮੇਤ ਮੌਕੇ 'ਤੋਂ ਭੱਜ ਗਏ | ਕੁੱਟਮਾਰ ਦੀ ਵਜਾ ਰੰਜਸ਼ ਇਹ ਹੈ ਕਿ ਪਹਿਲਾਂ ਮੁੱਦਈ ਹੋਰਾਂ ਦਾ ਦੋਸ਼ੀਆਂ ਨਾਲ ਜਗ੍ਹਾ ਨੂੰ ਲੈ ਕੇ ਬੋਲ-ਬੁਲਾਰਾ ਹੋਇਆ ਸੀ ਜਿਸ ਦੀ ਰੰਜਸ਼ ਕਰਕੇ ਹੀ ਇਹਨਾਂ ਸਾਰਿਆਂ ਨੇ ਉਨ੍ਹਾਂ ਦੇ ਸੱਟਾਂ ਮਾਰੀਆਂ ਹਨ | ਜਾਂਚ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਪੀੜਤ ਧਿਰ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਮਲਕੀਤ ਸਿੰਘ ਤੇ ਲੱਡੂ ਪੁਤਰਾਨ ਵੀਰ ਸਿੰਘ, ਤੋਸ਼ਾ ਪਤਨੀ ਲੱਡੂ, ਸੁਮਿੱਤਰਾ ਪਤਨੀ ਵੀਰ ਸਿੰਘ ਅਤੇ ਵੀਰ ਸਿੰਘ ਪੁੱਤਰ ਸ਼ੇਰ ਸਿੰਘ ਸਾਰੇ ਵਾਸੀਆਨ ਪੀਰ ਇਸਮਾਈਲ ਖਾਂ ਥਾਣਾ ਸਦਰ ਫ਼ਿਰੋਜਪੁਰ ਖ਼ਿਲਾਫ਼ ਧਾਰਾ 118(1),115(2) 191(3),190 ਬੀ.ਐਨ.ਐਸ ਅਤੇ 324,323, 148,149 ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |