ਗੁਰੂਹਰਸਹਾਏ, 7 ਅਪ੍ਰੈਲ (ਕਪਿਲ ਕੰਧਾਰੀ)-ਦੀਪਕ ਸ਼ਰਮਾ ਦੀ ਅਗਵਾਈ ਹੇਠ ਹਲਕਾ ਗੁਰੂਹਰਸਹਾਏ ਵਿਖੇ ਭਾਰਤੀ ਜਨਤਾ ਪਾਰਟੀ ਦਾ 47ਵਾਂ ਸਥਾਪਨਾ ਦਿਵਸ ਉਤਸ਼ਾਹ, ਜੋਸ਼ ਅਤੇ ਜਜ਼ਬੇ ਨਾਲ ਮਨਾਇਆ ਗਿਆ | ਇਹ ਸਮਾਗਮ ਦੀਪਕ ਸ਼ਰਮਾ ਦੇ ਫਾਰਮ ਹਾਊਸ ਵਿਖੇ ਆਯੋਜਿਤ ਕੀਤਾ ਗਿਆ ਜਿਸ ਨੇ ਵਰਕਰਾਂ ਵਿਚ ਨਵੀਂ ਊਰਜਾ ਅਤੇ ਏਕਤਾ ਦਾ ਸੰਦੇਸ਼ ਦਿੱਤਾ | ਇਸ ਮੌਕੇ ਆਰ.ਐੱਸ.ਐੱਸ. ਦੇ ਜ਼ਿਲ੍ਹਾ ਸੇਵਾ ਪ੍ਰਮੁੱਖ ਨਰੇਸ਼ ਸਿਕਰੀ, ਸਾਬਕਾ ਮੰਡਲ ਪ੍ਰਧਾਨ ਹਰੀ ਚੰਦ ਕੰਬੋਜ, ਸਟੇਟ ਓ.ਬੀ.ਸੀ ਮੋਰਚਾ ਵਾਈਸ ਪ੍ਰਧਾਨ ਸੁਰਜੀਤ ਕੰਬੋਜ ਸੈਦੇ ਕੇ, ਪੰਕਜ ਕਾਲੜਾ, ਦਵਿੰਦਰਪਾਲ ਸਿੰਘ, ਸਾਗਰ ਸਿੰਘ, ਰਮਨ ਬਤਰਾ, ਕਾਕਾ ਵੋਹਰਾ, ਗੁਰਦੀਪ ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ, ਸੰਦੀਪ ਮਦਾਨ, ਨੰਨੂ ਕੰਬੋਜ, ਬੱਬੂ ਪਸਰੀਚਾ, ਮੰਗਤ ਰਾਮ ਪਸਰੀਚਾ, ਪ੍ਰੇਮ ਕੰਬੋਜ, ਜਸਵੰਤ ਸਿੰਘ, ਸੰਦੀਪ, ਰਾਖੀ, ਰੇਖਾ ਅਤੇ ਕਲਿਆਣੀ ਸਮੇਤ ਕਈਆਂ ਨੇ ਸ਼ਿਰਕਤ ਕੀਤੀ | ਪਾਰਟੀ ਦੀਆਂ ਨੀਤੀਆਂ ਅਤੇ ਸਿਧਾਂਤਾਂ 'ਤੇ ਚਰਚਾ ਕਰਦੇ ਹੋਏ ਦੇਸ਼ ਦੇ ਵਿਕਾਸ ਵਿਚ ਭਾਜਪਾ ਦੇ ਯੋਗਦਾਨ ਨੂੰ ਰੌਸ਼ਨ ਕੀਤਾ | ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਲੋਕਾਂ ਦੀ ਭਲਾਈ, ਦੇਸ਼ ਦੀ ਤਰੱਕੀ ਅਤੇ ਸਮਾਜਿਕ ਸੇਵਾ ਲਈ ਵਚਨਬੱਧ ਰਹੀ ਹੈ | ਇਸ ਦੌਰਾਨ ਵਰਕਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤੀ ਨਾਲ ਕੰਮ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ | ਸਮਾਗਮ ਦੇ ਅੰਤ 'ਤੇ ਸਾਰੇ ਵਰਕਰਾਂ ਨੇ ਇੱਕਜੁੱਟ ਹੋ ਕੇ ਸੰਕਲਪ ਲਿਆ ਕਿ ਪਾਰਟੀ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਲੋਕ ਸੇਵਾ ਦੇ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ | ਅੰਤ ਵਿਚ ਹਾਜ਼ਰੀਨ ਦਾ ਦੀਪਕ ਸ਼ਰਮਾ ਦਿਲੋਂ ਧੰਨਵਾਦ ਕੀਤਾ ਗਿਆ |