21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਜੇਲ੍ਹ ਚੋਂ ਰਿਹਾਅ ਹੋਏ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਗੁਰਦੁਆਰਾ ਬੇਰ ਸਾਹਿਬ ਵਿਖੇ ਹੋਏ ਨਤਮਸਤਕ

Ad Position 21
No active advertisement
ਅਜੀਤ ਡੈਸਕ 12-04-2026
ਗੁਰੂਹਰਸਹਾਏ, 11 ਅਪ੍ਰੈਲ (ਹਰਚਰਨ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਇੰਚਾਰਜ ਅਤੇ ਅਕਾਲੀ ਦਲ ਦੀ ਟਿਕਟ ਤੇ ਚੋਣ ਲੜਨ ਵਾਲੇ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਜੋ ਕਿ ਪੰਚਾਇਤ ਚੋਣਾਂ ਦੋਰਾਨ ਹਿੰਸਕ ਝੜਪ ਨਾਲ ਸਬੰਧਤ ਇਕ ਮਾਮਲੇ ਵਿਚ ਪਿਛਲੇ ਚਾਰ ਮਹੀਨਿਆਂ ਤੋਂ ਕਪੂਰਥਲਾ ਦੀ ਜੇਲ੍ਹ ਵਿਚ ਸਨ | ਉਹਨਾਂ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਜ਼ਮਾਨਤ ਦੇ ਦਿੱਤੀ ਗਈ | ਜਿਸ 'ਤੇ ਚੱਲਦਿਆਂ ਅਕਾਲੀ ਵਰਦੇਵ ਸਿੰਘ ਨੋਨੀ ਮਾਨ ਜੇਲ੍ਹ ਚੋਂ ਰਿਹਾਅ ਹੋ ਕੇ ਆਪਣੇ ਪਿੰਡ ਚੱਕ ਸੁਹੇਲੇ ਵਾਲਾ ਜਾਣ ਤੋਂ ਪਹਿਲਾਂ, ਗੁਰੂਹਰਸਹਾਏ ਹਲਕੇ 'ਚ ਪਹੁੰਚੇ | ਜਿੱਥੇ ਪਿੰਡ ਗੁੱਦੜ ਢੰਡੀ, ਗੁਰੂਹਰਸਹਾਏ ਵਿਖੇ ਅਕਾਲੀ ਦਲ ਦੇ ਵਰਕਰਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਇਸ ਤੋਂ ਉਪਰੰਤ ਗੁਰਦੁਆਰਾ ਵਿਸ਼ਵਕਰਮਾ ਸਾਹਿਬ ਅਤੇ ਬੇਰ ਸਾਹਿਬ ਗੁਰੂਹਰਸਹਾਏ ਵਿਖੇ ਵਰਦੇਵ ਸਿੰਘ ਨੋਨੀ ਮਾਨ ਨਤਮਸਤਕ ਹੋਏ | ਅਕਾਲੀ ਆਗੂ ਨੋਨੀ ਮਾਨ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਮੌਕੇ ਉਹਨਾਂ ਦੇ ਲਈ ਵੱਡੀ ਗਿਣਤੀ 'ਚ ਜੁੜੇ ਸਮਰਥਕਾਂ ਨੇ ਸਵਾਗਤ ਕੀਤਾ | ਇਸ ਮੌਕੇ ਅਕਾਲੀ ਆਗੂ ਨਰਦੇਵ ਸਿੰਘ ਬੌਬੀ ਮਾਨ, ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ, ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਫਿਰੋਜ਼ਪੁਰ ਸਮੇਤ ਸੁਖਚੈਨ ਸਿੰਘ ਸੇਖੋਂ, ਗੁਰਪ੍ਰੀਤ ਸਿੰਘ ਲੱਖੋ ਕੇ, ਗੁਰਬਾਜ਼ ਸਿੰਘ ਦੁਸਾਂਝ ਸਰਕਲ ਪ੍ਰਧਾਨ,ਜਸਵਿੰਦਰ ਸਿੰਘ ਸਾਬਕਾ ਸਰਪੰਚ ਬਾਘੂਵਾਲਾ, ਗੁਰਦਾਸ ਸਿੰਘ ਮੰਗੇਵਾਲੀਆ, ਹਰਪਾਲ ਸਿੰਘ ਬੇਦੀ ਪ੍ਰੀਤਮ ਸਿੰਘ ਬਾਠ, ਸੰਪੂਰਨ ਸਿੰਘ ਮਲਸੀਆਂ, ਬਚਿੱਤਰ ਸਿੰਘ, ਲਖਵਿੰਦਰ ਸਿੰਘ ਮਹਿਮਾ, ਜਰਨੈਲ ਸਿੰਘ ਟਾਹਲੀ ਵਾਲਾ, ਸੇਵਕ ਸਿੰਘ ਸਰਕਲ ਪ੍ਰਧਾਨ, ਕੁਲਵਿੰਦਰ ਸਿੰਘ ਸੰਧੂ,ਜੱਗਾ ਜ਼ੈਲਦਾਰ, ਸੁਖਵਿੰਦਰ ਹੈਪੀ ਭੰਡਾਰੀ, ਹੈਪੀ ਝੰਡੂਵਾਲਾ, ਸਵਰਨ ਸਿੰਘ ਨੰਬਰਦਾਰ, ਗੁਰਮੀਤ ਸਿੰਘ ਬੇਦੀ,ਗੁਰਪਾਲ ਸਿੰਘ ਭੰਡਾਰੀ, ਜੋਗਾ ਬੁੱਟਰ, ਸਤਨਾਮ ਸਿੰਘ ਬਰਾੜ,, ਗੁਰਤੇਜ ਸਿੰਘ ਜੰਡਵਾਲਾ,ਲਖਵੀਰ ਸਿੰਘ ਝੋਕ, ਜੋਗਿੰਦਰ ਸਿੰਘ ਸਵਾਈ ਹੈ, ਗੁਰਮੀਤ ਸਿੰਘ ਚੁੱਘਾ , ਹਰਵਿੰਦਰ ਸੰਤ ਲਾਲਚੀਆਂ, ਸੁਖਬੀਰ ਸਿੰਘ ਖੋਸਾ, ਸ਼ਿੰਗਾਰ ਸਿੰਘ ਸੋਢੀ, ਬੇਅੰਤ ਸਿੰਘ ਵਕੀਲ, ਅਮਰਿੰਦਰ ਸਿੰਘ ਮਿਸ਼ਰੀ ਵਾਲਾ, ਮੋਨੂੰ ਸ਼ਰਮਾ,ਸਮੇਤ ਹਲਕਾ ਗੁਰੂ ਹਰ ਸਹਾਏ ਦੇ ਪਿੰਡਾਂ ਤੋਂ ਅਕਾਲੀ ਵਰਕਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਨੇ ਵਿਦੇਸ਼ ਵਿਚ ਫਿਰ ਗੱਡੇ ਝੰਡੇ, ਅਰਵਿੰਦਰ ਖੋਸਾ ਬਣੇ 'ਕਿ੍ਕਟ ਕੈਨੇਡਾ' ਦੇ ਪ੍ਰਧਾਨ ਅਰਵਿੰਦਰ ਨੇ ਸਮੁੱਚੇ ਪੰ... ਅਗਲੀ ਖ਼ਬਰ ਵਿਵੇਕਾਨੰਦ ਵਰਲਡ ਸਕੂਲ ਦੇ ਚੇਅਰਮੈਨ ਡਾ. ਗੌਰਵ ਭਾਸਕਰ ਦਾ ਮੁੱਲਾਂ ਆਧਾਰਿਤ ਸਿੱਖਿਆ ਲਈ ਵਿਸ਼ੇਸ਼ ਸਨਮਾਨ
Ad Position 24