13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਓਲੰਪੀਅਨ ਗਗਨ ਅਜੀਤ ਸਿੰਘ ਨੇ ਫ਼ਿਰੋਜ਼ਪੁਰ ਦੇ ਖਿਡਾਰੀਆਂ ਲਈ ਭੇਜੀ ਹਾਕੀ ਕਿੱਟ

Ad Position 21
No active advertisement
ਅਜੀਤ ਡੈਸਕ 17-04-2026
ਫ਼ਿਰੋਜ਼ਪੁਰ, 16 ਅਪ੍ਰੈਲ (ਗੁਰਿੰਦਰ ਸਿੰਘ)-ਅਜੋਕੇ ਸਮੇਂ ਅੰਦਰ ਅਗਰ ਅਸੀਂ ਆਪਣੇ ਬੱਚਿਆਂ ਨੂੰ ਸਹੀ ਸੇਧ, ਮਾਨਸਿਕ, ਸਰੀਰਕ ਅਤੇ ਸਮਾਜਿਕ ਤੌਰ 'ਤੇ ਤਾਕਤਵਰ ਬਣਾਉਣਾ ਚਾਹੁੰਦੇ ਹਾਂ ਤਾਂ ਖੇਡਾਂ ਦਾ ਅਹਿਮ ਯੋਗਦਾਨ ਹੈ | ਅਜਿਹੇ ਵਿਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਜਿੱਥੇ ਸਰਕਾਰਾਂ ਜ਼ੋਰ ਸ਼ੋਰ ਨਾਲ ਲੱਗੀਆਂ ਹੋਈਆਂ ਹਨ | ਉੱਥੇ ਪੁਰਾਣੇ ਖਿਡਾਰੀ ਅਤੇ ਸਮਾਜ ਸੇਵੀ ਵੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ | ਅੱਜ ਇੱਥੇ ਬਾਬਾ ਸ਼ੇਰ ਸ਼ਾਹ ਹਾਕੀ ਅਕੈਡਮੀ ਵਿਖੇ ਫ਼ਿਰੋਜ਼ਪੁਰ ਦੇ ਜੰਮਪਲ ਅਤੇ ਹਾਕੀ ਓਲੰਪੀਅਨ ਗਗਨ ਅਜੀਤ ਸਿੰਘ ਵਲ਼ੋਂ ਗੋਲ-ਕੀਪਰ ਵਾਸਤੇ ਮਹਿੰਗੀ ਕਿੱਟ ਭੇਜੀ ਹੈ ਜੋ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਹੀ ਵਰਤੀ ਜਾਂਦੀ ਹੈ | ਮਾਨਸ ਸੇਵਾ ਸਮਿਤੀ ਫ਼ਿਰੋਜ਼ਪੁਰ ਦੇ ਪੰਡਿਤ ਅੰਸ਼ ਦੇਵਗਨ ਅਤੇ ਜੀਵਨ ਸ਼ਰਮਾ ਵਲੋਂ ਐੱਸ.ਐੱਸ.ਪੀ ਗਗਨ ਅਜੀਤ ਸਿੰਘ ਵਲੋਂ ਭੇਜੀ ਇਹ ਕਿੱਟ ਅੱਜ ਹਾਕੀ ਕੋਚ ਮਨਮੀਤ ਸਿੰਘ ਰੂਬਲ ਨੂੰ ਭੇਟ ਕੀਤੀ ਗਈ | ਇਸ ਮੌਕੇ ਕੋਚ ਮਨਮੀਤ ਸਿੰਘ ਰੂਬਲ ਨੇ ਕਿਹਾ ਕਿ ਇਸ ਕਿੱਟ ਦੀ ਕੀਮਤ ਇਕ ਲੱਖ ਤੋਂ ਉੱਪਰ ਹੈ ਅਤੇ ਆਮ ਤੌਰ ਤੇ ਅੰਤਰਰਾਸ਼ਟਰੀ ਮੈਚਾਂ ਵਿਚ ਹੀ ਵਰਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਵਿਖੇ ਬਹੁਤ ਸਾਰੇ ਗ਼ਰੀਬ ਘਰਾਂ ਦੇ ਬੱਚੇ ਹਾਕੀ ਦੀ ਪ੍ਰੈਕਟਿਸ ਕਰਦੇ ਹਨ | ਜਿੰਨਾ ਵਾਸਤੇ ਏਨੀ ਮਹਿੰਗੀ ਕਿੱਟ ਖ਼ਰੀਦ ਸਕਣਾ ਅਸੰਭਵ ਸੀ | ਪੰਡਿਤ ਅੰਸ਼ ਦੇਵਗਨ ਅਤੇ ਜੀਵਨ ਸ਼ਰਮਾ ਨੇ ਓਲੰਪੀਅਨ ਗਗਨ ਅਜੀਤ ਸਿੰਘ ਦੇ ਇਸ ਉਪਰਾਲੇ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਰੇਲਵੇ ਦੇ ਸਪੋਰਟਸ ਸੈਕਟਰੀ ਸੁਨੀਲ ਕੈਟ, ਕਰਨ ਆਨੰਦ, ਹਾਕੀ ਖਿਡਾਰੀ ਮਨਿੰਦਰ ਹਾਂਡਾ, ਸਿਵਾਏ ਸ਼ਰਮਾ, ਜਸਪ੍ਰੀਤ ਸਿੰਘ ਬਾਬਾ, ਡਾਕਟਰ ਸਿਮਰਜੀਤ ਸਿੰਘ, ਹਾਕੀ ਖਿਡਾਰੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੈਨ ਸਕੂਲ ਜ਼ੀਰਾ ਦੇ ਵਿਦਿਆਰਥੀਆਂ ਵਲੋਂ ਸੀ.ਬੀ.ਐਸ.ਈ. ਦੇ ਦਸਵੀਂ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਦਿਨ ਬ ਦਿਨ ਵੱਧ ਰਹੀਆਂ ਅਨੈਤਿਕ ਗਤੀਵਿਧੀਆਂ ਅਤੇ ਲੁੱਟ-ਖਸੁੱਟ 'ਤੇ ਸਖ਼ਤ ਕਾਰਵਾਈ ਕਰੇ ਪ੍ਰਸ਼ਾਸਨ : ਮਿੰਕੂ ਚੌਧਰੀ
Ad Position 24