ਰਣਜੀਤ ਸਿੰਘ ਜੋਸਨ ਦੇ ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਕੌਮੀ ਮੀਤ ਪ੍ਰਧਾਨ ਚੁਣੇ ਜਾਣ ’ਤੇ ਸਾਬਕਾ ਵਿਧਾਇਕ ਜਿੰਦੂ ਵਲੋਂ ਮੁਬਾਰਕਬਾਦ
ਫ਼ਿਰੋਜ਼ਸ਼ਾਹ, 19 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ)- ਫ਼ਿਰੋਜ਼ਪੁਰ ਦੇ ਪ੍ਰਸਿੱਧ ਚੌਲ ਉਦਯੋਗਪਤੀ, ‘ਜੌਸਨ ਗ੍ਰੇਨਜ਼ ਪ੍ਰਾਈਵੇਟ ਲਿਮਟਿਡ’ ਦੇ ਮਾਲਕ ਤੇ ਪੰਜਾਬ ਰਾਈਸ ਮਿਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਜੌਸਨ ਨੂੰ ’ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ’ ਦਾ 3 ਸਾਲ ਲਈ ਸਰਬਸੰਮਤੀ ਨਾਲ ਕੌਮੀ ਮੀਤ ਪ੍ਰਧਾਨ ਚੁਣਿਆ ਗਿਆ ਹੈ। ਸ.
ਰ
ਰਣਜੀਤ ਸਿੰਘ ਜੌਸਨ, ਜੋਗਿੰਦਰ ਸਿੰਘ ਜਿੰਦੂ
20-10-2026
ਫ਼ਿਰੋਜ਼ਸ਼ਾਹ, 19 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ)- ਫ਼ਿਰੋਜ਼ਪੁਰ ਦੇ ਪ੍ਰਸਿੱਧ ਚੌਲ ਉਦਯੋਗਪਤੀ, ‘ਜੌਸਨ ਗ੍ਰੇਨਜ਼ ਪ੍ਰਾਈਵੇਟ ਲਿਮਟਿਡ’ ਦੇ ਮਾਲਕ ਤੇ ਪੰਜਾਬ ਰਾਈਸ ਮਿਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਜੌਸਨ ਨੂੰ ’ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ’ ਦਾ 3 ਸਾਲ ਲਈ ਸਰਬਸੰਮਤੀ ਨਾਲ ਕੌਮੀ ਮੀਤ ਪ੍ਰਧਾਨ ਚੁਣਿਆ ਗਿਆ ਹੈ। ਸ. ਜੋਸਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ ਦੇ ਸਪੁੱਤਰ ਹਨ। ਉਨ੍ਹਾਂ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਹਲਕੇ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਵਲੋਂ ਤਹਿ ਦਿਲੋਂ ਮੁਬਾਰਕਬਾਦ ਤੇ ਸ਼ੁੱਭਕਾਮਨਾਵਾਂ ਭੇਟ ਕੀਤੀਆਂ ਗਈਆਂ। ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਕਿਹਾ ਕਿ ਰਣਜੀਤ ਸਿੰਘ ਜੋਸਨ ਦੀ ਇਹ ਕੌਮੀ ਪੱਧਰ ’ਤੇ ਨਿਯੁਕਤੀ ਸਮੁੱਚੇ ਇਲਾਕੇ, ਫ਼ਿਰੋਜ਼ਪੁਰ ਦੇ ਉਦਯੋਗ ਜਗਤ ਤੇ ਪੰਜਾਬ ਦੇ ਚੌਲ ਮਿਲਰਾਂ ਤੇ ਨਿਰਯਾਤਕਾਰਾਂ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ। ਇਸ ਨਿਯੁਕਤੀ ’ ਤੇ ਆੜ੍ਹਤੀ ਐਸੋਸੀਏਸ਼ਨ, ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ, ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਸਮੁੱਚੇ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਲੀਡਰਸ਼ਿਪ ਵਲੋਂ ਵੀ ਸ. ਜੋਸਨ ਦੀ ਚੋਣ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ।