19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਫਲਦਾਰ ਬੂਟੇ ਸਿਰਫ਼ ਰਜਿਸਟਰਡ ਨਰਸਰੀਆਂ ਤੋਂ ਹੀ ਖ਼ਰੀਦਣ ਕਿਸਾਨ- ਡਾ.ਬਲਕਾਰ ਸਿੰਘ

ਫ਼ਿਰੋਜ਼ਪੁਰ, 19 ਅਕਤੂਬਰ (ਕੁਲਬੀਰ ਸਿੰਘ ਸੋਢੀ)- ਬਾਗ਼ਬਾਨੀ ਕਿੱਤੇ ਨੂੰ ਲਾਹੇਵੰਦ ਬਣਾਉਣ ਅਤੇ ਕਿਸਾਨਾਂ ਨੂੰ ਗੈਰ-ਮਿਆਰੀ ਬੂਟਿਆਂ ਦੀ ਖ਼ਰੀਦ ਤੋਂ ਬਚਾਉਣ ਲਈ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਡਿਪਟੀ ਡਾਇਰੈਕਟਰ ਬਾਗ਼ਬਾਨੀ ਡਾ.

Ad Position 21
No active advertisement
ਅਜੀਤ ਡੈਸਕ 20-10-2026
ਫ਼ਿਰੋਜ਼ਪੁਰ, 19 ਅਕਤੂਬਰ (ਕੁਲਬੀਰ ਸਿੰਘ ਸੋਢੀ)- ਬਾਗ਼ਬਾਨੀ ਕਿੱਤੇ ਨੂੰ ਲਾਹੇਵੰਦ ਬਣਾਉਣ ਅਤੇ ਕਿਸਾਨਾਂ ਨੂੰ ਗੈਰ-ਮਿਆਰੀ ਬੂਟਿਆਂ ਦੀ ਖ਼ਰੀਦ ਤੋਂ ਬਚਾਉਣ ਲਈ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਡਿਪਟੀ ਡਾਇਰੈਕਟਰ ਬਾਗ਼ਬਾਨੀ ਡਾ.ਬਲਕਾਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਫਲਦਾਰ ਬੂਟੇ ਕੇਵਲ ਵਿਭਾਗ ਤੋਂ ਮਾਨਤਾ ਪ੍ਰਾਪਤ ਜਾਂ ਲਾਇਸੰਸਸ਼ੁਦਾ ਨਰਸਰੀਆਂ ਤੋਂ ਹੀ ਖ਼ਰੀਦਣ। ਉਨ੍ਹਾਂ ਕਿਹਾ ਕਿ ਅੰਬ, ਅਮਰੂਦ, ਕਿੰਨੂ, ਲੀਚੀ, ਬੇਰ ਅਤੇ ਹੋਰ ਫਲਦਾਰ ਬੂਟੇ ਖ਼ਰੀਦਣ ਸਮੇਂ ਫਰੂਟ ਨਰਸਰੀ ਐਕਟ ਤੇ ਇਸ ਅਧੀਨ ਲਾਗੂ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਚੰਗੀ ਗੁਣਵੱਤਾ ਵਾਲੇ ਅਤੇ ਰੋਗ-ਰਹਿਤ ਬੂਟੇ ਬਾਗ ਦੀ ਸਫਲਤਾ ਲਈ ਬਹੁਤ ਮਹੱਤਵਪੂਰਨ ਹਨ ਅਤੇ ਗਲਤ ਕਿਸਮ ਜਾਂ ਘਟੀਆ ਗੁਣਵੱਤਾ ਵਾਲੇ ਬੂਟਿਆਂ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ ਅਤੇ ਉਤਪਾਦਨ ਵੀ ਉਮੀਦ ਅਨੁਸਾਰ ਨਹੀਂ ਮਿਲਦਾ। ਡਾ.ਬਲਕਾਰ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਬੂਟੇ ਖ਼ਰੀਦਣ ਤੋਂ ਪਹਿਲਾਂ ਨਰਸਰੀ ਦਾ ਵੈਧ ਲਾਇਸੰਸ, ਬੂਟਿਆਂ ਦੀ ਕਿਸਮ, ਸ਼ੁੱਧਤਾ, ਉਮਰ ਤੇ ਗੁਣਵੱਤਾ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ ਤੇ ਪੱਕਾ ਬਿੱਲ ਜਾਂ ਰਸੀਦ ਜ਼ਰੂਰ ਲੈਣ। ਜੇਕਰ ਕਿਸੇ ਨਰਸਰੀ ਵਲੋਂ ਗੈਰ-ਮਿਆਰੀ ਜਾਂ ਗਲਤ ਕਿਸਮ ਦੇ ਬੂਟੇ ਵੇਚਣ ਜਾਂ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ ਕੋਈ ਸ਼ਿਕਾਇਤ ਹੋਵੇ ਤਾਂ ਕਿਸਾਨ ਜ਼ਿਲ੍ਹਾ ਬਾਗ਼ਬਾਨੀ ਅਧਿਕਾਰੀ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਅਸਲ੍ਹਾ ਲਾਇਸੈਂਸ ਬਣਾਉਣ ਤੇ ਨਵਿਆਉਣ ਦੇ ਮਾਮਲੇ ਦਾ ਨਿਯਮਾਂ ਅਨੁਸਾਰ ਨਿਪਟਾਰਾ ਕੀਤਾ ਜਾਵੇ- ਬਾਠ ਅਗਲੀ ਖ਼ਬਰ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ’ਚ ਦੁਤਾਰਾ ਵਾਲੀ ਸਕੂਲ ਨੇ ਮਾਰੀ ਬਾਜ਼ੀ
Ad Position 24