ਗੁਰੂਹਰਸਹਾਏ, 12 ਅਪ੍ਰੈਲ(ਹਰਚਰਨ ਸਿੰਘ ਸੰਧੂ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਇਕ ਮੀਟਿੰਗ ਪਿੰਡ ਝੰਡੂਵਾਲਾ ਵਿਖੇ ਕੀਤੀ ਗਈ ਜਿਸ ਦੀ ਪ੍ਰਧਾਨਗੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਬਲਾਕ ਪ੍ਰਧਾਨ ਰਜਿੰਦਰ ਸਿੰਘ ਰਾਜਾ ਜੰਡਵਾਲਾ ਨੇ ਕੀਤੀ | ਇਸ ਮੀਟਿੰਗ ਦੇ ਵਿੱਚ ਮਹੀਨਾ ਵਾਰ ਮੀਟਿੰਗ ਕਰਕੇ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ 'ਤੇ ਗੱਲਬਾਤ ਕੀਤੀ ਗਈ | ਗੱਲਬਾਤ ਕਰਦਿਆਂ ਆਗੂਆਂ ਨੇ ਦੱਸਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਪਿੰਡ ਜੰਡਵਾਲਾ ਅਤੇ ਪਿੰਡ ਝੰਡੂਵਾਲਾ ਦੇ ਨਾਲ ਲੱਗਦੇ ਪਿੰਡ ਸ਼ਰੀਹ ਵਾਲਾ ਬਰਾੜ ਵਾਲਾ ਦੇ ਜ਼ਮੀਨ ਵਿਚੋਂ 1/3 ਹਿੱਸੇ ਦੀ ਜ਼ਮੀਨ ਸਾਲਾਨਾ ਠੇਕੇ 'ਤੇ ਸਸਤੇ ਰੇਟ 'ਤੇ ਲੈਣ ਲਈ ਲੈਣ ਲਈ ਬੀ.ਡੀ.ਪੀ.ਓ ਗੁਰੂਹਰਸਹਾਏ ਨੂੰ ਮੰਗ ਪੱਤਰ ਦਿੱਤਾ ਜਾਵੇਗਾ | ਇਸ ਦੀ ਮੰਗ ਸਿਵਲ ਪ੍ਰਸ਼ਾਸਨ ਕੋਲੋਂ ਮੰਗ ਰੱਖੀ ਜਾਵੇਗੀ ਇਸ ਸਸਤੇ ਰੇਟ ਰਾਹੀਂ ਸਾਲਾਨਾ ਠੇਕੇ ਤੇ ਮਜ਼ਦੂਰਾਂ ਨੂੰ ਜ਼ਮੀਨ ਮੁਹੱਈਆ ਕਰਵਾਈ ਜਾਵੇ | ਪ੍ਰਧਾਨ ਨੇ ਇਹ ਵੀ ਆਖਿਆ ਕਿ ਫੂਡ ਸਪਲਾਈ ਮਹਿਕਮੇ ਦੁਆਰਾ ਕੀਤੀ ਜਾ ਰਹੀ ਕਾਣੀ ਵੰਡ ਨੂੰ ਬੰਦ ਕੀਤਾ ਜਾਵੇ ਅਤੇ ਕੱਟੇ ਹੋਏ ਰਾਸ਼ਨ ਕਾਰਡਾਂ ਨੂੰ ਬਹਾਲ ਕੀਤਾ ਜਾਵੇ ਅਤੇ ਜੋ ਪਰਿਵਾਰ ਦੇ ਛੋਟੇ ਬੱਚੇ ਜਿਹੜੇ ਵਿਆਹੇ ਹੋਏ ਹਨ ਜੋੜਿਆਂ ਦੇ ਨਾਮ ਕਾਰਡਾਂ ਦੇ ਵਿਚ ਦਰਜ ਕੀਤੇ ਜਾਣ | ਇਸ ਤੋਂ ਇਲਾਵਾ ਮਜ਼ਦੂਰ ਜਥੇਬੰਦੀ ਦੇ ਆਗੂ ਨੇ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀਆਂ ਦੇ ਜਨਮ ਦਿਵਸ ਨੂੰ ਸਮਰਪਿਤ ਪਿੰਡ ਜੰਡਵਾਲਾ ਵਿੱਚ ਰੱਖੇ ਹੋਏ ਪ੍ਰੋਗਰਾਮ ਤੇ ਜਾਣ ਦੀ ਵਿਉਂਤਬੰਦੀ ਕੀਤੀ ਅਤੇ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ | ਇਸ ਮੀਟਿੰਗ ਦੇ ਵਿਚ ਬਿੱਕਰ ਸਿੰਘ ਮੋਠਾਂ ਵਾਲਾ, ਬਲਾਕ ਖ਼ਜ਼ਾਨਚੀ ਮਹਿੰਦਰ ਸਿੰਘ, ਗੁਰਸੇਵਕ ਸਿੰਘ, ਸਤਨਾਮ ਸਿੰਘ ਝੰਡੂਵਾਲਾ ਅਤੇ ਭੈਣਾਂ ਨੇ ਵੀ ਹਿੱਸਾ ਲਿਆ |