07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਬੇਅਦਬੀ ਸੋਧ ਬਿੱਲ ਬਣਿਆ ਕਾਨੂੰਨ, ਮਾਨ ਸਰਕਾਰ ਦਾ ਇਤਿਹਾਸਕ ਕਦਮ- ਕਲਸੀ, ਪਤਲੀ, ਸ਼ਕੂਰ

Ad Position 21
No active advertisement
ਅਜੀਤ ਡੈਸਕ 23-04-2026
ਮੁੱਦਕੀ, 22 ਅਪ੍ਰੈਲ (ਅਗਰਵਾਲ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਸ਼ੇਸ਼ ਸੈਸ਼ਨ ਵਿਸਾਖੀ ਵਾਲੇ ਦਿਨ ਬੁਲਾ ਕੇ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੋਧ ਬਿੱਲ ਬਣਾਇਆ, ਜੋ ਪੰਜਾਬ ਦੇ ਗਵਰਨਰ ਕਟਾਰੀਆ ਦੇ ਦਸਤਖ਼ਤ ਤੋਂ ਬਾਅਦ ਕਾਨੂੰਨ ਦਾ ਰੂਪ ਬਣ ਗਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰਪ੍ਰੀਤ ਸਿੰਘ ਕਲਸੀ ਚੇਅਰਮੈਨ ਮਾਰਕੀਟ ਕਮੇਟੀ ਤਲਵੰਡੀ ਭਾਈ, ਕਰਮਜੀਤ ਸਿੰਘ ਪਤਲੀ ਬਲਾਕ ਕੋਆਰਡੀਨੇਟਰ ਕਿਸਾਨ ਵਿੰਗ ਫ਼ਿਰੋਜ਼ਪੁਰ ਅਤੇ ਡਾ. ਜਸਵਿੰਦਰ ਸਿੰਘ ਸ਼ਕੂਰ ਸੀਨੀਅਰ ਵਾਈਸ ਪ੍ਰਧਾਨ ਫ਼ਿਰੋਜ਼ਪੁਰ ਨੇ ਕਰਦਿਆਂ ਕਿਹਾ ਕਿ ਬੇਅਦਬੀ ਬਾਰੇ ਸੋਧ ਬਿੱਲ ਪਾਸ ਕਰਨਾ ਮਾਨ ਸਰਕਾਰ ਦਾ ਇਤਿਹਾਸਕ ਕਦਮ ਹੈ | ਅਸੀਂ ਪੰਜਾਬ ਸਰਕਾਰ ਤੇ ਖ਼ਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਦੇ ਸਬੰਧ ਵਿਚ ਕਾਨੂੰਨ ਬਣਾ ਕੇ ਰਾਜਪਾਲ ਨੂੰ ਭੇਜਿਆ, ਜਿਸ ਨੂੰ ਕਿ ਹੁਣ ਪ੍ਰਵਾਨਗੀ ਮਿਲ ਗਈ ਹੈ | ਇਹ ਬਹੁਤ ਹੀ ਵੱਡਾ ਕੰਮ ਹੋਇਆ ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਉਹ ਘੱਟ ਹੈ | ਉਨ੍ਹਾਂ ਦੱਸਿਆ ਕਿ ਹੁਣ ਜੋ ਵੀ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਕਿਸੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਦਾ ਹੈ ਤਾਂ ਉਸ ਨੂੰ 5 ਲੱਖ ਰੁਪਏ ਤੋਂ 25 ਲੱਖ ਰੁਪਏ ਤੱਕ ਦਾ ਜੁਰਮਾਨਾ ਹੋਵੇਗਾ ਅਤੇ 2 ਸਾਲ ਤੋਂ 20 ਸਾਲ ਤੱਕ ਅਤੇ ਉਮਰ ਕੈਦ ਤੱਕ ਦੀ ਸਜ਼ਾ ਹੋਵੇਗੀ | ਜ਼ਿਕਰਯੋਗ ਹੈ ਕਿ ਇਸ ਦੀ ਜਾਂਚ ਡੀ.ਐੱਸ.ਪੀ. ਪੱਧਰ ਦਾ ਅਫ਼ਸਰ ਹੀ ਕਰ ਸਕੇਗਾ | ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਜਸਵਿੰਦਰ ਸਿੰਘ ਸ਼ਕੂਰ, ਲਖਬੀਰ ਸਿੰਘ ਸਰਪੰਚ ਲੁਹਾਮ, ਕੁਲਦੀਪ ਸਿੰਘ ਬਰਾੜ, ਸੁਖਵਿੰਦਰ ਸਿੰਘ ਸੁੱਖਾ ਲੱਲੇ, ਮਲਕੀਤ ਸਿੰਘ ਲੱਲੇ, ਗੁਰਜੰਟ ਸਿੰਘ ਭੋਲੂਵਾਲਾ ਸਰਪੰਚ, ਕੁਲਵਿੰਦਰ ਸਿੰਘ ਪਤਲੀ, ਬਲਦੇਵ ਸਿੰਘ ਪਤਲੀ, ਗੁਰਪ੍ਰੀਤ ਪਤਲੀ, ਬਲਵਿੰਦਰ ਸਿੰਘ ਲੱਡੂ ਸਰਪੰਚ, ਰਣਜੀਤ ਸਿੰਘ ਭੰਬਾ ਲੰਡਾ, ਕੁਲਦੀਪ ਸਿੰਘ ਫ਼ਿਰੋਜ਼ਸ਼ਾਹ, ਹਰਪ੍ਰੀਤ ਸਿੰਘ ਕਾਮਰੇਡ ਫ਼ਿਰੋਜ਼ਸ਼ਾਹ, ਗੁਰਪ੍ਰੀਤ ਗੋਪਾ ਮੁੱਦਕੀ, ਹਰਪ੍ਰੀਤ ਸਿੰਘ ਕਲਸੀ ਚੇਅਰਮੈਨ ਤਲਵੰਡੀ ਭਾਈ, ਕੁਲਵਿੰਦਰ ਸਿੰਘ ਨਾਗੀ ਸਰਪੰਚ ਸੁਲਹਾਣੀ, ਸਿਮਰ ਸੁਲਹਾਣੀ, ਸੁਖਜਿੰਦਰ ਸਿੰਘ ਘੱਲ ਖ਼ੁਰਦ, ਬਲਜੀਤ ਸਿੰਘ ਸਰਪੰਚ ਮਾਛੀ ਬੁਗਰਾ, ਗੁਰਜੀਤ ਸਿੰਘ ਕੋਟ ਕਰੋੜ, ਲਵਪ੍ਰੀਤ ਲੁਹਾਮ, ਡਾ. ਬਲਵੀਰ ਸਿੰਘ ਚੰਦੜ੍ਹ, ਡਾ. ਕੁਲਦੀਪ ਸਿੰਘ ਕੈਲਾਸ਼, ਬਲਦੇਵ ਸਿੰਘ ਮਾਣੇ ਵਾਲਾ, ਵਿਰਸਾ ਸਿੰਘ ਮੱਲਵਾਲ, ਕੁਲਦੀਪ ਸਿੰਘ ਮੱਲਵਾਲ ਆਦਿ ਨੇ ਵੀ ਮਾਨ ਸਰਕਾਰ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮਹਿਲਾ ਰਾਖਵਾਂਕਰਨ ਬਿੱਲ ਦੇ ਨਾਂਅ 'ਤੇ ਮੋਦੀ ਸਰਕਾਰ ਕਰ ਰਹੀ ਰਾਜਨੀਤਿਕ ਡਰਾਮਾ- ਸਰਬਜੀਤ ਕੌਰ ਬਰਾੜ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਸਕੂਲੀ ਬੱਚਿਆਂ ਨੂੰ ੂ ਲੂਅ ਅਤੇ ਗਰਮੀ ਤੋਂ ਬਚਣ ਦੀ ਸਲਾਹ
Ad Position 24