ਮੱਖੂ ,7 ਅਪ੍ਰੈਲ (ਕੁਲਵਿੰਦਰ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਜ਼ੀਰਾ ਤੋਂ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਹਲਕਾ ਜ਼ੀਰਾ ਤੋਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਇਕ ਕਰ ਰਹੇ ਹਨ | ਇਸੇ ਲੜੀ ਤਹਿਤ ਸੁਖਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਦੇ ਯਤਨਾਂ ਸਦਕਾ ਬਲਾਕ ਮੱਖੂ ਦੇ ਪਿੰਡ ਬੱਲ ਦੇ ਭੁਪਿੰਦਰ ਸਿੰਘ,ਅਤਰ ਸਿੰਘ, ਸਿਮਰਨਪ੍ਰੀਤ ਸਿੰਘ ਸੰਨੀ,ਦਲਬੀਰ ਸਿੰਘ, ਗੁਰਚੇਤ ਸਿੰਘ,ਇੰਦਰਜੀਤ ਸਿੰਘ,ਪ੍ਰਦੀਪ ਸਿੰਘ,ਹਰਜਿੰਦਰ ਸਿੰਘ, ਪਰਮਪਾਲ ਕੌਰ ਆਦਿ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਗਏ | ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲੇ ਆਗੂਆਂ ਤੇ ਵਰਕਰਾਂ ਦਾ ਸਵਾਗਤ ਕਰਦਿਆਂ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਕਿਹਾ ਕਿ ਪੰਜਾਬ ਦੀ ਆਵਾਜ਼ ਜੇਕਰ ਕੋਈ ਉਠਾ ਸਕਦੀ ਹੈ ਤਾਂ ਸਿਰਫ਼ ਉਹ ਇਕੋ ਇਕ ਪਾਰਟੀ ਅਕਾਲੀ ਦਲ ਹੀ ਹੈ ਅਤੇ ਪੰਜਾਬ ਦੀ ਜਨਤਾ ਫਿਰ ਅਕਾਲੀ ਦਲ ਦੀ ਸਰਕਾਰ ਦੇਖਣਾ ਚਾਹੁੰਦੀ ਹੈ ਕਿਉਂਕਿ ਜੋ ਸਹੂਲਤਾਂ ਪੰਜਾਬ ਦੀ ਜਨਤਾ ਨੂੰ ਅਕਾਲੀ ਦਲ ਦੌਰਾਨ ਮਿਲੀਆਂ ਉਹ ਕੋਈ ਵੀ ਸਰਕਾਰ ਹੁਣ ਤੱਕ ਨਹੀਂ ਦੇ ਸਕੀ | ਉਹ ਚਾਹੇ ਆਪ ਦੀ ਸਰਕਾਰ ਹੋਵੇ ਜਾਂ ਫਿਰ ਕਾਂਗਰਸ ਦੀ, ਉਨ੍ਹਾਂ ਕਿਹਾ ਕਿ ਅਕਾਲੀ ਦਲ 'ਚ ਹਰੇਕ ਆਗੂ ਅਤੇ ਵਰਕਰ ਦਾ ਦਿਲੋਂ ਸਤਿਕਾਰ ਹੁੰਦਾ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਵੱਡੀ ਗਿਣਤੀ ਵਿਚ ਹਲਕਾ ਜ਼ੀਰਾ ਤੋਂ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਗੂ ਅਤੇ ਵਰਕਰ ਅਕਾਲੀ ਦਲ ਦਾ ਹਿੱਸਾ ਬਣਨਗੇ | ਇਸ ਮੌਕੇ ਸੀਨੀਅਰ ਅਕਾਲੀ ਆਗੂ ਹਰਪ੍ਰੀਤ ਸਿੰਘ ਹੀਰੋ ਹਲਕਾ ਇੰਚਾਰਜ ਜ਼ੀਰਾ ਤੋਂ ਇਲਾਵਾ ਸਾਬਕਾ ਚੇਅਰਮੈਨ ਮਹਿੰਦਰ ਸਿੰਘ ਲਹਿਰਾ ਸਰਕਲ ਪ੍ਰਧਾਨ, ਮਜਸਪਾਲ ਸਿੰਘ ਸਾਬਕਾ ਸਰਪੰਚ,ਗੁਰਬਖ਼ਸ਼ ਸਿੰਘ ਬਘੇਲੇ ਵਾਲਾ,ਕੁਲਬੀਰ ਸਿੰਘ ਕਾਲਾ ਵੱਟੂ ਭੱਟੀ, ਨਰਿੰਦਰ ਸਿੰਘ,ਗੁਰਜੰਟ ਸਿੰਘ ਨੰਬਰਦਾਰ, ਪੰਮਾ ਜੋਗੇਵਾਲਾ, ਗੁਰਲਾਲ ਸਿੰਘ,ਹਰਜੀਤ ਸਿੰਘ ਮੱਲੋ ਕੇ,ਰਾਜ ਸਿੰਘ ਝੰਡਾ ਬੱਗਾ ਗੁਰਜੰਟ ਸਿੰਘ ਆਦਿ ਹਾਜ਼ਰ ਸਨ |