ਗੁਰੂਹਰਸਹਾਏ, 21 ਅਪ੍ਰੈਲ(ਕਪਿਲ ਕੰਧਾਰੀ)-ਸ਼ਹਿਰ ਤੇ ਪ੍ਰਸਿੱਧ ਅਤੇ ਪ੍ਰਾਚੀਨ ਸ਼ਿਵ ਮੰਦਿਰ ਵਿਚ ਧਾਰਮਿਕ ਸ਼ਰਧਾ ਨਾਲ ਭਗਵਾਨ ਸ਼ਿਵ ਪਰਿਵਾਰ, ਸ਼੍ਰੀ ਬਾਲਾਜੀ, ਹਨੂਮਾਨ ਅਤੇ ਸ਼ਨੀ ਦੇਵ ਦੀਆਂ ਮੂਰਤੀਆਂ ਦੀ ਵਿਧੀ-ਵਿਧਾਨ ਨਾਲ ਸਥਾਪਨਾ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਰਿੰਦਰ ਵਿੰਦੂ ਸਚਦੇਵਾ, ਸਤੀਸ਼ ਕਾਂਸਲ, ਕੰਨੂ ਕੰਧਾਰੀ, ਸੰਜੀਵ ਕਪੂਰ ਅਤੇ ਮੰਦਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 18 ਤੋਂ 20 ਅਪ੍ਰੈਲ ਤੱਕ ਵਿਸ਼ੇਸ਼ ਪੂਜਾ ਅਰਚਨਾ ਦਾ ਆਯੋਜਨ ਕੀਤਾ ਗਿਆ | ਇਹ ਪੂਜਾ ਅਰਚਨਾ ਸਵੇਰੇ ਅਤੇ ਸ਼ਾਮ ਦੋਵੇਂ ਸਮਿਆਂ ਕੀਤੀ ਗਈ, ਜਿਸ ਵਿਚ ਮਥੁਰਾ ਤੋਂ ਆਏ ਪੰਡਿਤ ਸੁਆਮੀ ਨਰਾਇਣ ਸਮੇਤ ਪੰਜ ਪੰਡਿਤਾਂ ਨੇ ਪੂਰੀ ਵਿਧੀ-ਵਿਧਾਨ ਨਾਲ ਕਰਮਕਾਂਡ ਸੰਪੰਨ ਕਰਵਾਏ | ਇਸ ਮੌਕੇ ਸ਼ਿਵ ਭਗਤ ਧਰਮ ਪ੍ਰੇਮੀ ਨਿਤਿਨ (ਵਿੱਕੀ) ਮੌਂਗਾ, ਬੰਟੀ ਮਾਣਕਟਾਲਾ, ਰੁਪੇਸ਼ ਮੌਂਗਾ, ਵਰਿੰਦਰ ਸਚਦੇਵਾ, ਰਾਜੇਸ਼ ਕੁਮਾਰ ਗੱਗੀ ਅਤੇ ਪਵਨ ਮੌਂਗਾ ਨੇ ਆਪਣੇ ਪਰਿਵਾਰਾਂ ਸਮੇਤ ਹਾਜ਼ਰੀ ਭਰੀ ਅਤੇ ਪੂਜਾ ਵਿਚ ਭਾਗ ਲਿਆ | ਮੂਰਤੀ ਸਥਾਪਨਾ ਦੌਰਾਨ ਹਵਨ ਯੱਗ ਵੀ ਕਰਵਾਇਆ ਗਿਆ | ਇਸ ਤੋਂ ਪਹਿਲਾਂ ਸਵੇਰੇ ਮੰਦਰ ਪ੍ਰਬੰਧਕਾਂ ਵੱਲੋਂ ਇੱਕ ਵਿਸ਼ਾਲ ਕਲਸ਼ ਯਾਤਰਾ ਵੀ ਕੱਢੀ ਗਈ | ਇਹ ਯਾਤਰਾ ਮਾਤਾ ਜੱਜਲ ਵਾਲੀ ਮੰਦਰ, ਸ਼੍ਰੀ ਰਾਧਾ ਕਿ੍ਸ਼ਨ ਮੰਦਰ, ਬ੍ਰਹਮ ਰਿਸ਼ੀ ਬਾਬਾ ਦੂਧਾਧਾਰੀ ਮੰਦਰ ਅਤੇ ਮੇਨ ਬਾਜ਼ਾਰ ਰਾਹੀਂ ਗੁਜ਼ਰਦੀ ਹੋਈ ਵਾਪਸ ਮੰਦਰ ਵਿਚ ਸਮਾਪਤ ਹੋਈ | ਇਸ ਸਮਾਗਮ ਦੌਰਾਨ ਇਲਾਕਾ ਨਿਵਾਸੀਆਂ ਅਤੇ ਧਰਮ ਪ੍ਰੇਮੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਭਗਵਾਨ ਸ਼ਿਵ ਪਰਿਵਾਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਸਮਾਗਮ ਮੌਕੇ ਆਈ ਹੋਈ ਸੰਗਤ ਲਈ ਅਟੁੱਟ ਲੰਗਰ ਵੀ ਲਗਾਇਆ ਗਿਆ |