19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਹੇਮਕੁੰਟ ਸਕੂਲ ਦੀ ਅੰਮਿ੍ਤਵੀਰ ਧਾਰਮਿਕ ਪ੍ਰੀਖਿਆਵਾਂ ਵਿਚੋਂ ਮੈਰਿਟ 'ਤੇ

Ad Position 21
No active advertisement
ਅਜੀਤ ਡੈਸਕ 21-04-2026
ਜ਼ੀਰਾ, 20 ਅਪ੍ਰੈਲ (ਰਜਨੀਸ਼ ਕਥੂਰੀਆ)-ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਚਰਨਜੀਤ ਸਿੰਘ ਅਤੇ ਗੁਰਜੀਤ ਸਿੰਘ ਦੇ ਸਹਿਯੋਗ ਨਾਲ ਸਰਕਲ ਮੋਗਾ ਵਲੋਂ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ-ਈਸੇ-ਖਾਂ ਵਿਖੇ ਅਕਤੂਬਰ 2025 ਵਿੱਚ ਧਾਰਮਿਕ ਪ੍ਰੀਖਿਆਵਾਂ ਕਰਵਾਈਆਂ ਗਈਆਂ | ਇਸ ਵਿਚ ਤੀਸਰੀ ਤੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੇ ਮੈਡਮ ਸੁਰਿੰਦਰ ਕੌਰ ਦੀ ਨਿਗਰਾਨੀ ਹੇਠ ਭਾਗ ਲਿਆ | ਇਹਨਾਂ ਪ੍ਰੀਖਿਆਵਾਂ ਦੇ ਐਲਾਨੇ ਗਏ ਨਤੀਜੇ ਵਿਚ ਪਹਿਲੇ ਗਰੁੱਪ ਵਿਚੋਂ ਅੰਮਿ੍ਤਵੀਰ ਕੌਰ ਕਲਾਸ ਪੰਜਵੀਂ ਨੇ ਮੈਰਿਟ,ਦੂਸਰੇ ਭਾਗ ਵਿਚੋਂ ਜਸਪ੍ਰੀਤ ਕੌਰ ਅਤੇ ਨਿਮਰਤ ਕੌਰ ਕਲਾਸ ਨੌਵੀਂ ਨੇ ਪਹਿਲਾ ਸਥਾਨ ਅਤੇ ਤੀਸਰੇ ਭਾਗ ਵਿਚੋਂ ਵਰਨੀਤ ਕੌਰ ਕਲਾਸ ਦਸਵੀਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਪਹਿਲਾ ਗਰੁੱਪ ਤੀਸਰੀ ਤੋਂ ਪੰਜਵੀਂ ਕਲਾਸ ਦੇ 52 ਵਿਦਿਆਰਥੀਆ ਨੇ, ਦੂਸਰੇ ਗਰੁੱਪ ਵਿਚ ਛੇਵੀਂ ਤੋਂ ਅੱਠਵੀਂ ਕਲਾਸ ਵਿੱਚ 22, ਜਦੋਂਕਿ ਤੀਸਰੇ ਗਰੁੱਪ ਵਿਚ 6 ਵਿਦਿਆਰਥੀਆਂ ਨੇ ਇਮਤਿਹਾਨ ਵਿੱਚ ਭਾਗ ਲਿਆ | ਇਹਨਾਂ ਵਿਦਿਆਰਥੀਆਂ ਨੂੰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਆਏ ਚਰਨਜੀਤ ਸਿੰਘ, ਗੁਰਜੀਤ ਸਿੰਘ ਚੇਅਰਮੈਨ, ਕੁਲਵੰਤ ਸਿੰਘ ਸੰਧੂ,ਐਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪਿ੍ੰਸੀਪਲ ਮੈਡਮ ਰਮਨਜੀਤ ਕੌਰ ਵਲੋਂ ਸ਼ੀਲਡਾਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਬੇਅਦਬੀ ਸੰਬੰਧੀ ਪਾਸ ਹੋਏ ਕਾਨੂੰਨ ਦਾ ਬਲਵਿੰਦਰ ਖੁਰਮੀ ਅਤੇ ਮਹਾਂਬੀਰ ਸਿੰਘ ਧਾਲੀਵਾਲ ਨੇ ਕੀਤਾ ਸਵਾਗਤ ਅਗਲੀ ਖ਼ਬਰ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹੜੱਪਣ ਦੀ ਕੋਸ਼ਿਸ਼ ਕਰਨ ਵਾਲੇ ਆੜ੍ਹਤੀਆਂ ਵਿਰੁੱਧ ਬੀ.ਕੇ.ਯੂ. ਲੱਖੋਵਾਲ ਵਲੋਂ ਸੰਘਰਸ਼ ਦੀ...
Ad Position 24