11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਪਿੰਡ ਚੱਕ ਮਹੰਤਾਂ ਬੂੰਗੀ ਦੀ ਪਿਛਲੀ ਪੰਚਾਇਤ ਦੇ ਕੰਮਾਂ ਦੀ ਜਾਂਚ ਲਈ ਡਿਪਟੀ ਕਮਿਸ਼ਨਰ ਨੂੰ ਲਾਈ ਗੁਹਾਰ

Ad Position 21
No active advertisement
ਅਜੀਤ ਡੈਸਕ 08-04-2026
ਗੁਰੂਹਰਸਹਾਏ, 7 ਅਪ੍ਰੈਲ(ਸੰਧੂ)-ਗੁਰੂਹਰਸਹਾਏ ਹਲਕੇ ਦੇ ਪਿੰਡ ਚੱਕ ਮਹੰਤਾਂ ਬੂੰਗੀ ਦੀ ਸਾਬਕਾ ਮਹਿਲਾ ਸਰਪੰਚ ਖ਼ਿਲਾਫ਼ ਦੋਸ਼ ਲਾਉਂਦਿਆਂ ਸੁੱਖਾ ਰਾਮ ਪਿੰਡ ਮੋਤੀ ਵਾਲਾ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਇਕ ਦਰਖਾਸਤ ਦੇ ਕੇ ਕੀਤੇ ਗਏ ਘੁਟਾਲੇ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਇਸ ਸਬੰਧੀ ਸੁੱਖਾ ਰਾਮ ਪਿੰਡ ਮੋਤੀ ਵਾਲਾ ਨੇ ਦੱਸਿਆ ਕਿ ਉਸ ਵਲੋਂ ਆਰ.ਟੀ.ਆਈ ਐਕਟ 2005 ਤਹਿਤ ਸੂਚਨਾ ਲਈ ਗਈ ਸੀ ਜਿਸ ਵਿਚ ਉਸ ਨੂੰ ਜਾਣਕਾਰੀ ਮਿਲੀ ਹੈ ਪਿੰਡ ਦੇ ਸਾਬਕਾ ਸਰਪੰਚ ਵਲੋਂ ਪੰਚਾਇਤ ਕਾਰਵਾਈ ਮਤੇ ਵਿਚ ਕਮਿਊਨਿਟੀ ਹਾਲ ਦੀ ਉਸਾਰੀ ਦੀ ਰਕਮ ਦਰਸਾਈ ਗਈ ਹੈ, ਪ੍ਰੰਤੂ ਕਮਿਊਨਿਟੀ ਹਾਲ ਦੀ ਉਸਾਰੀ ਪਿੰਡ ਵਿਚੋਂ ਗਰਾਹੀ ਕਰਕੇ ਉਸਾਰੀ ਕੀਤੀ ਗਈ ਹੈ | ਕਮਿਊਨਿਟੀ ਹਾਲ ਦੇ ਨਾਮ ਪਰ ਸਰਪੰਚ ਵਲੋਂ ਲੱਖਾਂ ਰੁਪਏ ਫ਼ੰਡ ਦੀ ਘਪਲੇਬਾਜ਼ੀ ਕੀਤੀ ਗਈ ਹੈ | ਇਸ ਤੋਂ ਇਲਾਵਾ ਸੁੱਖਾ ਰਾਮ ਨੇ ਦੱਸਿਆ ਕਿ ਕਮਿਊਨਿਟੀ ਹਾਲ ਵਿਚ ਜੋ ਮਿੱਟੀ ਦੀ ਭਰਤ ਪਾਈ ਗਈ ਸੀ | ਉਹ ਮਿੱਟੀ ਦੀ ਭਰਤ ਪਿੰਡ ਦੇ ਨਗਰ ਨਿਵਾਸੀਆਂ ਵਲੋਂ ਆਪਣੇ ਪੱਧਰ 'ਤੇ ਪਾਈ ਗਈ ਸੀ | ਪਰੰਤੂ ਉਕਤ ਸਾਬਕਾ ਸਰਪੰਚ ਵਲੋਂ ਆਪਣੇ ਨਜ਼ਦੀਕੀਆਂ ਦੇ ਨਾਮ 'ਤੇ ਟਰਾਲੀਆਂ ਦਾ ਕਿਰਾਇਆ ਪਾ ਕੇ ਘਪਲੇਬਾਜ਼ੀ ਕੀਤੀ ਗਈ ਹੈ | ਸਾਬਕਾ ਸਰਪੰਚ ਵਲੋਂ ਸਰਕਾਰੀ ਸਕੂਲ ਵਿਚ ਕਮਰਿਆਂ ਦੀ ਉਸਾਰੀ ਅਤੇ ਚਾਰਦਵਾਰੀ ਲਈ ਕਾਰਵਾਈ ਮਤੇ ਤਹਿਤ ਗਰਾਂਟਾਂ ਵਿਚ ਉਲਟ ਪੁਲਟ ਕੀਤੀ ਗਈ ਹੈ | ਜਦਕਿ ਸਰਕਾਰੀ ਸਕੂਲ 'ਚ ਪਹਿਲਾਂ ਤੋਂ ਹੀ ਕਮਰੇ ਮੌਜੂਦ ਹਨ | ਕੋਈ ਵੀ ਨਵੇਂ ਕਮਰੇ ਦੀ ਉਸਾਰੀ ਨਹੀਂ ਹੋਈ 'ਤੇ ਨਾ ਹੀ ਸਕੂਲ ਦੀ ਕੋਈ ਚਾਰਦੀਵਾਰੀ ਕੀਤੀ ਗਈ ਹੈ | ਇਨ੍ਹਾਂ ਘਪਲੇਬਾਜ਼ੀ ਦਾ ਕਥਿਤ ਦੋਸ਼ ਲਾਉਂਦਿਆਂ ਸੁੱਖਾ ਰਾਮ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਦਰਖਾਸਤ ਦੇ ਕੇ ਕਰਵਾਏ ਕੰਮਾਂ ਦੀ ਜਾਂਚ ਪੜਤਾਲ ਕਰਾਉਣ ਦੀ ਮੰਗ ਕੀਤੀ ਹੈ | ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਲੋਂ ਇਸ ਸਬੰਧੀ ਬੀ.ਡੀ.ਪੀ.ਓ ਦਫ਼ਤਰ ਗੁਰੂਹਰਸਹਾਏ ਨੂੰ ਜਾਂਚ ਪੜਤਾਲ ਕਰਾਉਣ ਲਈ ਲਿਖਿਆ ਗਿਆ ਹੈ | ਇਸ ਸਬੰਧੀ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਨਾਲ ਜਦ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਗ੍ਰਾਮ ਪੰਚਾਇਤ ਵਲੋਂ ਕੰਮ ਪਾਰਦਰਸ਼ੀ ਢੰਗ ਅਤੇ ਕਾਨੂੰਨ ਦੇ ਅਨੁਸਾਰ ਕੀਤਾ ਗਿਆ ਹੈ | ਉਹਨਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਾਡੇ ਕੋਲ ਬਕਾਇਦਾ ਐਨ.ਓ.ਸੀ ਮੌਜੂਦ ਹਨ ਅਤੇ ਸਾਰੇ ਕੰਮ ਨੂੰ ਸਹੀ ਢੰਗ ਨਾਲ ਕੀਤਾ ਗਿਆ ਹੈ | ਹੁਣ ਵੇਖਣਾ ਇਹ ਹੋਵੇਗਾ ਕਿ ਪੜਤਾਲ ਦੌਰਾਨ ਕੀ ਸਾਹਮਣੇ ਆਉਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੂੰ ਪਿੰਡ ਬਲ 'ਚੋਂ ਮਿਲਿਆ ਵੱਡਾ ਹੁੰਗਾਰਾ ਅਗਲੀ ਖ਼ਬਰ ਘਰ ਵਿਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਤੇ ਸੱਟਾਂ ਮਾਰਨ ਦੇ ਦੋਸ਼ਾਂ ਤਹਿਤ ਦੋ ਅÏਰਤਾਂ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਪਰਚਾ...
Ad Position 24